ਭਾਰਤੀ ਮੂਲ ਦੇ 4 ਅਮਰੀਕੀ ਐੱਚ-1ਬੀ ਵੀਜ਼ਾ ਧੋਖਾਧੜੀ ਮਾਮਲੇ ''ਚ ਗ੍ਰਿਫਤਾਰ

07/03/2019 10:59:58 AM

ਵਾਸ਼ਿੰਗਟਨ (ਭਾਸ਼ਾ)— ਐੱਚ-1ਬੀ ਵੀਜ਼ਾ ਧੋਖਾਧੜੀ ਦੇ ਮਾਮਲੇ ਵਿਚ ਦੋ ਆਈ.ਟੀ. ਕੰਪਨੀਆਂ ਵਿਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ 4 ਅਮਰੀਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ 'ਤੇ ਐੱਚ-1ਬੀ ਵੀਜ਼ਾ ਦੀ ਗਲਤ ਵਰਤੋਂ ਕਰ ਕੇ ਆਪਣੇ ਵਿਰੋਧੀਆਂ ਤੋਂ ਬੇਲੋੜਾ ਲਾਭ ਲੈਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਅਮਰੀਕੀ ਅਟਾਰਨੀ ਨੇ ਦੱਸਿਆ ਕਿ ਐੱਚ-1ਬੀ ਵੀਜ਼ਾ ਇਕ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਮਾਹਰ ਕੰਮਾਂ ਲਈ ਵਿਦੇਸ਼ ਨਾਗਰਿਕਾਂ ਨੂੰ ਨੌਕਰੀ ਦੇਣ ਦੀ ਇਜਾਜ਼ਤ ਦਿੰਦਾ ਹੈ। 

ਕਾਨੂੰਨ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਨਿਊਜਰਸੀ ਦੇ ਵਿਜੈ ਮਾਨੇ (39), ਵੈਂਕਟਰਮਨ ਮੰਨਮ(47) ਤੇ ਫਰਨੈਂਡੋ ਸਿਲਵਾ (53) ਅਤੇ ਕੈਲੀਫੋਰਨੀਆ ਦੇ ਸਤੀਸ਼ ਵੇਮੁਰੀ (52) 'ਤੇ ਵੀਜ਼ਾ ਧੋਖਾਧੜੀ ਦਾ ਦੋਸ਼ ਹੈ। ਵੇਮੁਰੀ 1 ਜੁਲਾਈ ਨੂੰ ਮੰਨਮ ਤੇ ਸਿਲਵਾ 25 ਜੂਨ ਨੂੰ ਜਦਕਿ ਮਾਣੇ 27 ਜੂਨ ਨੂੰ ਵੱਖ-ਵੱਖ ਅਦਾਲਤਾਂ ਵਿਚ ਪੇਸ਼ ਹੋਏ ਸਨ। ਕਾਨੂੰਨ ਵਿਭਾਗ ਨੇ ਦੱਸਿਆ ਕਿ ਸਾਰਿਆਂ ਨੂੰ 2,50,000 ਡਾਲਰ ਦੇ ਮੁਚਲਕੇ 'ਤੇ ਰਿਹਾਅ ਕੀਤਾ ਗਿਆ ਹੈ। ਦੋਸ਼ੀ ਸਾਬਤ ਹੋਣ 'ਤੇ ਉਨ੍ਹਾਂ ਨੂੰ ਵੱਧ ਤੋਂ ਵੱਧ 5 ਸਾਲ ਕੈਦ ਅਤੇ 2,50,000 ਡਾਲਰ ਜੁਰਮਾਨਾ ਹੋ ਸਕਦਾ ਹੈ।


Vandana

Content Editor

Related News