ਕਸ਼ਮੀਰ ਮੁੱਦੇ ਨੂੰ ਚੁੱਕ ਕੇ ਪਾਕਿ ਹੇਠਾਂ ਡਿੱਗੇਗਾ ਤੇ ਅਸੀਂ ਉੱਚੇ ਉੱਠਾਂਗੇ : ਅਕਬਰੂਦੀਨ

09/20/2019 1:04:56 PM

ਸੰਯੁਕਤ ਰਾਸ਼ਟਰ (ਭਾਸ਼ਾ)— ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਸੈਯਦ ਅਕਬਰੂਦੀਨ ਨੇ ਇਕ ਵੱਡਾ ਬਿਆਨ ਦਿੱਤਾ ਹੈ। ਅਕਬਰੂਦੀਨ ਨੇ ਕਿਹਾ,''ਜੇਕਰ ਪਾਕਿਸਤਾਨ ਅਗਲੇ ਹਫਤੇ ਇੱਥੇ ਹੋਣ ਵਾਲੇ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ ਸੈਸ਼ਨ ਵਿਚ ਕਸ਼ਮੀਰ ਦਾ ਮਾਮਲਾ ਚੁੱਕ ਕੇ ਆਪਣਾ ਪੱਧਰ ਹੇਠਾਂ ਸੁੱਟਦਾ ਹੈ ਤਾਂ ਭਾਰਤ ਦਾ ਪੱਧਰ ਹੋਰ ਉੱਚਾ ਉੱਠੇਗਾ।''ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਪਾਕਿਸਤਾਨ ਨਫਰਤ ਫੈਲਾਉਣ ਵਾਲੇ ਭਾਸ਼ਣ ਨੂੰ ਮੁੱਖ ਧਾਰਾ ਵਿਚ ਲਿਆਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਉਹ ਅਤੀਤ ਵਿਚ ਵੀ ਅੱਤਵਾਦ ਨੂੰ ਸਧਾਰਨ ਦੱਸਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। 

ਵੀਰਵਾਰ ਨੂੰ ਇੱਥੇ ਇਕ ਪੱਤਰਕਾਰ ਸੰਮੇਲਨ ਵਿਚ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਸੈਯਦ ਅਕਬਰੂਦੀਨ ਨੇ ਕਿਹਾ ਕਿ ਯੂ.ਐੱਨ.ਜੀ.ਏ. ਦੇ ਸੈਸ਼ਨ ਦੌਰਾਨ ਪਾਕਿਸਤਾਨ ਭੜਕਾਊ ਬਿਆਨ ਦੇ ਸਕਦਾ ਹੈ। ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਇਹ ਜ਼ਿਆਦਾ ਸਮੇਂ ਤੱਕ ਕੰਮ ਕਰਨ ਵਾਲਾ ਨਹੀਂ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 27 ਸਤੰਬਰ ਨੂੰ ਨਿਊਯਾਰਕ ਵਿਚ ਯੂ.ਐੱਨ.ਜੀ.ਏ. ਦੇ ਸੈਸ਼ਨ ਵਿਚ ਕਸ਼ਮੀਰ ਮੁੱਦੇ ਨੂੰ ਚੁੱਕਣ ਦੀ ਗੱਲ ਕਹੀ ਹੈ। ਪੀ.ਐੱਮ. ਨਰਿੰਦਰ ਮੋਦੀ ਦੇ ਸੰਬੋਧਨ ਦੇਣ ਦਾ ਪ੍ਰੋਗਰਾਮ ਵੀ ਉਸੇ ਦਿਨ ਹੈ। ਅਕਬਰੂਦੀਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਸੈਸ਼ਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦੀਆਂ ਖਾਸ ਗੱਲਾਂ ਅਤੇ ਤਰਜੀਹਾਂ ਦੇ ਬਾਰੇ ਵਿਚ ਵੀ ਦੱਸਿਆ।


Vandana

Content Editor

Related News