ਸ਼ਾਰਜਾਹ ''ਚ ਮਸਜਿਦ ਨੇੜੇ ਮਿਲੀ ਨਵਜੰਮੀ ਬੱਚੀ

06/12/2019 2:18:22 PM

ਦੁਬਈ (ਏਜੰਸੀ)— ਸੰਯੁਕਤ ਅਰਬ ਅਮੀਰਾਤ ਦੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਾਰਜਾਹ ਦੇ ਅਲ ਨਾਜ਼ਵਾ ਇਲਾਕੇ ਦੀ ਇਕ ਮਸਜਿਦ ਨੇੜੇ ਇਕ ਨਵਜੰਮੀ ਬੱਚੀ ਮਿਲੀ। ਇਸ ਬੱਚੀ ਨੂੰ ਸ਼ਾਇਦ ਉੱਥੇ ਕੋਈ ਜਾਣਬੁੱਝ ਕੇ ਛੱਡ ਗਿਆ ਸੀ। ਮੰਗਲਵਾਰ ਤੜਕਸਾਰ 4 ਵਜੇ ਬੱਚੀ ਮਸਜਿਦ ਨੇੜੇ ਪਾਈ ਗਈ। ਬੱਚੀ ਨੂੰ ਉੱਥੋਂ ਲੰਘਣ ਵਾਲੇ ਲੋਕਾਂ ਨੇ ਦੇਖਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ।

ਸੂਚਨਾ ਮਿਲਦੇ ਹੀ ਅਲ ਮੈਡਮ ਪੁਲਸ ਸਟੇਸ਼ਨ ਤੋਂ ਇਕ ਟੀਮ ਅਤੇ ਅਪਰਾਧਿਕ ਜਾਂਚ ਵਿਭਾਗ ਦੇ ਮੈਂਬਰ ਮੌਕੇ 'ਤੇ ਪਹੁੰਚੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਬੱਚੀ ਮਸਜਿਦ ਦੇ ਅੰਦਰ ਪਾਈ ਗਈ। ਹੁਣ ਪੁਲਸ ਬੱਚੀ ਦੇ ਮਾਤਾ-ਪਿਤਾ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਵੱਲੋਂ ਪਰਿਵਾਰ ਵਾਲਿਆਂ ਦੀ ਪਛਾਣ ਵਿਚ ਮਦਦ ਲਈ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਲਈ ਜਾ ਰਹੀ ਹੈ। 

ਬੱਚੀ ਨੂੰ ਤੁਰੰਤ ਅਲ ਦਾਹੀਦ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਅਧਿਕਾਰੀਆਂ ਮੁਤਾਬਕ ਬੱਚੀ ਦੀ ਸਿਹਤ ਠੀਕ ਹੈ। ਕੁਝ ਦਿਨਾਂ ਵਿਚ ਬੱਚੀ ਨੂੰ ਸ਼ਾਰਜਾਹ ਵਿਚ ਇਕ ਬਾਲ ਸੁਰੱਖਿਆ ਕਮੇਟੀ ਨੂੰ ਸੌਂਪ ਦਿੱਤਾ ਜਾਵੇਗਾ।


Vandana

Content Editor

Related News