ਕੋਰੋਨਾਵਾਇਰਸ : UAE ਨੇ ਰਵਾਇਤੀ ਤਰੀਕੇ ਨਾਲ ''ਕਿੱਸ'' ''ਤੇ ਲਾਈ ਪਾਬੰਦੀ

02/07/2020 3:05:46 PM

ਦੁਬਈ (ਬਿਊਰੋ): ਸੰਯਕੁਤ ਅਰਬ ਅਮੀਰਾਤ (UAE) ਨੇ ਆਪਣੇ ਨਾਗਰਿਕਾਂ ਨੂੰ ਰਵਾਇਤੀ ਸਵਾਗਤ ਜਾਂ ਐਸਕੀਮੋ ਕਿੱਸ ਨਾ ਕਰਨ ਦਾ ਨਿਰਦੇਸ਼ ਜਾਰੀ ਕੀਤਾ ਹੈ। ਯੂ.ਏ.ਈ. ਦੇ ਸਿਹਤ ਮੰਤਰਾਲੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਲੋਕਾਂ ਨੂੰ ਨੱਕ ਨਾਲ ਨੱਕ ਲਗਾ ਕੇ ਕਿੱਸ ਕਰਨ ਤੋਂ ਬਚਣ ਲਈ ਕਿਹਾ ਹੈ। ਯੂ.ਏ.ਈ. ਦੇ ਸਿਹਤ ਮੰਤਰਾਲੇ ਨੇ ਇਹ ਸਲਾਹ ਖਤਰਨਾਕ ਕੋਰੋਨਾਵਾਇਰਸ ਤੋਂ ਬਚਣ ਦੇ ਤਹਿਤ ਦਿੱਤੀ ਹੈ। ਕੋਰੋਨਾਵਾਇਰਸ ਨਾਲ ਹੁਣ ਤੱਕ 636 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਤੋਂ ਲੈਕੇ ਹੁਣ ਕਈ ਦੇਸ਼ਾਂ ਤੱਕ ਪਹੁੰਚ ਚੁੱਕਾ ਹੈ।

PunjabKesari

ਕੋਰੋਨਾਵਾਇਰਸ ਸਧਾਰਨ ਫਲੂ ਵਾਂਗ ਫੈਲਦਾ ਹੈ ਭਾਵੇਂਕਿ ਵਾਇਰਸ ਦੇ ਇਨਫੈਕਸ਼ਨ ਵਿਚ ਆਉਣ ਦੇ 2 ਤੋਂ 14 ਦਿਨਾਂ ਤੱਕ ਇਸ ਦੇ ਲੱਛਣ ਸਪੱਸ਼ਟ ਤੌਰ 'ਤੇ ਨਹੀਂ ਦਿੱਸਦੇ। ਯੂ.ਏ.ਈ ਵਿਚ ਲੋਕ ਇਕ-ਦੂਜੇ ਨੂੰ ਮਿਲਦੇ ਸਮੇਂ ਨੱਕ ਨਾਲ ਨੱਕ ਲਗਾ ਕੇ ਰਵਾਇਤੀ ਸਵਾਗਤ ਕਰਦੇ ਹਨ। ਮੰਤਰਾਲੇ ਨੇ ਕਿਹਾ ਹੈ ਕਿ ਲੋਕਾਂ ਨੂੰ ਹੱਥ ਮਿਲਾਉਣ ਦੀ ਬਜਾਏ ਸਵਾਗਤ ਲਈ ਦੂਰੋਂ ਹੀ ਹੱਥ ਹਿਲਾ ਦੇਣਾ ਚਾਹੀਦਾ ਹੈ। ਇਸ ਦੇ ਇਲਾਵਾ ਲੋਕਾਂ ਨੂੰ ਛਿੱਕ ਆਉਣ ਵੇਲੇ ਆਪਣਾ ਨੱਕ ਅਤੇ ਮੂੰਹ ਢੱਕ ਕੇ ਰੱਖਣ ਦੀ ਸਲਾਹ ਵੀ ਦਿੱਤੀ ਗਈ ਹੈ। 

PunjabKesari

ਨਿਰਦੇਸ਼ਾਂ ਵਿਚ ਇਕ-ਦੂਜੇ ਨੂੰ ਗਲੇ ਲਗਾਉਣ ਅਤੇ ਕਿੱਸ ਕਰਨ ਦੀ ਵੀ ਮਨਾਹੀ ਕੀਤੀ ਗਈ ਹੈ।ਇੱਥੇ ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਨੇ ਵੀ ਕੋਰੋਨਾਵਾਇਰਸ ਨੂੰ ਗਲੋਬਲ ਸਿਹਤ ਐਮਰਜੈਂਸੀ ਐਲਾਨ ਕਰ ਦਿੱਤਾ ਹੈ। ਯੂ.ਏ.ਈ. ਵਿਚ ਕੋਰੋਨਾਵਾਇਰਸ ਦੇ 5 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ 5 ਲੋਕ ਚੀਨੀ ਸੈਲਾਨੀ ਸਨ ਜੋ ਵੁਹਾਨ ਤੋਂ ਆਏ ਸਨ।


Vandana

Content Editor

Related News