ਚੀਨ ''ਚ UN ਰੈਜੀਡੈਂਟ ਕੋਆਰਡੀਨੇਟਰ ਬਣੇ ਭਾਰਤੀ ਮੂਲ ਦੇ ਸਿਧਾਰਥ ਚੈਟਰਜੀ

12/16/2020 1:25:02 PM

ਸੰਯੁਕਤ ਰਾਸ਼ਟਰ (ਬਿਊਰੋ): ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਨੇ ਭਾਰਤੀ ਮੂਲ ਦੇ ਸੀਨੀਅਰ ਯੂ.ਐੱਨ. ਅਧਿਕਾਰੀ ਸਿਧਾਰਥ ਚੈਟਰਜੀ ਨੂੰ ਚੀਨ ਵਿਚ 'ਸੰਯੁਕਤ ਰਾਸ਼ਟਰ ਰੈਜੀਡੈਂਟ ਕੋਆਰਡੀਨੇਟਰ' ਦੇ ਤੌਰ 'ਤੇ ਨਿਯੁਕਤ ਕੀਤਾ ਹੈ। ਰੈਜੀਡੈਂਟ ਕੋਆਰਡੀਨੇਟਰਜ਼ ਦੇਸ਼ ਦੇ ਪੱਧਰ 'ਤੇ ਵਿਕਾਸ ਲਈ ਯੂ.ਐੱਨ. ਜਨਰਲ ਸਕੱਤਰ ਦੇ ਪ੍ਰਤੀਨਿਧੀ ਹੁੰਦੇ ਹਨ। ਸਿਧਾਰਥ ਚੈਟਰਜੀ ਨੂੰ ਅੰਤਰਰਾਸ਼ਟਰੀ ਸਹਿਯੋਗ, ਮਨੁੱਖੀ ਹਿੱਸੇਦਾਰੀ ਅਤੇ ਸ਼ਾਂਤੀ ਤੇ ਸੁਰੱਖਿਆ ਦੇ ਖੇਤਰ ਵਿਚ 25 ਸਾਲਾਂ ਦਾ ਤਜ਼ਰਬਾ ਹੈ। ਇਸ ਤੋਂ ਪਹਿਲਾਂ ਸਿਦਾਰਥ ਚਟਰਜ਼ੀ ਨੇ ਕੀਨੀਆ ਵਿਚ ਸੰਯੁਕਤ ਰਾਸ਼ਟਰ ਦੇ ਰੈਜੀਡੈਂਟ ਕੋਆਰਡੀਨੇਟਰ ਦੇ ਤੌਰ 'ਤੇ ਕੰਮ ਕੀਤਾ ਹੈ। 

ਕੋਵਿਡ-19 ਮਹਾਮਾਰੀ ਤੋਂ ਉਭਰਨ ਵਿਚ ਦੇਸ਼ਾਂ ਦੀ ਮਦਦ ਦੇ ਲਈ ਇਹ ਪ੍ਰਤੀਨਿਧੀ ਹੀ ਯੂ.ਐੱਨ. ਟੀਮਾਂ ਦਾ ਸਹਿਯੋਗ ਕਰਦੇ ਹਨ। ਸੰਯੁਕਤ ਰਾਸ਼ਟਰ ਇਹਨਾਂ ਦੇਸ਼ਾਂ ਦੀ ਮਦਦ ਲਗਾਤਾਰ ਵਿਕਾਸ ਟੀਚੇ ਹਾਸਲ ਕਰਨ ਦੇ ਤਹਿਤ ਕਰਦਾ ਹੈ। ਉੱਧਰ ਸੰਯੁਕਤ ਰਾਸ਼ਟਰ ਵਿਚ ਬੁੱਧਵਾਰ ਨੂੰ ਮਨਾਏ ਗਏ 'ਅੰਤਰਰਾਸ਼ਟਰੀ ਕਤਲੇਆਮ ਪੀੜਤ ਦਿਵਸ' 'ਤੇ ਭਾਰਤ ਨੇ 1971 ਵਿਚ ਮੁਕਤੀ ਸੰਗਰਾਮ ਵਿਚ ਪਾਕਿਸਤਾਨੀ ਫੌਜ ਅਤੇ ਧਾਰਮਿਕ ਮਿਲੀਸ਼ੀਆ ਵੱਲੋਂ ਮਾਰੇ ਗਏ 30 ਲੱਖ ਲੋਕਾਂ ਅਤੇ ਜਬਰ-ਜਿਨਾਹ ਦਾ ਸ਼ਿਕਾਰ ਹੋਈਆਂ ਲੱਖਾਂ ਬੀਬੀਆਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੂਮੂਰਤੀ ਨੇ ਇਸ ਨੂੰ ਮਨੁੱਖੀ ਇਤਿਹਾਸ ਦੀ ਸਭ ਤੋਂ ਭਿਆਨਕ ਘਟਨਾ ਦੱਸਿਆ। ਉਹਨਾਂ ਨੇ ਕਿਹਾ,'ਆਓ ਅਸੀਂ ਇਹਨਾਂ ਪੀੜਤਾਂ ਨੂੰ ਸ਼ਰਧਾਂਜਲੀ ਦਈਏ ਅਤੇ ਆਸ ਕਰੀਏ ਕਿ ਕਾਸ਼ ਹੁਣ ਅਜਿਹਾ ਕਦੇ ਨਾ ਹੋਵੇ।'' ਗੁਤਾਰੇਸ ਨੇ ਕਿਹਾ ਕਿ ਕਤਲੇਆਮ ਸਭ ਤੋਂ ਨਫਰਤੀ ਅਪਰਾਧਾਂ ਵਿਚੋਂ ਇਕ ਹੈ।

ਪੜ੍ਹੋ ਇਹ ਅਹਿਮ ਖਬਰ- 8 ਹਫਤੇ ਦੇ ਬੱਚੇ ਨੂੰ ਜੈਨੇਟਿਕ ਬੀਮਾਰੀ,16 ਕਰੋੜ ਦੇ ਟੀਕੇ ਨਾਲ ਹੋਵੇਗਾ ਇਲਾਜ

ਚੈਟਰਜੀ ਨੇ ਇੰਡੋਨੇਸ਼ੀਆ, ਸੋਮਾਲੀਆ, ਦੱਖਣੀ ਸੂਡਾਨ ਅਤੇ ਸੂਡਾਨ ਵਿਚ ਯੂਨਾਈਟਿਡ ਨੇਸ਼ਨਜ਼ ਚਿਲਡਰਨਜ਼ ਫੰਡ (UNICEF) ਦੇ ਨਾਲ ਲੀਡਰਸ਼ਿਪ ਭੂਮਿਕਾ ਨਿਭਾਈ। ਇਸ ਦੇ ਇਲਾਵਾ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸਥਾਪਨਾ ਕੰਮਾਂ ਵਿਚ ਵੀ ਉਹਨਾਂ ਨੇ ਬੋਸਨੀਆ ਤੇ ਹੇਰਜ਼ੇਗੋਵਿਨਾ ਵਿਚ ਸ਼ਾਨਦਾਰ ਕੰਮ ਕੀਤਾ। 1997 ਵਿਚ ਸੰਯੁਕਤ ਰਾਸ਼ਟਰ ਨਾਲ ਜੁੜਨ ਤੋਂ ਪਹਿਲਾਂ ਉਹ ਭਾਰਤੀ ਫੌਜ ਵਿਚ ਅਫਸਰ ਸਨ। ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਤੋਂ ਉਹਨਾਂ ਨੇ ਪਬਲਿਕ ਪਾਲਿਸੀ ਵਿਚ ਗ੍ਰੈਜੁਏਸ਼ਨ ਕੀਤਾ ਅਤੇ ਭਾਰਤ ਵਿਚ ਨੈਸ਼ਨਲ ਡਿਫੈਂਸ ਅਕੈਡਮੀ ਤੋਂ ਬੈਚਲਰਜ਼ ਦੀ ਡਿਗਰੀ ਹਾਸਲ ਕੀਤੀ।


Vandana

Content Editor

Related News