ਹਰ ਸਾਲ ਲੱਖਾਂ ਰੁਪਏ ਕਮਾਉਣ ਵਾਲੇ ਭਿਖਾਰੀ ਦੀ ਦੁਕਾਨ ਬੰਦ, ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ

Wednesday, Sep 27, 2023 - 01:16 AM (IST)

ਹਰ ਸਾਲ ਲੱਖਾਂ ਰੁਪਏ ਕਮਾਉਣ ਵਾਲੇ ਭਿਖਾਰੀ ਦੀ ਦੁਕਾਨ ਬੰਦ, ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ

ਇੰਟਰਨੈਸ਼ਨਲ ਡੈਸਕ : ਦੁਨੀਆ 'ਚ ਬਹੁਤ ਸਾਰੇ ਭਿਖਾਰੀ ਹਨ, ਜੋ ਕਰੋੜਪਤੀ ਅਤੇ ਲੱਖਪਤੀ ਹਨ। ਉਨ੍ਹਾਂ ਦੀ ਕਮਾਈ ਦੇ ਅੱਗੇ ਵੱਡੇ-ਵੱਡੇ ਅਫ਼ਸਰ ਵੀ ਫਿੱਕੇ ਪੈ ਜਾਂਦੇ ਹਨ। ਅਜਿਹਾ ਹੀ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਹਰ ਸਾਲ 21 ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਾਲੇ ਭਿਖਾਰੀ ਦੀ ਦੁਕਾਨ ਬੰਦ ਕਰ ਦਿੱਤੀ ਗਈ ਹੈ। ਇਹ ਕੰਮ ਅਦਾਲਤ ਦੇ ਹੁਕਮਾਂ ਨਾਲ ਹੋਇਆ ਹੈ। ਅਦਾਲਤ ਨੇ ਕਿਹਾ ਕਿ ਜੇਕਰ ਕੋਈ ਹੁਣ ਭੀਖ ਮੰਗਦਾ ਦੇਖਿਆ ਗਿਆ ਤਾਂ ਉਸ ਨੂੰ 5 ਸਾਲ ਦੀ ਸਖ਼ਤ ਸਜ਼ਾ ਹੋ ਸਕਦੀ ਹੈ।

ਇਹ ਵੀ ਪੜ੍ਹੋ : ਜੈਸ਼ੰਕਰ ਨੇ UN ਤੋਂ ਕੈਨੇਡਾ ਨੂੰ ਦਿੱਤੀ ਸਲਾਹ- 'ਅੱਤਵਾਦ ਨਾਲ ਨਜਿੱਠਣ 'ਚ ਸਿਆਸੀ ਫਾਇਦਾ ਨਹੀਂ ਦੇਖਿਆ ਜਾਣਾ ਚਾਹੀਦਾ'

ਮੈਕਡੋਨਲਡ ਦੇ ਬਾਹਰ ਭੀਖ ਮੰਗਦਾ ਸੀ

ਭਿਖਾਰੀ ਇੰਗਲੈਂਡ ਦੇ ਕੈਥੇਡ੍ਰਲ ਸ਼ਹਿਰ ਵਿੱਚ ਮੈਕਡੋਨਲਡਜ਼ ਸਟੋਰ ਦੇ ਬਾਹਰ ਬੈਠ ਕੇ ਭੀਖ ਮੰਗਦਾ ਸੀ। ਦਰਅਸਲ, 30 ਸਾਲਾ ਜੇਮਸ ਚੈਂਬਰਸ ਬੇਘਰ ਹੈ। ਉਹ ਹਰ ਰੋਜ਼ ਸਵੇਰੇ ਲਿੰਕਨ ਸਿਟੀ ਸੈਂਟਰ 'ਚ ਮੈਕਡੋਨਲਡਜ਼ ਦੇ ਬਾਹਰ ਆ ਜਾਂਦਾ ਸੀ ਅਤੇ ਦਿਨ ਭਰ ਰਾਹਗੀਰਾਂ ਤੋਂ ਭੀਖ ਮੰਗਦਾ ਸੀ। 9 ਮਹੀਨਿਆਂ 'ਚ ਉਸ ਨੇ ਪ੍ਰਤੀ ਦਿਨ £60 (6077 ਰੁਪਏ) ਤੱਕ ਦੀ ਕਮਾਈ ਕੀਤੀ। ਕਿਉਂਕਿ ਇੰਗਲੈਂਡ ਵਿੱਚ ਭੀਖ ਮੰਗਣ 'ਤੇ ਪਾਬੰਦੀ ਹੈ, ਇਸ ਲਈ ਉਸ ਦਾ ਮਾਮਲਾ ਅਦਾਲਤ 'ਚ ਪਹੁੰਚ ਗਿਆ।

ਇਹ ਵੀ ਪੜ੍ਹੋ : 'G20 ਦੌਰਾਨ ਨਸ਼ੇ 'ਚ ਧੁਤ ਸਨ ਟਰੂਡੋ, ਜਹਾਜ਼ 'ਚੋਂ ਮਿਲੀ ਸੀ ਕੋਕੀਨ', ਸਾਬਕਾ ਭਾਰਤੀ ਡਿਪਲੋਮੈਟ ਦਾ ਵੱਡਾ ਖੁਲਾਸਾ

ਹਰ ਮਹੀਨੇ ਇੰਨੀ ਹੈ ਕਮਾਈ

ਅਦਾਲਤ ਨੂੰ ਦੱਸਿਆ ਗਿਆ ਕਿ ਜੇਮਸ ਚੈਂਬਰਜ਼ ਹਰ ਮਹੀਨੇ ਰਾਹਗੀਰਾਂ ਤੋਂ ਲਗਭਗ £1,700 (1,72,239 ਰੁਪਏ) ਕਮਾਉਂਦਾ ਹੈ। ਉਸ ਦਾ ਕੋਈ ਨਿਸ਼ਚਿਤ ਟਿਕਾਣਾ ਵੀ ਨਹੀਂ ਹੈ। ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਜੇਮਸ ਨੂੰ ਭੀਖ ਮੰਗਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੂੰ 12 ਮਹੀਨਿਆਂ ਦੀ ਸ਼ਰਤੀਆ ਛੁੱਟੀ ਵੀ ਦਿੱਤੀ ਗਈ ਸੀ, ਜਿਸ ਦੀ ਉਲੰਘਣਾ ਕਰਨ 'ਤੇ ਉਸ ਨੂੰ 5 ਸਾਲ ਦੀ ਕੈਦ ਹੋ ਸਕਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News