ਸਰਵਪੱਖੀ ਗਰੀਬੀ ਦੀ ਦਹਿਲੀਜ਼ ’ਤੇ ਖੜ੍ਹਾ ਹੈ ਅਫਗਾਨਿਸਤਾਨ : ਸੰਯੁਕਤ ਰਾਸ਼ਟਰ

Saturday, Sep 11, 2021 - 10:37 AM (IST)

ਸੰਯੁਕਤ ਰਾਸ਼ਟਰ (ਭਾਸ਼ਾ): ਸੰਯੁਕਤ ਰਾਸ਼ਟਰ ਦੀ ਵਿਕਾਸ ਏਜੰਸੀ ਨੇ ਕਿਹਾ ਕਿ ਅਫਗਾਨਿਸਤਾਨ ਸਰਵਪੱਖੀ ਗਰੀਬੀ ਦੀ ਕੰਢੇ ’ਤੇ ਖੜਾ ਹੈ। ਅਜਿਹੇ ਵਿਚ ਜੇਕਰ ਸਥਾਨਕ ਭਾਈਚਾਰਿਆਂ ਅਤੇ ਉਨ੍ਹਾਂ ਦੀ ਆਰਥਿਕਤਾ ਦੀ ਪਟੜੀ ’ਤੇ ਲਿਆਉਣ ਲਈ ਤਤਕਾਲ ਕਦਮ ਨਹੀਂ ਚੁੱਕੇ ਗਏ ਤਾਂ ਅਗਲੇ ਸਾਲ ਦੇ ਵਿਚਕਾਰ ਇਹ ਅਨੁਮਾਨ ਹਕੀਕਤ ਵਿਚ ਤਬਦੀਲ ਹੋ ਸਕਦਾ ਹੈ।

ਏਜੰਸੀ ਨੇ ਕਿਹਾ ਕਿ ਅਫਗਾਨਿਸਤਾਨ ’ਤੇ ਤਾਲਿਾਬਨ ਦੇ ਕੰਟਰੋਲ ਤੋਂ ਬਾਅਦ 20 ਸਾਲ ਵਿਚ ਹਾਸਲ ਕੀਤੀ ਗਈ ਆਰਥਿਕ ਤਰੱਕੀ ਜ਼ੋਖਮ ਵਿਚ ਪੈ ਗਈ ਹੈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ. ਐੱਨ. ਡੀ. ਪੀ.) ਨੇ 15 ਅਗਸਤ ਨੂੰ ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ 4 ਪਰਿਦ੍ਰਿਸ਼ਾਂ ਨੂੰ ਰੇਖਾਬੱਧ ਕੀਤਾ ਹੈ।


Shyna

Content Editor

Related News