ਐਬਟਸਫੋਰਡ, ਸਰੀ ਤੇ ਸਿਆਟਲ ''ਚ ਖੇਡਿਆ ਜਾਵੇਗਾ ਨਾਟਕ ''ਮਿਟੀ ਧੁੰਧੁ ਜਗਿ ਚਾਨਣੁ ਹੋਆ''

Thursday, Nov 21, 2019 - 04:14 PM (IST)

ਐਬਟਸਫੋਰਡ, ਸਰੀ ਤੇ ਸਿਆਟਲ ''ਚ ਖੇਡਿਆ ਜਾਵੇਗਾ ਨਾਟਕ ''ਮਿਟੀ ਧੁੰਧੁ ਜਗਿ ਚਾਨਣੁ ਹੋਆ''

ਨਿਊਯਾਰਕ/ਸਰੀ (ਰਾਜ ਗੋਗਨਾ): ਪੰਜਾਬੀ ਰੰਗ ਮੰਚ ਦੇ ਖੇਤਰ ਵਿਚ ਸਰਗਰਮ ਸੰਸਥਾ 'ਪੰਜਾਬ ਲੋਕ ਰੰਗ' ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਾਟਕ 'ਮਿਟੀ ਧੁੰਧੁ ਜਗਿ ਚਾਨਣੁ ਹੋਆ' 22 ਨਵੰਬਰ ਨੂੰ ਐਬਟਸਫੋਰਡ, 23 ਨਵੰਬਰ ਨੂੰ ਸਰੀ ਵਿਚ ਅਤੇ 24 ਨਵੰਬਰ ਨੂੰ ਸਿਆਟਲ (ਅਮਰੀਕਾ) ਵਿੱਚ ਖੇਡਿਆ ਜਾਵੇਗਾ। ਇਸ ਨਾਟਕ ਨੂੰ ਕੈਨੇਡਾ ਵਿਚ ਸਰਕਾਰ ਪ੍ਰੋਡਕਸਨ ਦੇ ਦੇਵ ਰਾਏ, ਸਾਂਝਾ ਟੀ.ਵੀ ਦੀ ਬਲਜਿੰਦਰ ਕੌਰ ਅਤੇ ਰਫਤਾਰ ਇੰਟਰਟੇਨਮੈਂਟ ਦੇ ਰਫਤਾਰ ਸਿੰਘ ਗਿੱਲ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ। 

ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਸੁਰਿੰਦਰ ਧਨੋਆ ਹਨ।ਸੁਰਿੰਦਰ ਸਿੰਘ ਧਨੋਆ ਮੁਤਾਬਕ ਇਸ ਨਾਟਕ ਦਾ ਮੰਚਨ ਕਰਨ 'ਚ ਭਾਵੇਂ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਸਿੱਖ ਧਰਮ ਦੀ ਮਾਣ ਮਰਿਆਦਾ ਤੇ ਪੰਰਪਰਾਵਾਂ ਨੂੰ ਧਿਆਨ ਵਿਚ ਰੱਖਣਾ ਪਵੇਗਾ ਪਰ ਉਨ੍ਹਾਂ ਨੂੰ ਯਕੀਨ ਹੈ ਕਿ ਇਹ ਨਾਟਕ ਇਕ ਨਵਾਂ ਇਤਿਹਾਸ ਸਿਰਜੇਗਾ। ਜ਼ਿਕਰਯੋਗ ਹੈ ਕਿ 'ਪੰਜਾਬ ਲੋਕ ਰੰਗ' ਇਸ ਤੋਂ ਪਹਿਲਾਂ ਕਈ ਨਾਟਕਾਂ ਦੀ ਸਫਲ ਪੇਸ਼ਕਾਰੀ ਕਰ ਚੁੱਕਾ ਹੈ ਜਿਨ੍ਹਾਂ ਵਿਚ 'ਮਹਾਰਾਣੀ ਜਿੰਦਾਂ', 'ਮਿੱਟੀ ਰੁਦਨ ਕਰੇ', 'ਸਰਦਲ ਦੇ ਆਰ ਪਾਰ', 'ਗੁਰੂ ਮਾਨਿਓਂ ਗਰੰਥ', 'ਪੱਤਣਾਂ ਤੇ ਰੋਣ ਖੜ੍ਹੀਆਂ' ਆਦਿ ਨਾਟਕਾਂ ਦਾ ਮੰਚਣ ਸ਼ਾਮਲ ਹੈ।


author

Vandana

Content Editor

Related News