UAE ਵੱਲੋਂ ਜਲਵਾਯੂ ਕਾਰਵਾਈ ਸੰਮੇਲਨ ਦੀਆਂ ਤਿਆਰੀਆਂ ਸਬੰਧੀ ਬੈਠਕ ਦੀ ਮੇਜ਼ਬਾਨੀ

06/27/2019 12:18:33 PM

ਦੁਬਈ (ਭਾਸ਼ਾ)— ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਸਤੰਬਰ ਵਿਚ ਨਿਊਯਾਰਕ ਵਿਚ ਹੋਣ ਵਾਲੇ ਜਲਵਾਯੂ ਕਾਰਵਾਈ ਸੰਮੇਲਨ 2019 ਤੋਂ ਪਹਿਲਾਂ 30 ਜੂਨ ਤੋਂ 1 ਜੁਲਾਈ ਦੇ ਵਿਚ ਇਸ ਦੀਆਂ ਤਿਆਰੀਆਂ ਨਾਲ ਜੁੜੀ ਬੈਠਕ ਦੀ ਮੇਜ਼ਬਾਨੀ ਕਰੇਗਾ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਦੁਨੀਆ ਭਰ ਦੇ 1000 ਤੋਂ ਵੱਧ ਸਿਆਸੀ ਆਗੂਆਂ ਅਤੇ ਜਲਵਾਯੂ ਕਾਰਵਾਈ ਮਾਹਰਾਂ ਦਾ ਆਬੂ ਧਾਬੀ ਜਲਵਾਯੂ ਸੰਮੇਲਨ ਦੇ ਉਦਘਾਟਨ ਸਮਾਰੋਹ ਵਿਚ ਸਵਾਗਤ ਕਰਨਗੇ। 

ਉੱਚ ਪੱਧਰੀ ਬੈਠਕ ਦਾ ਉਦੇਸ਼ ਨਿਊਯਾਰਕ ਸਿਖਰ ਸੰਮੇਲਨ ਲਈ ਏਜੰਡੇ ਦੀ ਰੂਪਰੇਖਾ ਬਣਾਉਣਾ ਅਤੇ ਇਸ ਵਿਚ ਪੇਸ਼ ਕੀਤੇ ਜਾਣ ਵਾਲੇ ਪ੍ਰਸਤਾਵਾਂ ਦੇ ਡਰਾਫਟ ਨੂੰ ਤਿਆਰ ਕਰਨਾ ਹੈ। ਯੂਰਪ, ਏਸ਼ੀਆ, ਦੱਖਣੀ ਅਮਰੀਕਾ ਅਤੇ ਅਫਰੀਕੀ ਦੇਸ਼ਾਂ ਦੇ ਮੰਤਰੀਆਂ ਸਮੇਤ ਪ੍ਰਮੁੱਖ ਜਲਵਾਯੂ ਕਾਰਵਾਈ ਮਾਹਰ ਇਸ ਪ੍ਰੋਗਾਰਮ ਵਿਚ ਹਿੱਸਾ ਲੈਣਗੇ।


Vandana

Content Editor

Related News