UAE 'ਚ ਭਾਰਤੀ ਨਰਸਾਂ ਦੀ ਨੌਕਰੀ ਖਤਰੇ 'ਚ, ਇਹ ਹੈ ਵਜ੍ਹਾ

10/15/2019 12:27:43 PM

ਦੁਬਈ (ਏਜੰਸੀ)— ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਡਿਪਲੋਮਾ ਸਰਟੀਫਿਕੇਟ ਵਿਚ ਨਵੀਆਂ ਵਿੱਦਿਅਕ ਲੋੜਾਂ ਕਾਰਨ ਸੈਂਕੜੇ ਭਾਰਤੀ ਨਰਸਾਂ ਦੀ ਨੌਕਰੀ ਖਤਰੇ ਵਿਚ ਹੈ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਇਕ ਅੰਗਰੇਜ਼ੀ ਸਮਾਚਾਰ ਏਜੰਸੀ ਨੇ ਸੋਮਵਾਰ ਨੂੰ ਦਿੱਤੀ ਆਪਣੀ ਰਿਪੋਰਟ ਵਿਚ ਕਿਹਾ ਕਿ 200 ਤੋਂ ਵੱਧ ਨਰਸਾਂ ਪਹਿਲਾਂ ਹੀ ਆਪਣੀ ਨੌਕਰੀ ਗਵਾ ਚੁੱਕੀਆਂ ਹਨ ਜਦਕਿ ਕਈ ਹੋਰ ਨੂੰ ਯੂ.ਏ.ਈ. ਵੱਲੋਂ ਰਜਿਸਟਰਡ ਨਰਸਾਂ ਲਈ ਘੱਟੋ-ਘੱਟ ਵਿੱਦਿਅਕ ਯੋਗਤਾ ਵਜੋਂ ਨਰਸਿੰਗ ਵਿਚ ਗ੍ਰੈਜੁਏਸ਼ਨ ਦੀ ਡਿਗਰੀ ਦੇਣ ਦੇ ਬਾਅਦ ਬਰਖਾਸਤ ਕੀਤਾ ਗਿਆ ਹੈ। 

ਕੁਝ ਪ੍ਰਭਾਵਤ ਲੋਕਾਂ ਮੁਤਾਬਕ ਡਿਪਲੋਮਾ ਸਰਟੀਫਿਕੇਟ ਵਾਲੀਆਂ ਨਰਸਾਂ, ਜਿਨ੍ਹਾਂ ਨੂੰ ਬਰਕਰਾਰ ਰੱਖਿਆ ਜਾਣਾ ਹੈ, ਉਨ੍ਹਾਂ ਨੂੰ 2020 ਤੱਕ ਯੂ.ਏ.ਈ. ਦੇ ਸਿੱਖਿਆ ਮੰਤਰਾਲੇ (MoE) ਵੱਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਪੋਸਟ ਬੇਸਿਕ ਬੀ.ਐੱਸ.ਸੀ. ਨਰਸਿੰਗ ਪ੍ਰੋਗਰਾਮ ਕਰਨਾ ਲੋੜੀਂਦਾ ਸੀ। ਭਾਵੇਂਕਿ ਕਈ ਨਰਸਾਂ ਜਿਨ੍ਹਾਂ ਨੇ ਵੱਖ-ਵੱਖ ਯੂਨੀਵਰਸਿਟੀਆਂ ਵਿਚ ਪ੍ਰੋਗਰਾਮਾਂ ਲਈ ਦਾਖਲਾ ਲਿਆ ਹੈ, ਹੁਣ ਇਕ ਹੋਰ ਸੰਕਟ ਦਾ ਸਾਹਮਣਾ ਕਰ ਰਹੀਆਂ ਸਨ ਕਿ ਉਨ੍ਹਾਂ ਦੇ ਡਿਪਲੋਮਾ ਸਰਟੀਫਿਕੇਟ ਲਈ ਬਰਾਬਰਤਾ ਸਰਟੀਫਿਕੇਟ ਦੀ ਉਨ੍ਹਾਂ ਦੀ ਅਪੀਲ ਨੂੰ ਅਸਵੀਕਾਰ ਕਰ ਦਿੱਤਾ ਗਿਆ ਸੀ। 

ਪ੍ਰਭਾਵਿਤ ਨਰਸਾਂ ਨੇ ਕਿਹਾ,''ਐੱਮ.ਓ.ਈ. ਕੇਰਲ ਰਾਜ ਤੋਂ ਪ੍ਰਾਪਤ ਕੀਤੇ ਡਿਪਲੋਮਾ ਸਰਟੀਫਿਕੇਟ ਲਈ ਬਰਾਬਰੀ ਦਾ ਸਰਟੀਫਿਕੇਟ ਜਾਰੀ ਕਰ ਰਿਹਾ ਹੈ। ਇਸ ਵਿਚ ਨਰਸਿੰਗ ਕੌਂਸਲ ਮੰਤਰਾਲੇ ਵੱਲੋਂ ਮਾਨਤਾ ਪ੍ਰਾਪਤ ਇਕਲੌਤੀ ਭਾਰਤੀ ਨਰਸਿੰਗ ਸੰਸਥਾ ਹੈ।'' ਗੌਰਤਲਬ ਹੈ ਕਿ ਕੇਰਲ ਸਭ ਤੋਂ ਵੱਧ ਨਰਸਾਂ ਦੇਸ਼ ਨੂੰ ਭੇਜਦਾ ਹੈ। ਪ੍ਰਭਾਵਿਤ ਨਰਸਾਂ ਵਿਚੋਂ ਇਕ ਨੇ ਕਿਹਾ,''ਸਾਡੇ ਵਿਚੋਂ ਜ਼ਿਆਦਾਤਰ ਕੇਰਲ ਰਾਜ ਤੋਂ ਹਨ ਪਰ ਅਸੀਂ ਆਪਣੇ ਨਰਸਿੰਗ ਡਿਪਲੋਮਾ ਕੋਰਸਾਂ ਲਈ ਕੇਰਲ ਤੋਂ ਬਾਹਰ ਪੜ੍ਹਾਈ ਕੀਤੀ। ਭਾਰਤ ਦੇ ਹੋਰ ਰਾਜਾਂ ਦੀਆਂ ਕੁਝ ਹੋਰ ਨਰਸਾਂ ਵੀ ਇਸ ਮੁੱਦੇ ਦਾ ਸਾਹਮਣਾ ਕਰ ਰਹੀਆਂ ਹਨ।'' 

ਇਕ ਹੋਰ ਨੇ ਕਿਹਾ,''ਸਾਡੇ ਵਿਚੋਂ ਕਈਆਂ ਨੇ ਪਹਿਲਾਂ ਹੀ ਆਪਣੀਆਂ ਨੌਕਰੀਆਂ ਗਵਾ ਦਿੱਤੀਆਂ ਹਨ। ਹੁਣ ਅਸੀਂ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਪਾ ਰਹੇ ਹਾਂ ਅਤੇ ਦੂਜੀ ਨੌਕਰੀ ਲਈ ਐਪਲੀਕੇਸ਼ਨ ਦੇਣ ਵਿਚ ਅਸਮਰੱਥ ਹਾਂ, ਜੋ ਸਾਡੇ ਲਈ 'do and die' ਵਾਲੀ ਸਥਿਤੀ ਹੈ।'' ਨਰਸਾਂ ਨੇ ਕਿਹਾ,''ਉਹ ਭਾਰਤ ਦੇ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨਾਲ ਸੰਪਰਕ ਕਰਨਗੀਆਂ, ਜੋ ਇਸ ਹਫਤੇ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਕਰਨ ਵਾਲੇ ਹਨ। ਉਹ ਇਸ ਮੁੱਦੇ ਦੇ ਹੱਲ ਲਈ ਤੁਰੰਤ ਉਨ੍ਹਾਂ ਦੇ ਦਖਲ ਦੀ ਮੰਗ ਕਰਨਗੀਆਂ।''


Vandana

Content Editor

Related News