ਦੁਬਈ ''ਚ 6 ਸਾਲਾ ਭਾਰਤੀ ਬੱਚੇ ਦੀ ਮੌਤ : ਰਿਪੋਰਟ

06/16/2019 1:04:10 PM

ਦੁਬਈ (ਬਿਊਰੋ)— ਦੁਬਈ ਵਿਚ ਕਈ ਘੰਟਿਆਂ ਤੱਕ ਬੱਸ ਵਿਚ ਇਕੱਲੇ ਰਹਿਣ ਕਾਰਨ ਇਕ 6 ਸਾਲ ਭਾਰਤੀ ਬੱਚੇ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਸ਼ਨੀਵਾਰ ਨੂੰ ਦਿੱਤੀ ਗਈ। ਬੱਚੇ ਦੀ ਪਛਾਣ ਮੁਹੰਮਦ ਫਰਹਾਨ ਫੈਜ਼ਲ ਦੇ ਤੌਰ 'ਤੇ ਹੋਈ ਹੈ, ਜੋ ਦੱਖਣੀ ਭਾਰਤੀ ਰਾਜ ਕੇਰਲ ਦਾ ਦੱਸਿਆ ਜਾ ਰਿਹਾ ਹੈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਫੈਜ਼ਲ ਅਲ ਕਿਊਜ਼ ਵਿਚ ਇਸਲਾਮਿਕ ਸੈਂਟਰ ਦਾ ਵਿਦਿਆਰਥੀ ਸੀ। 

ਪਰਿਵਾਰ ਨਾਲ ਜੁੜੇ ਸੂਤਰਾਂ ਮੁਤਾਬਕ ਕਾਰਾਮ ਵਿਚ ਬੱਸ ਵਿਚ ਸਵਾਰ ਹੋਣ ਦੇ ਬਾਅਦ ਫੈਜ਼ਲ ਸੌਂ ਗਿਆ ਸੀ। ਸ਼ਨੀਵਾਰ ਸਵੇਰੇ 8 ਵਜੇ ਬਾਕੀ ਬੱਚਿਆਂ ਦੇ ਸੈਂਟਰ ਵਿਚ ਜਾਣ ਦੇ ਬਾਅਦ ਉਹ ਪਿੱਛੇ ਰਹਿ ਗਿਆ। ਇਸ ਮਾਮਲੇ 'ਤੇ ਦੁਬਈ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਦੇ ਬਾਰੇ ਵਿਚ ਦੁਪਹਿਰ 3 ਵਜੇ ਪਤਾ ਚੱਲਿਆ। ਸੈਂਟਰ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਡਰਾਈਵਰ ਬਾਕੀ ਬੱਚਿਆਂ ਨੂੰ ਘਰ ਛੱਡਣ ਲਈ ਜਾ ਰਿਹਾ ਸੀ ਉਦੋਂ ਫੈਜ਼ਲ ਬੱਸ ਵਿਚ ਮਿਲਿਆ। ਮੌਤ ਦੇ ਅਸਲੀ ਕਾਰਨਾਂ ਬਾਰੇ ਫਿਲਹਾਲ ਪਤਾ ਨਹੀਂ ਚੱਲ ਪਾਇਆ ਹੈ।

ਭਾਵੇਂਕਿ ਸੰਯੁਕਤ ਅਰਬ ਅਮੀਰਾਤ ਵਿਚ ਅਜਿਹੀਆਂ ਘਟਨਾਵਾਂ ਨਾ ਦੇ ਬਰਾਬਰ ਹਨ ਪਰ ਅਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਸਾਲ 2014 ਵਿਚ ਕੇ.ਜੀ. ਕਲਾਸ ਵਿਚ ਪੜ੍ਹਨ ਵਾਲੇ ਬੱਚੇ ਦੀ ਵੀ ਇਸੇ ਤਰ੍ਹਾਂ ਸਾਹ ਘੁਟਣ ਕਾਰਨ ਮੌਤ ਹੋ ਗਈ ਸੀ। ਇਸ ਘਟਨਾ ਦੇ ਬਾਅਦ ਸਕੂਲ, ਪ੍ਰਿੰਸੀਪਲ, ਬੱਸ ਡਰਾਈਵਰ ਅਤੇ ਸੁਪਰਵਾਈਜ਼ਰ ਨੂੰ ਜੇਲ ਹੋ ਗਈ ਸੀ। ਨਾਲ ਹੀ ਪੀੜਤ ਬੱਚੇ ਦੇ ਪਰਿਵਾਰ ਨੂੰ ਇਕ ਲੱਖ ਦਿਰਹਮ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ।


Vandana

Content Editor

Related News