ਦੁਬਈ : ਪਤਨੀ ਨੂੰ ਬਚਾਉਣ ਲਈ ਅੱਗ ''ਚ ਕੁੱਦੇ ਭਾਰਤੀ ਨੌਜਵਾਨ ਦੀ ਮੌਤ

Monday, Feb 17, 2020 - 01:24 PM (IST)

ਦੁਬਈ : ਪਤਨੀ ਨੂੰ ਬਚਾਉਣ ਲਈ ਅੱਗ ''ਚ ਕੁੱਦੇ ਭਾਰਤੀ ਨੌਜਵਾਨ ਦੀ ਮੌਤ

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਆਬੂ ਧਾਬੀ ਵਿਚ ਆਪਣੇ ਘਰ ਵਿਚ ਲੱਗੀ ਅੱਗ ਤੋਂ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਝੁਲਸੇ ਭਾਰਤੀ ਵਿਅਕਤੀ ਦੀ ਮੌਤ ਹੋ ਗਈ। ਅੱਗ ਲੱਗਣ ਦੀ ਘਟਨਾ ਪਿਛਲੇ ਹਫਤੇ ਦੀ ਹੈ। ਖਲੀਜ਼ ਟਾਈਮਜ਼ ਦੇ ਮੁਤਾਬਕ ਪਿਛਲੇ ਸੋਮਵਾਰ ਨੂੰ ਕੇਰਲ ਦੇ ਰਹਿਣ ਵਾਲੇ ਅਨਿਲ ਨਿਨਾਨ (32) ਦੇ ਘਰ ਵਿਚ ਸੰਭਵ ਤੌਰ 'ਤੇ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ ਸੀ। 

PunjabKesari

ਸੈਂਟ ਥਾਮਸ ਮਾਰ ਥੋਮਾ ਚਰਚ ਦੇ ਇਕ ਅਧਿਕਾਰੀ ਸੋਜਨ ਥਾਮਸ ਦੇ ਹਵਾਲੇ ਨਾਲ ਅਖਬਾਰ ਨੇ ਲਿਖਿਆ,''ਘਟਨਾ ਦੀ ਪੂਰੀ ਜਾਣਕਾਰੀ ਨਹੀਂ ਹੈ ਪਰ ਅਨਿਲ ਦੀ ਪਤਨੀ ਨੀਨੂੰ ਕੋਰੀਡੋਰ ਵਿਚ ਸੀ ਜਦੋਂ ਉਹ ਅੱਗ ਦੀ ਚਪੇਟ ਵਿਚ ਆਈ। ਉਸ ਸਮੇਂ ਅਨਿਲ ਬੈੱਡਰੂਮ ਵਿਚ ਸੀ। ਉਹ ਪਤਨੀ ਨੂੰ ਬਚਾਉਣ ਲਈ ਭੱਜਿਆ ਪਰ ਖੁਦ ਵੀ ਅੱਗ ਦੀ ਚਪੇਟ ਵਿਚ ਆ ਗਿਆ। ਇਸ ਘਟਨਾ ਵਿਚ ਅਨਿਲ 90 ਫੀਸਦੀ ਝੁਲਸ ਗਿਆ ਸੀ।'' ਜਾਣਕਾਰੀ ਮੁਤਾਬਕ ਅਨਿਲ ਦੀ ਪਤਨੀ ਦੀ ਹਾਲਤ ਇਲਾਜ ਮਗਰੋਂ ਸਥਿਰ ਹੈ। ਜੋੜੇ ਦਾ 4 ਸਾਲ ਦਾ ਬੇਟਾ ਵੀ ਹੈ।


author

Vandana

Content Editor

Related News