UAE ’ਚ 6 ਭਾਰਤੀਆਂ ਨੇ ਜਿੱਤਿਆ 2,72,000 ਡਾਲਰ ਤੋਂ ਜ਼ਿਆਦਾ ਦਾ ਲਕੀ ਡਰਾਅ

Friday, Apr 16, 2021 - 09:44 AM (IST)

UAE ’ਚ 6 ਭਾਰਤੀਆਂ ਨੇ ਜਿੱਤਿਆ 2,72,000 ਡਾਲਰ ਤੋਂ ਜ਼ਿਆਦਾ ਦਾ ਲਕੀ ਡਰਾਅ

ਦੁਬਈ : ਸੰਯੁਕਤ ਅਰਬ ਅਮੀਰਾਤ ਵਿਚ 6 ਭਾਰਤੀਆਂ ਨੇ ਸੰਯੁਕਤ ਰੂਪ ਨਾਲ 10 ਲੱਖ ਦਿਰਹਮ ਦਾ ਇਕ ਲਕੀ ਡਰਾਅ ਜਿੱਤਿਆ ਹੈ। ਸਾਰੇ 6 ਮੁਕਾਬਲੇਬਾਜ਼ਾਂ ਨੇ 6 ਅੰਕਾਂ ਵਿਚੋਂ 5 ਦਾ ਮਿਲਾਨ ਕਰਕੇ ਦੂਜਾ ਇਨਾਮ ਜਿੱਤਿਆ, ਜਿਸ ਵਿਚ ਉਨ੍ਹਾਂ ਨੂੰ 10,00,000 ਦਿਰਹਮ (ਲਗਭਗ 2,72,000 ਅਮਰੀਕੀ ਡਾਲਰ) ਮਿਲੇ ਹਨ। ਇਨ੍ਹਾਂ ਵਿਚੋਂ 6 ਵਿਅਕਤੀ ਕੇਰਲ ਤੋਂ ਹਨ। 

ਇਹ ਵੀ ਪੜ੍ਹੋ : ਵੱਡੀ ਖ਼ਬਰ: 40 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ PR ਦੇਵੇਗਾ ਕੈਨੇਡਾ

69 ਸਾਲਾ ਯੂ.ਏ.ਈ. ਨਿਵਾਸੀ ਰਾਬਰਟ, ਜੋ ਪਹਿਲੀ ਵਾਰ ਡਰਾਅ ਵਿਚ ਹਿੱਸਾ ਲੈ ਰਹੇ ਸਨ, ਨੇ ਕਿਹਾ ਕਿ ਮੇਰੇ ਕੁੱਝ ਸਾਥੀ ਖੇਡਦੇ ਹਨ। ਇਸ ਲਈ ਮੈਂ ਵੀ ਇਸ ਵਿਚ ਹੱਥ ਅਜ਼ਮਾਉਣ ਦਾ ਫ਼ੈਸਲਾ ਕੀਤਾ। ਮੂਲ ਰੂਪ ਨਾਲ ਕੇਰਲ ਦੇ ਰਹਿਣ ਵਾਲੇ ਰਾਬਰਟ ਯੂ.ਏ.ਈ. ਵਿਚ 40 ਸਾਲ ਤੋਂ ਜ਼ਿਆਦਾ ਸਮੇਂ ਤੋਂ ਰਹਿ ਰਹੇ ਹਨ।

ਇਹ ਵੀ ਪੜ੍ਹੋ : ਬ੍ਰਿਟਿਸ਼ PM ਬੋਰਿਸ ਜਾਨਸਨ ਦੇ ਭਾਰਤ ਦੌਰੇ 'ਤੇ ਕੋਰੋਨਾ ਦੀ ਮਾਰ, ਘਟਾਈ ਯਾਤਰਾ ਦੀ ਮਿਆਦ

ਰਾਬਰਟ ਦੀਆਂ 2 ਧੀਆਂ ਹਨ, ਇਕ ਆਬੂਧਾਬੀ ਵਿਚ ਅਤੇ ਇਕ ਅਮਰੀਕਾ ਵਿਚ। ਜਿੱਤ ਬਾਰੇ ਪੁੱਛੇ ਜਾਣ ’ਤੇ ਰਾਬਰਟ ਨੇ ਕਿਹਾ, ‘ਮੇਰੀ ਧੀ ਦਾ ਵਿਆਹ ਜਲਦ ਹੋਣ ਵਾਲਾ ਹੈ, ਇਸ ਲਈ ਮੈਂ ਉਸ ਨੂੰ ਪੈਸੇ ਦੇਵਾਂਗਾ।’ ਇਕ ਹੋਰ ਜੇਤੂ ਮੁਹੰਮਦ (ਉਮਰ 35 ਸਾਲ) ਜੋ ਕਿ ਕੇਰਲਾ ਦਾ ਰਹਿਣਾ ਹੈ, ਨੇ ਬੀਮਾ ਇੰਡਸਟਰੀ ਵਿਚ ਕੰਮ ਕਰਦਿਆਂ ਮਿਡਲ ਈਸਟ ਵਿਚ 12 ਸਾਲ ਬੀਤਾਏ ਹਨ।

ਇਹ ਵੀ ਪੜ੍ਹੋ : ...ਜਦੋਂ ਵੀਡੀਓ ਕਾਨਫਰੰਸ ਦੌਰਾਨ ਬਿਨਾਂ ਕੱਪੜਿਆਂ ਦੇ ਸਾਹਮਣੇ ਆਇਆ ਕੈਨੇਡਾ ਦਾ ਸੰਸਦ ਮੈਂਬਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News