''ਬਲੈਕ ਹਾਕ ਹੈਲੀਕਾਪਟਰ'' ਹਾਦਸਾਗ੍ਰਸਤ, 3 ਨੈਸ਼ਨਲ ਗਾਰਡ ਜਵਾਨਾਂ ਦੀ ਮੌਤ

Friday, Dec 06, 2019 - 10:10 AM (IST)

''ਬਲੈਕ ਹਾਕ ਹੈਲੀਕਾਪਟਰ'' ਹਾਦਸਾਗ੍ਰਸਤ, 3 ਨੈਸ਼ਨਲ ਗਾਰਡ ਜਵਾਨਾਂ ਦੀ ਮੌਤ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਸੈਂਟ ਕਲਾਊਡ ਵਿਚ 'ਬਲੈਕ ਹਾਕ ਹੈਲੀਕਾਪਟਰ' ਵੀਰਵਾਰ ਨੂੰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਹੈਲੀਕਾਪਟਰ ਵਿਚ ਸਵਾਰ ਸਾਰੇ 3 ਨੈਸ਼ਨਲ ਗਾਰਡ ਜਵਾਨਾਂ ਦੀ ਮੌਤ ਹੋ ਗਈ। ਗਵਰਨਰ ਟਿਮ ਵਾਲਜ਼ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਹਾਲੇ ਉਜਾਗਰ ਨਹੀਂ ਕੀਤੀ ਗਈ ਹੈ। ਹਾਦਸੇ ਦੀ ਜਾਂਚ ਜਾਰੀ ਹੈ ਅਤੇ ਘਟਨਾ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। 

ਮਿਨੇਸੋਟਾ ਨੈਸ਼ਨਲ ਗਾਰਡ ਨੇ ਦੱਸਿਆ ਕਿ ਬਲੈਕ ਹਾਲ ਹੈਲੀਕਾਪਟਰ' ਵੀਰਵਾਰ ਨੂੰ ਮੱਧ ਮਿਨੇਸੋਟਾ ਵਿਚ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਚਾਲਕ ਦਲ ਦੇ ਤਿੰਨ ਮੈਂਬਰ ਸਵਾਰ ਸਨ। ਇਸ ਤੋਂ ਪਹਿਲਾਂ ਗਾਰਡ ਨੇ ਟਵੀਟ ਕੀਤਾ ਸੀ ਕਿ ਯੂ.ਐੱਚ-60 ਦੱਖਣੀ ਸੈਂਟ ਕਲਾਊਡ ਵਿਚ ਹਾਦਸਾਗ੍ਰਸਤ ਹੋ ਗਿਆ ਅਤੇ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਗਾਰਡ ਮਾਸਟਰ ਸਾਰਜੈਂਟ ਬਲੈਰ ਹੁਏਸਡੇਂਸ ਨੇ ਦੱਸਿਆ ਸੀ ਕਿ ਸੈਂਟ ਕਲਾਊਡ ਤੋਂ ਵੀਰਵਾਰ ਦੁਪਹਿਰ ਉਡਾਣ ਭਰਨ ਦੇ ਬਾਅਦ ਹੈਲੀਕਾਪਟਰ ਦਾ ਗਾਰਡ ਨਾਲ ਸੰਪਰਕ ਟੁੱਟ ਗਿਆ।


author

Vandana

Content Editor

Related News