ਅਫਗਾਨਿਸਤਾਨ ''ਚ ਪਾਕਿ ਦੇ 6500 ਅੱਤਵਾਦੀ ਸਰਗਰਮ ਹਨ : ਸੰਯੁਕਤ ਰਾਸ਼ਟਰ

06/02/2020 6:20:31 PM

ਸੰਯੁਕਤ ਰਾਸ਼ਟਰ (ਬਿਊਰੋ): ਪਾਕਿਸਤਾਨ ਆਪਣੇ ਗੁਆਂਢੀ ਦੇਸ਼ ਅਫਗਾਨਿਸਤਾਨ ਵਿਚ ਅੱਤਵਾਦ ਨੂੰ ਵਧਾਵਾ ਦੇ ਰਿਹਾ ਹੈ। ਗ੍ਰਹਿ ਯੁੱਧ ਨਾਲ ਜੂਝ ਰਹੇ ਅਫਗਾਨਿਸਤਾਨ ਨੂੰ ਲੈਕੇ ਆਈ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ। ਸੰਯੁਕਤ ਰਾਸ਼ਟਰ ਨੇ ਦੱਸਿਆ ਹੈ ਕਿ ਅਫਗਾਨਿਸਤਾਨ ਵਿਚ ਪਾਕਿਸਤਾਨ ਦੇ 6500 ਅੱਤਵਾਦੀ ਸਰਗਰਮ ਹਨ। ਇਸ ਵਿਚ ਇਕੱਲੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ 1 ਹਜ਼ਾਰ ਅੱਤਵਾਦੀ ਹਨ। ਉੱਧਰ ਅਮਰੀਕਾ ਜਲਦੀ ਤੋਂ ਜਲਦੀ ਅਫਗਾਨਿਸਤਾਨ ਵਿਚੋਂ ਨਿਕਲਣ ਦੇ ਚੱਕਰ ਵਿਚ ਹੈ। ਅਜਿਹੇ ਵਿਚ ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਬਾਅਦ ਹੁਣ ਭਾਰਤ ਸਰਕਾਰ ਦੀ ਚਿੰਤਾ ਵੱਧ ਗਈ ਹੈ।

ਰਿਪੋਰਟ ਵਿਚ ਕਿਹਾ ਗਿਆ ਹੈਕਿ ਜ਼ਿਆਦਾਤਰ ਪਾਕਿਸਤਾਨੀ ਅੱਤਵਾਦੀ ਤਾਲਿਬਾਨ ਦੇ ਨਾਲ-ਨਾਲ ਮੋਢੇ ਨਾਲ ਮੋਢਾ ਮਿਲਾ ਕੇ ਅਫਗਾਨਿਸਤਾਨ ਦੀ ਚੁਣੀ ਗਈ ਸਰਕਾਰ ਅਤੇ ਅਮਰੀਕੀ ਫੌਜੀਆਂ ਦੇ ਵਿਰੁੱਧ ਕਾਰਵਾਈ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੀ ਨਿਗਰਾਨੀ ਸੰਸਥਾ ਨੇ ਆਪਣੀ ਸਾਲਾਨਾ ਰਿਪੋਰਟ ਵਿਚ ਕਿਹਾ,''ਰੋਜ਼ੀ-ਰੋਟੀ ਦੀ ਤਲਾਸ਼ ਵਿਚ ਕਰੀਬ 6500 ਪਾਕਿਸਤਾਨੀ ਅੱਤਵਾਦੀ ਸਰਗਰਮ ਹਨ, ਜਿਹਨਾਂ ਦੀ ਸਫਲਤਾਪੂਰਵਕ ਨਿਗਰਾਨੀ ਜ਼ਰੂਰੀ ਹੈ।'' ਅਫਗਾਨ ਅਧਿਕਾਰੀਆਂ ਦੇ ਹਵਾਲੇ ਨਾਲ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਤਹਿਰੀਕ-ਏ-ਪਬਲਿਕ ਪਾਕਿਸਤਾਨ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਇਹਨਾਂ ਪਾਕਿਸਤਾਨੀ ਸਮੂਹਾਂ ਵਿਚ ਸ਼ਾਮਲ ਹਨ ਜੋ ਸੁਰੱਖਿਆ ਦੇ ਲਿਹਾਜ ਨਾਲ ਖਤਰਾ ਬਣ ਗਏ ਹਨ। 

ਅਫਗਾਨਿਸਤਾਨ ਦੇ ਵਾਰਤਾਕਾਰਾਂ ਦੇ ਮੁਤਾਬਕ ਜੈਸ਼ ਅਤੇ ਲਸ਼ਕਰ ਅੱਤਵਾਦੀਆਂ ਨੂੰ ਅਫਗਾਨਿਸਤਾਨ ਵਿਚ ਦਾਖਲ ਹੋਣ ਵਿਚ ਮਦਦ ਕਰਦੇ ਹਨ। ਇਹ ਲੋਕ ਸਲਾਹਕਾਰ, ਟ੍ਰੇਨਰ ਅਤੇ ਆਈ.ਈ.ਡੀ. ਬਣਾਉਣ ਦੀ ਤਕਨੀਕ ਦੱਸਦੇ ਹਨ। ਇਹ ਦੋਵੇਂ ਹੀ ਸਮੂਹ ਅਫਗਾਨਿਸਤਾਨ ਦੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲਸ਼ਕਰ ਅਤੇ ਜੈਸ਼ ਦੇ ਅੱਤਵਾਦੀ ਨਾਨਗਰਹਾਰ ਸੂਬੇ ਵਿਚ ਸਰਗਰਮ ਹਨ। ਕੁਨਾਰ ਸੂਬੇ ਵਿਚ ਲਸ਼ਕਰ ਦੇ 220 ਅੱਤਵਾਦੀ ਅਤੇ ਜੈਸ਼ ਦੇ 30 ਅਤੱਵਾਦੀ ਹਨ। ਇਹ ਲੋਕ ਤਾਲਿਬਾਨ ਦੇ ਨਾਲ ਮਿਲ ਕੇ ਹਮਲੇ ਕਰ ਰਹੇ ਹਨ। 

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਵਿਚ ਪਾਕਿਸਤਾਨੀ ਮੂਲ ਦੇ 6000 ਤੋਂ ਲੈਕੇ 65000 ਅੱਤਵਾਦੀ ਹਨ। ਇਹ ਲੋਕ ਹਮਲੇ ਕਰਨ ਦੇ ਨਾਲ-ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੀ ਕਰਦੇ ਹਨ। ਇਸ ਨਾਲ ਹੋਣ ਵਾਲੀ ਆਮਦਨ ਤਾਲਿਬਾਨ ਦੀ ਕਮਾਈ ਦਾ ਪ੍ਰਮੁੱਖ ਸਰੋਤ ਹੈ। ਇਸ ਦੇ ਇਲਾਵਾ ਅਫਗਾਨਿਸਤਾਨ ਵਿਚ ਸੋਨੇ, ਤਾਂਬੇ, ਟਿਨ ਦੀ ਤਾਲਿਬਾਨ ਦੇ ਕੰਟੋਰਲ ਵਾਲੇ ਜ਼ਿਲ੍ਹਿਆਂ ਵਿਚ ਗੈਰ ਕਾਨੂੰਨੀ ਖੋਦਾਈ ਕੀਤੀ ਜਾ ਰਹੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ ਵਿਚ ਪਾਕਿਸਤਾਨ ਵਿਚ ਸਰਗਰਮ ਖੋਦਾਈ ਕੰਪਨੀਆਂ ਵੀ ਸ਼ਾਮਲ ਹਨ। ਇਹਨਾਂ ਖਣਿਜਾਂ ਦਾ ਕਰਾਚੀ ਵਿਚ ਪ੍ਰੋਸੈੱਸ ਕੀਤਾ ਜਾਂਦਾ ਹੈ ਅਤੇ ਵੇਚ ਦਿੱਤਾ ਜਾਂਦਾ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਤਾਲਿਬਾਨ ਅਤੇ ਅਲਕਾਇਦਾ ਦੇ ਵਿਚ ਨੇੜਲਾ ਸੰਬੰਧ ਬਣਿਆ ਹੋਇਆ ਹੈ।


Vandana

Content Editor

Related News