ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ’ਚ ਸਿਹਤ ਸੇਵਾਵਾਂ ਲਈ ਜਾਰੀ ਕੀਤੇ 4.5 ਕਰੋੜ ਡਾਲਰ
Friday, Sep 24, 2021 - 11:33 AM (IST)
ਵਾਸ਼ਿੰਗਟਨ (ਭਾਸ਼ਾ)-ਸੰਯੁਕਤ ਰਾਸ਼ਟਰ ਦੇ ਸਹਾਇਤਾ ਕੋਆਰਡੀਨੇਟਰ ਮਾਰਟਿਨ ਗ੍ਰਿਫਿਥ ਨੇ ਬੁੱਧਵਾਰ ਨੂੰ ਅਫਗਾਨਿਸਤਾਨ ਲਈ ਸਿਹਤ ਖੇਤਰ ਵਿਚ ਐਮਰਜੈਂਸੀ ਉਪਾਅ ਦੇ ਰੂਪ ਵਿਚ ਵਿਸ਼ਵ ਸੰਸਥਾਨ ਦੇ ਐਮਰਜੈਂਸੀ ਫੰਡ ਤੋਂ 4.5 ਕਰੋੜ ਡਾਲਰ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ। ਇਸ ਤੋਂ ਪਹਿਲਾਂ ਡਬਲਯੂ. ਐੱਚ. ਓ. ਨੇ ਕਿਹਾ ਕਿ ਅਫਗਾਨਿਸਤਾਨ ਦਾ ਸਿਹਤ ਪ੍ਰਬੰਧ ਢਹਿਣ ਕੰਢੇ ਹੈ ਅਤੇ ਤਤਕਾਲ ਕਦਮ ਚੁੱਕਣ ਦੀ ਲੋੜ ਹੈ।