UNSC ''ਚ ਦੋ ਭਾਰਤੀ ਨਾਗਰਿਕਾਂ ਨੂੰ ਅੱਤਵਾਦੀ ਘੋਸ਼ਿਤ ਕਰਾਉਣ ਦੀ ਪਾਕਿ ਦੀ ਕੋਸ਼ਿਸ਼ ਅਸਫਲ

Thursday, Sep 03, 2020 - 06:24 PM (IST)

UNSC ''ਚ ਦੋ ਭਾਰਤੀ ਨਾਗਰਿਕਾਂ ਨੂੰ ਅੱਤਵਾਦੀ ਘੋਸ਼ਿਤ ਕਰਾਉਣ ਦੀ ਪਾਕਿ ਦੀ ਕੋਸ਼ਿਸ਼ ਅਸਫਲ

ਸੰਯੁਕਤ ਰਾਸ਼ਟਰ (ਬਿਊਰੋ): ਚੀਨ ਦੀ ਮਦਦ ਨਾਲ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC)ਵਿਚ ਭਾਰਤੀ ਨਾਗਰਿਕਾਂ ਨੂੰ ਅੱਵਤਾਦੀ ਘੋਸ਼ਿਤ ਕਰਾਉਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਅਤੇ ਚੀਨ ਦੀ ਇਸ ਨਾਪਾਕ ਚਾਲ ਨੂੰ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ ਅਤੇ ਬੈਲਜੀਅਮ ਨੇ ਲੋੜੀਂਦੇ ਸਬੂਤਾਂ ਦੀ ਕਮੀ ਵਿਚ ਸੁਰੱਖਿਆ ਪਰਿਸ਼ਦ ਵਿਚ ਅਸਫਲ ਕਰ ਦਿੱਤਾ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਨੇ ਚੀਨ ਦੀ ਮਦਦ ਨਾਲ ਭਾਰਤੀ ਨਾਗਰਿਕਾਂ ਨੂੰ ਅੱਤਵਾਦੀ ਘੋਸ਼ਿਤ ਕਰਾਉਣ ਦੀ ਕੋਸ਼ਿਸ਼ ਕੀਤੀ ਹੈ।

ਸੁਰੱਖਿਆ ਪਰਿਸ਼ਦ ਦੇ ਤਿੰਨ ਸਥਾਈ ਅਤੇ ਦੋ ਗੈਰ ਸਥਾਈ ਮੈਂਬਰਾਂ ਨੇ ਯੂ.ਐੱਨ.ਐੱਸ.ਸੀ. 1267 ਅਲਕਾਇਦਾ ਪਾਬੰਦੀ ਕਮੇਟੀ ਸਕੱਤਰੇਤ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਦੀ ਭਾਰਤੀ ਨਾਗਰਿਕਾਂ ਅੰਗਰਾ ਅੱਪਾਜੀ ਅਤੇ ਗੋਬਿੰਦਾ ਪਟਨਾਇਕ ਨੂੰ ਅੱਤਵਾਦੀ ਘੋਸ਼ਿਤ ਕਰਾਉਣ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦੇਵੇ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਦੋ ਹੋਰ ਭਾਰਤੀਆਂ ਵੇਨੁਮਾਧਵ ਢੋਂਗਰਾ ਅਤੇ ਅਜੈ ਮਿਸਤਰੀ ਨੂੰ ਅੱਤਵਾਦੀ ਘੋਸ਼ਿਤ ਕਰਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਅਮਰੀਕਾ ਨੇ ਬਲਾਕ ਕਰ ਦਿੱਤਾ ਸੀ।

ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਕੁੱਲ 4 ਭਾਰਤੀ ਨਾਗਰਿਕਾਂ ਨੂੰ ਅੱਤਵਾਦੀ ਘੋਸ਼ਿਤ ਕਰਾਉਣ ਦੀ ਕੋਸਿਸ਼ ਕੀਤੀ ਸੀ। ਅਸਲ ਵਿਚ ਪਾਕਿਸਤਾਨ ਅਫਗਾਨਿਸਤਾਨ ਵਿਚ ਵਿਕਾਸ ਦੇ ਕੰਮਾਂ ਵਿਚ ਜੁੜੇ ਭਾਰਤੀ ਨਾਗਰਿਕਾਂ 'ਤੇ ਨਜ਼ਰ ਰੱਖ ਰਿਹਾ ਹੈ। ਇਹਨਾਂ ਲੋਕਾਂ ਨੂੰ ਲੈਕੇ ਪਾਕਿਸਤਾਨ ਮਨਮਾਨੇ ਦੋਸ਼ ਲਗਾ ਰਿਹਾ ਹੈ ਅਤੇ ਉਹਨਾਂ ਨੂੰ ਪਾਕਿਸਤਾਨ ਵਿਚ ਅੱਤਵਾਦੀ ਘਟਨਾਵਾਂ ਨਾਲ ਜੋੜ ਰਿਹਾ ਹੈ। ਪਾਕਿਸਤਾਨ ਦੇ ਇਹਨਾਂ ਚਾਰੇ ਪ੍ਰਸਤਾਵਾਂ ਨੂੰ ਸੁਰੱਖਿਆ ਪਰਿਸ਼ਦ ਦੇ ਮੈਂਬਰਾਂ ਵੱਲੋਂ ਰੋਕੇ ਜਾਣ ਨਾਲ ਇਸਲਾਮਾਬਾਦ ਦੀ ਪਾਬੰਦੀਆਂ ਨਾਲ ਜੁੜੀ ਕਮੇਟੀ ਦੇ ਸਾਹਮਣੇ ਪੋਲ ਖੁੱਲ੍ਹ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਦੀ ਸੈਕਟਰੀ ਵੱਲੋਂ ਖੁਲਾਸਾ, ਕਿਮ ਜੋਂਗ ਉਨ ਨੇ ਉਹਨਾਂ ਨੂੰ ਮਾਰੀ ਸੀ ਅੱਖ

ਦੱਸਿਆ ਜਾ ਰਿਹਾ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਾਕਿਸਤਾਨ ਭਾਰਤੀ ਨਾਗਰਿਕਾਂ ਦੇ ਖਿਲਾਫ਼ ਲੋੜੀਂਦੇ ਸਬੂਤ ਨਹੀਂ ਦੇ ਪਾਇਆ। ਪਾਕਿਸਤਾਨ ਦੀ ਇਸ ਕਰਾਰੀ ਹਾਰ ਦੇ ਬਾਅਦ ਯੂ.ਐੱਨ. ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤ੍ਰਿਮੂਰਤੀ ਨੇ ਟਵੀਟ ਕਰ ਕਿਹਾ ਕਿ ਪਾਕਿਸਤਾਨ ਦੀ ਅੱਤਵਾਦ ਨੂੰ ਧਾਰਮਿਕ ਰੰਗ ਦੇ ਕੇ ਰਾਜਨੀਤੀਕਰਨ ਦੀ ਕੋਸ਼ਿਸ਼ ਨੂੰ ਸੁਰੱਖਿਆ ਪਰਿਸ਼ਦ ਨੇ ਖਾਰਿਜ ਕਰ ਦਿੱਤਾ ਹੈ। ਪਾਕਿਸਤਾਨ ਦੀ ਨਾਪਾਕ ਸਾਜਿਸ਼ ਨੂੰ ਬਲਾਕ ਕਰਨ ਵਾਲੇ ਦੇਸ਼ਾਂ ਨੂੰ ਅਸੀਂ ਧੰਨਵਾਦ ਦਿੰਦੇ ਹਾਂ।


author

Vandana

Content Editor

Related News