ਫੰਡ ਜੁਟਾਉਣ ਲਈ ਹੁਣ ਆਮ ਲੋਕਾਂ ਦੀ ਮਦਦ ਲਵੇਗਾ WHO

Thursday, May 28, 2020 - 06:13 PM (IST)

ਫੰਡ ਜੁਟਾਉਣ ਲਈ ਹੁਣ ਆਮ ਲੋਕਾਂ ਦੀ ਮਦਦ ਲਵੇਗਾ WHO

ਸੰਯੁਕਤ ਰਾਸ਼ਟਰ (ਬਿਊਰੋ): ਪੂਰੀ ਦੁਨੀਆ ਕੋਵਿਡ-19 ਮਹਾਮਾਰੀ ਨਾਲ ਜੂਝ ਰਹੀ ਹੈ। ਇਸ ਦੌਰਾਨ ਸਥਿਤੀ ਨੂੰ ਸੰਭਾਲਣ ਵਿਚ ਅਸਫਲ ਰਹਿਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਸ਼ਵ ਸਿਹਤ ਸੰਗਠਨ ਨੇ ਬੁੱਧਵਾਰ ਨੂੰ ਇਕ ਨਵੇਂ ਫਾਊਂਡੇਸ਼ਨ ਦਾ ਐਲਾਨ ਕੀਤਾ। ਇਸ ਫਾਊਂਡੇਸ਼ਨ ਦੇ ਤਹਿਤ ਕਿਸੇ ਮਹਾਮਾਰੀ ਨਾਲ ਨਜਿੱਠਣ ਲਈ ਫੰਡਿੰਗ ਇਕੱਠੀ ਕੀਤੀ ਜਾਵੇਗੀ ਜਿਸ ਵਿਚ ਨਾ ਸਿਰਫ ਵੱਡੇ ਦੇਸ਼ਾਂ ਸਗੋਂ ਆਮ ਲੋਕਾਂ ਤੋਂ ਵੀ ਮਦਦ ਲਈ ਜਾਵੇਗੀ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਟੇਡ੍ਰੋਸ ਨੇ ਬੁੱਧਵਾਰ ਨੂੰ ਇਸ ਸਬੰਧੀ ਐਲਾਨ ਕੀਤਾ।

ਇਹ ਇਕ ਸੁਤੰਤਰ ਸੰਗਠਨ ਹੋਵੇਗਾ ਜਿਸ ਵਿਚ ਮੌਜੂਦਾ ਢੰਗਾਂ ਨਾਲੋਂ ਵੱਖਰੇ ਤਰੀਕੇ ਨਾਲ ਫੰਡਿੰਗ ਇਕੱਠੀ ਕੀਤੀ ਜਾਵੇਗੀ। ਮੌਜੂਦਾ ਸਮੇਂ ਵਿਚ ਹਰ ਮੈਂਬਰ ਦੇਸ਼ ਵਿਸ਼ਵ ਸਿਹਤ ਸੰਗਠਨ ਨੂੰ ਆਪਣੇ ਵੱਲੋਂ ਮਦਦ ਰਾਸ਼ੀ ਦੇ ਰਿਹਾ ਹੈ, ਉਸੇ ਦੇ ਆਧਾਰ 'ਤੇ ਦੁਨੀਆ ਭਰ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਲੈਕ ਵਿਸ਼ਵ ਸਿਹਤ ਸੰਗਠਨ ਲੋਕਾਂ ਦੀ ਮਦਦ ਕਰਦਾ ਹੈ। ਬੀਤੇ ਦਿਨੀਂ ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਨੂੰ ਦਿੱਤੀ ਜਾਣ ਵਾਲੀ ਮਦਦ ਰਾਸ਼ੀ 'ਤੇ ਰੋਕ ਲਗਾ ਦਿੱਤੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ 'ਤੇ ਕੋਰੋਨਾਵਾਇਸ ਨੂੰ ਪਛਾਨਣ ਵਿਚ ਅਸਫਲ ਹੋਣ ਦਾ ਦੋਸ਼ ਲਗਾਇਆ ਸੀ ਅਤੇ ਚੀਨ ਦਾ ਸਾਥ ਦੇਣ ਕਾਰਨ ਆਲੋਚਨਾ ਕੀਤੀ ਸੀ।

ਪੜ੍ਹੋ ਇਹ ਅਹਿਮ ਖਬਰ- ਇਤਿਹਾਸ ਬਣਾਉਣ ਤੋਂ ਖੁੰਝਿਆ ਅਮਰੀਕਾ, ਹਿਊਮਨ ਸਪੇਸ ਮਿਸ਼ਨ ਹੁਣ 3 ਦਿਨ ਬਾਅਦ

ਗੌਰਤਲਬ ਹੈ ਕਿ ਬੀਤੇ ਦਿਨੀਂ ਵਿਸ਼ਵ ਸਿਹਤ ਸੰਗਠਨ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਉਸ ਦਾ ਮੌਜੂਦਾ ਬਜਟ 2.3 ਬਿਲੀਅਨ ਡਾਲਰ ਹੈ ਜੋ ਗਲੋਬਲ ਸੰਸਥਾ ਦੇ ਹਿਸਾਬ ਨਾਲ ਕਾਫੀ ਘੱਟ ਹੈ। ਇਸ ਦੇ ਇਲਾਵਾ ਅਮਰੀਕਾ ਵੱਲੋਂ ਫੰਡਿੰਗ ਰੁਕ ਗਈ ਹੈ ਇਸ ਲਈ ਸਾਨੂੰ ਜ਼ਿਆਦਾ ਫੰਡਿੰਗ ਦੀ ਲੋੜ ਹੈ।


author

Vandana

Content Editor

Related News