ਪ੍ਰਣਾਲੀ 'ਚ ਖਾਮੀ ਆਉਣ ਤੋਂ ਬਾਅਦ ਯੂਨਾਇਟੇਡ ਏਅਰਲਾਈਨਜ਼ ਨੇ ਥੋੜ੍ਹੇ ਸਮੇਂ ਲਈ ਉਡਾਣਾਂ 'ਤੇ ਲਾਈ ਰੋਕ

Friday, Sep 17, 2021 - 08:03 PM (IST)

ਪ੍ਰਣਾਲੀ 'ਚ ਖਾਮੀ ਆਉਣ ਤੋਂ ਬਾਅਦ ਯੂਨਾਇਟੇਡ ਏਅਰਲਾਈਨਜ਼ ਨੇ ਥੋੜ੍ਹੇ ਸਮੇਂ ਲਈ ਉਡਾਣਾਂ 'ਤੇ ਲਾਈ ਰੋਕ

ਨਿਊਯਾਰਕ-ਯੂਨਾਇਟੇਡ ਏਅਰਲਾਈਨਜ਼ ਦੀ ਪ੍ਰਣਾਲੀ 'ਚ ਸ਼ੁੱਕਰਵਾਰ ਸਵੇਰੇ ਕੁਝ ਸਮੇਂ ਲਈ ਖਾਮੀ ਆ ਗਈ ਅਤੇ ਫੈਡਰਲ ਏਵੀਏਸ਼ਨ ਐਡਮਿਨੀਸਟ੍ਰੇਸ਼ਨ (ਐੱਫ.ਏ.ਏ.) ਨੇ ਯੂਨਾਇਟੇਡ ਏਅਰਲਾਈਨਜ਼ ਦੀਆਂ ਸਾਰੀਆਂ ਉਡਾਣਾਂ 'ਤੇ ਕਰੀਬ ਇਕ ਘੰਟੇ ਲਈ ਰੋਕ ਲੱਗਾ ਦਿੱਤੀ। ਐੱਫ.ਏ.ਏ. ਵੱਲੋਂ ਜਾਰੀ ਸਲਾਹਕਾਰ ਮੁਤਾਬਕ ਏਅਰਲਾਈਨ ਦੀ ਬੇਨਤੀ 'ਤੇ ਉਡਾਣਾਂ 'ਤੇ ਰੋਕ ਦਾ ਹੁਕਮ ਸਵੇਰੇ ਅੱਠ ਵਜੇ ਤੋਂ ਪਹਿਲਾਂ ਵਾਪਸ ਲੈ ਲਿਆ ਗਿਆ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਆਈ ਕਮੀ : WHO

ਜਹਾਜ਼ ਕੰਪਨੀ ਨੇ ਸਵੇਰੇ ਅੱਠ ਵਜੇ ਤੋਂ ਬਾਅਦ ਟਵੀਟ ਕੀਤਾ, ਅੱਜ ਸਵੇਰੇ ਪ੍ਰਣਾਲੀ 'ਚ ਕੁਝ ਖਾਮੀਆਂ ਆ ਗਈਆਂ ਪਰ ਹੁਣ ਹਰ ਚੀਜ਼ ਠੀਕ ਹੈ ਅਤੇ ਉਡਾਣਾਂ ਦਾ ਸੰਚਾਲਨ ਫਿਰ ਤੋਂ ਸ਼ੁਰੂ ਹੋ ਗਿਆ ਹੈ। ਇਹ ਅਜੇ ਪਤਾ ਨਹੀਂ ਚੱਲਿਆ ਹੈ ਕਿ ਕਿੰਨੀਆਂ ਉਡਾਣਾਂ 'ਚ ਦੇਰੀ ਹੋਈ ਜਾਂ ਕਿੰਨੀਆਂ ਉਡਾਣਾਂ ਨੂੰ ਰੱਦ ਕੀਤਾ ਗਿਆ।

ਇਹ ਵੀ ਪੜ੍ਹੋ : ਦੋ ਗਜ਼ ਦੀ ਦੂਰੀ ਘਰ ਦੇ ਅੰਦਰ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਕਾਫੀ ਨਹੀਂ : ਅਧਿਐਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News