ਅਜੀਬ ਸ਼ੌਂਕ : 25 ਸਾਲਾ ਮਹਿਲਾ ਸੌਂਦੀ ਹੈ ਪੰਘੂੜੇ ''ਚ ਅਤੇ ਪਾਉਂਦੀ ਹੈ ਡਾਇਪਰ

03/01/2020 11:52:02 AM

ਵਾਸ਼ਿੰਗਟਨ (ਬਿਊਰੋ): ਦੁਨੀਆ ਵਿਚ ਕੁਝ ਲੋਕਾਂ ਦੇ ਸ਼ੌਂਕ ਬਹੁਤ ਅਜੀਬੋ-ਗਰੀਬ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਜਿਸ ਮਹਿਲਾ ਬਾਰੇ ਦੱਸ ਰਹੇ ਹਾਂ ਉਸ ਦੇ ਸ਼ੌਂਕ ਅਤੇ ਜੀਵਨ ਸ਼ੈਲੀ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅਮਰੀਕਾ ਵਿਚ ਇਕ 25 ਸਾਲਾ ਮਹਿਲਾ ਪੂਰਾ ਸਮਾਂ ਬੱਚੇ ਵਾਂਗ ਜ਼ਿੰਦਗੀ ਜੀਅ ਰਹੀ ਹੈ। ਇਸ ਉਮਰ ਵਿਚ ਵੀ ਮਹਿਲਾ ਡਾਇਪਰ ਪਹਿਨਦੀ ਹੈ ਅਤੇ ਪੰਘੂੜੇ ਵਿਚ ਸੌਂਦੀ ਹੈ। ਮਹਿਲਾ ਪੰਘੂੜੇ ਵਿਚ ਸੌਣ ਦੇ ਇਲਾਵਾ ਖਿਡੌਣਿਆਂ ਨਾਲ ਵੀ ਖੇਡਦੀ ਹੈ।

PunjabKesari

25 ਸਾਲਾ ਮਹਿਲਾ ਦੀ ਪਛਾਣ ਪੈਗੀ ਮਿਲਰ ਦੇ ਰੂਪ ਵਿਚ ਹੋਈ ਹੈ। ਉਹ ਇਕ ਫੇਟਿਸ਼ ਭਾਈਚਾਰੇ ਤੋਂ ਹੈ, ਜਿਸ ਨੂੰ ABDL (Adult Baby Diaper Lover) ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਮਿਰਰ ਯੂਕੇ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਪੈਗੀ ਆਪਣੀ ਜੀਵਨ ਸ਼ੈਲੀ ਬਣਾਈ ਰੱਖਣ ਲਈ ਡਾਇਪਰ ਖਰੀਦਣ ਲਈ ਪ੍ਰਤੀ ਮਹੀਨੇ ਲੱਗਭਗ 250 ਪੌਂਡ (ਕਰੀਬ 23 ਹਜ਼ਾਰ ਰੁਪਏ) ਖਰਚ ਕਰਦੀ ਹੈ।

PunjabKesari

ਰਿਪੋਰਟ ਮੁਤਾਬਕ ਮਹਿਲਾ ਆਪਣੇ ਖਰਚੇ ਉਹਨਾਂ ਪੈਸਿਆਂ ਨਾਲ ਪੂਰੇ ਕਰਦੀ ਹੈ ਜੋ ਉਸ ਦੇ ਪੇਡ ਸਬਸਕ੍ਰਾਈਬਰਜ਼ (ਭੁਗਤਾਨ ਗਾਹਕ) ਦਿੰਦੇ ਹਨ। ਉਸ ਨੇ ਆਪਣੀ Private Subscription Service (ਨਿੱਜੀ ਗਾਹਕੀ ਸੇਵਾ) ਸਥਾਪਿਤ ਕੀਤੀ ਹੈ, ਜਿਸ ਵਿਚ 426 ਲੋਕਾਂ ਨੇ ਮੈਂਬਰਸ਼ਿਪ ਲਈ ਹੈ। 

PunjabKesari

ਪੈਗੀ ਦਾ ਦਿਨ ਪੰਘੂੜੇ ਵਿਚ ਜਾਗਣ ਤੋਂ ਸ਼ੁਰੂ ਹੁੰਦਾ ਹੈ ਅਤੇ ਡਾਇਪਰ ਬਦਲਣ ਦੇ ਬਾਅਦ ਉਹ ਖਿਡੌਣਿਆਂ ਨਾਲ ਖੇਡਣ ਅਤੇ ਏ.ਬੀ.ਡੀ.ਐੱਲ. ਭਾਈਚਾਰੇ ਲਈ ਸਮੱਗਰੀ ਬਣਾਉਣ ਦੇ ਨਾਲ ਬਿਤਾਉਂਦੀ ਹੈ। ਪੈਗੀ ਮਈ 2018 ਤੋਂ  ਇਸ ਲਾਈਫਸਟਾਈਲ ਨੂੰ ਜੀਅ ਰਹੀ ਹੈ ਅਤੇ ਇਸ ਦਾ ਉਦੇਸ਼ ਹੋਰ ਲੋਕਾਂ ਲਈ ਇਸ ਤਰ੍ਹਾਂ ਦੀ ਸਧਾਰਨ ਜੀਵਨ ਸ਼ੈਲੀ ਬਣਾਉਣੀ ਹੈ। ਪੂਰਾ ਸਮਾਂ ਬੱਚੇ ਦੇ ਰੂਪ ਵਿਚ ਰਹਿਣ ਕਾਰਨ, ਜਨਤਕ ਅਤੇ ਨਿੱਜੀ ਦੋਵੇਂ ਨਜ਼ਰੀਏ ਨਾਲ ਉਸ ਨੂੰ ਗਲਤ ਸਮਝਿਆ ਜਾਂਦਾ ਹੈ। ਕੁਝ ਲੋਕ ਉਸ ਦੀ ਜੀਵਨ ਸ਼ੈਲੀ ਨੂੰ ਪਸੰਦ ਨਹੀਂ ਕਰਦੇ ਅਤੇ ਉਸ ਦੀ ਸਮਝ 'ਤੇ ਸਵਾਲ ਕਰਦੇ ਹਨ ਪਰ 25 ਸਾਲਾ ਦ੍ਰਿੜ੍ਹ ਮਹਿਲਾ ਇਹਨਾਂ ਟਿੱਪਣੀਆਂ ਨਾਲ ਪ੍ਰਭਾਵਿਤ ਨਹੀਂ ਹੈ। ਭਾਵੇਂਕਿ ਉਹ ਪੂਰਾ ਸਮਾਂ ਬੱਚੀ ਬਣੀ ਰਹੇ ਪਰ ਉਸ ਨੂੰ ਬਿੱਲ ਚੁਕਾਉਣ ਵਰਗੇ ਖਰਚਿਆਂ ਲਈ ਸਧਾਰਨ ਬਾਲਗਾਂ ਵਾਲੇ ਕੰਮ ਵੀ ਕਰਨੇ ਪੈਂਦੇ ਹਨ।


Vandana

Content Editor

Related News