UAE ਦੀ ਰਾਜਕੁਮਾਰੀ ਨੇ ਸਾਂਝਾ ਕੀਤਾ ਹਿੰਦੂ ਮੰਦਰ ''ਚ ਕੀਤੀ ਪੂਜਾ ਦਾ ਵੀਡੀਓ, ਭੜਕੇ ਮੁਸਲਿਮ ਕੱਟੜਪੰਥੀ

Thursday, May 21, 2020 - 06:01 PM (IST)

UAE ਦੀ ਰਾਜਕੁਮਾਰੀ ਨੇ ਸਾਂਝਾ ਕੀਤਾ ਹਿੰਦੂ ਮੰਦਰ ''ਚ ਕੀਤੀ ਪੂਜਾ ਦਾ ਵੀਡੀਓ, ਭੜਕੇ ਮੁਸਲਿਮ ਕੱਟੜਪੰਥੀ

ਆਬੂਧਾਬੀ (ਬਿਊਰੋ): ਸੰਯੁਕਤ ਅਰਬ ਅਮੀਰਾਤ ਦੀ ਰਾਜਕੁਮਾਰੀ ਹਿੰਦ ਅਲ ਕਾਸਿਮੀ ਹੁਣ ਮੁਸਲਿਮ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਹੈ। ਅਸਲ ਵਿਚ ਰਾਜਕੁਮਾਰੀ ਨੇ ਬੁੱਧਵਾਰ ਨੂੰ ਚੇਨੈ ਦੇ ਗੋਲਡਲ ਟੈਂਪਲ ਦੇ ਦਰਸ਼ਨ ਅਤੇ ਪੂਜਾ ਕਰਨ ਦਾ ਪੁਰਾਣਾ ਵੀਡੀਓ ਪੋਸਟ ਕੀਤਾ। ਵੀਡੀਓ ਪੋਸਟ ਕਰਨ ਦੇ ਬਾਅਦ ਹੁਣ ਮੁਸਿਲਮ ਕੱਟੜਪੰਥੀ ਰਾਜਕੁਮਾਰੀ ਨੂੰ 'ਕਾਫਿਰ' ਕਹਿ ਕੇ ਟਰੋਲ ਕਰ ਰਹੇ ਹਨ। ਇਸ ਮਗਰੋਂ ਰਾਜਕੁਮਾਰੀ ਨੇ ਵੀ ਕਰਾਰਾ ਜਵਾਬ ਦੇ ਕੇ ਇਹਨਾਂ ਕੱਟੜਪੰਥੀਆਂ ਦੀ ਬੋਲਤੀ ਬੰਦ ਕਰ ਦਿੱਤੀ।

PunjabKesari

ਰਾਜਕੁਮਾਰੀ ਹਿੰਦ ਅਲ ਕਾਸਿਮੀ ਨੇ ਦੱਸਿਆ,''ਮੈਂ ਮੁਸਲਿਮ ਹੋਣ ਦੇ ਬਾਅਦ ਵੀ ਪੂਜਾ ਕੀਤੀ ਅਤੇ ਮੈਨੂੰ ਮੰਦਰ ਦੇ ਅੰਦਰ ਅਦਭੁੱਤ ਊਰਜਾ ਦਾ ਅਹਿਸਾਸ ਹੋਇਆ। ਮੈਂ ਭਾਰਤ ਵਿਚ ਪੁਡੂਚੇਰੀ ਦੇ ਪਹਾੜਾਂ ਨੂੰ ਦੇਖਿਆ। ਮੈਂ ਖੇਤਾਂ ਵਿਚ ਗਈ। ਮੈਂ ਸਾੜੀ ਅਤੇ ਬਿੰਦੀ ਖਰੀਦੀ। ਮੈਂ ਗੋਲਡਨ ਟੈਂਪਲ ਦੀ ਯਾਤਰਾ ਕੀਤੀ।ਕੇਲੇ ਦੇ ਪੱਤੇ 'ਤੇ ਖਾਣਾ ਖਾਧਾ।'' ਰਾਜਕੁਮਾਰੀ ਨੇ ਹੋਰ ਦੱਸਿਆ,''ਪੂਰਾ ਮੰਦਰ ਸੋਨੇ ਨਾਲ ਬਣਿਆ ਹੋਇਆ ਸੀ। ਮੈਂ ਮੁਸਲਿਮ ਹਾਂ ਪਰ ਲੋਕਾਂ ਦੇ ਨਾਲ ਪ੍ਰਾਰਥਨਾ ਸਾਂਝੀ ਕਰਨ ਲਈ ਗਈ ਸੀ। ਮੰਦਰ ਵਿਚ ਮੈਂ ਲਕਸ਼ਮੀ, ਸ਼ਿਵ, ਹਨੂੰਮਾਨ ਜੀ ਦੇ ਦਰਸ਼ਨ ਕੀਤੇ। ਉਹਨਾਂ 'ਤੇ ਜਲ ਚੜਾਇਆ।'' ਰਾਜਕੁਮਾਰੀ ਨੇ ਕਿਹਾ ਕਿ ਲੋਕਾਂ ਨੂੰ ਵਿਲੱਖਣ ਭਾਰਤ ਨੂੰ ਦੇਖਣਾ ਚਾਹੀਦਾ ਹੈ।

 

ਰਾਜਕੁਮਾਰੀ ਨੇ ਦਿੱਤਾ ਕਰਾਰਾ ਜਵਾਬ
ਰਾਜਕੁਮਾਰੀ ਹਿੰਦ ਅਲ ਕਾਸਿਮੀ ਵੱਲੋਂ ਇਸ ਵੀਡੀਓ ਨੂੰ ਪੋਸਟ ਕਰਨ ਦੇ ਬਾਅਦ ਬਵਾਲ ਮਚ ਗਿਆ। ਮੁਸਲਿਮ ਕੱਟੜਪੰਥੀਆਂ ਨੇ ਮੰਦਰ ਵਿਚ ਪੂਜਾ ਕਰਨ ਨੂੰ 'ਹਰਾਮ' ਦੱਸ ਕੇ ਉਹਨਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ 'ਤੇ ਰਾਜਕੁਮਾਰੀ ਨੇ ਕਰਾਰਾ ਜਵਾਬ ਦਿੱਤਾ। ਰਾਜਕੁਮਾਰੀ ਨੇ ਲਿਖਿਆ,''ਇਹ ਹਰਾਮ ਉਦੋਂ ਹੁੰਦਾ ਜਦੋਂ ਮੈਂ ਆਪਣੇ ਖੁਦਾ ਦੇ ਇਲਾਵਾ ਕਿਸੇ ਹੋਰ ਈਸ਼ਵਰ ਦੀ ਇਬਾਦਤ ਕੀਤੀ ਹੁੰਦੀ। ਮੈਂ ਆਪਣੇ ਖੁਦਾ ਦੀ ਇਬਾਦਤ ਕਰਦੀ ਹਾਂ ਅਤੇ ਉਹ ਆਪਣੇ। ਮੈਂ ਮੰਦਰ ਦੀ ਵਾਸਤੂਕਲਾ ਤੋਂ ਬਹੁਤ ਪ੍ਰਭਾਵਿਤ ਹੋਈ ਸੀ ਅਤੇ ਸੋਨੇ ਦੇ ਮੰਦਰ ਦੇ ਢਾਂਚੇ ਨੇ ਮਨ ਨੂੰ ਮੋਹ ਲਿਆ। ਮੈਂ ਨਵੇਂ ਦੋਸਤਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਨਾਲ ਖਾਣਾ ਖਾਧਾ। ਉਹਨਾਂ ਨਾਲ ਸੰਸਕ੍ਰਿਤੀ ਅਤੇ ਧਰਮ 'ਤੇ ਗੱਲ ਕੀਤੀ। ਇਸ ਵਿਚ ਗਲਤੀ ਕੀ ਹੈ?''

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਚਾਹੁੰਦਾ ਹੈ ਭਾਰਤੀ ਵਿਦਿਆਰਥੀ ਪੜ੍ਹਨ ਲਈ ਆਉਣ : ਵੇਲਜ਼

ਰਾਜਕੁਮਾਰੀ ਨੇ ਇਕ ਟਵੀਟ ਦੇ ਜਵਾਬ ਵਿਚ ਲਿਖਿਆ,''ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਦੂਜੇ ਮੁਸਲਿਮ ਨੂੰ ਕਾਫਿਰ ਬੁਲਾਉਂਦੇ ਹੋ ਤਾਂ ਇਹ ਪਾਪ ਹੈ? ਗਿਆਨ ਦੀ ਘਾਟ ਕਾਰਨ ਜੇਕਰ ਤੁਸੀਂ ਨਹੀਂ ਜਾਣਦੇ ਹੋ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ।'' ਉਹਨਾਂ ਨੇ ਕਿਹਾ ਕਿ ਭਾਰਤ ਇਕ ਸੁਤੰਤਰ ਰਾਸ਼ਟਰ ਹੈ। ਉਹ ਉਸ ਦੀ ਪੂਜਾ ਕਰ ਸਕਦਾ ਹੈ ਜਿਸ ਦੀ ਉਹ ਕਰਨਾ ਚਾਹੁੰਦਾ ਹੈ ਪਰ ਇਕ ਚੀਜ਼ ਹੋਣੀ ਚੀਹੀਦੀ ਹੈ ਕਿ ਇਹ ਸਾਰਿਆਂ ਲਈ ਸੁਰੱਖਿਅਤ ਹੋਣਾ ਚਾਹੀਦਾ ਹੈ।


author

Vandana

Content Editor

Related News