ਯੂਨੀਸੈੱਫ ਦਾ ਦਾਅਵਾ : ਹਰ 3 ’ਚੋਂ 1 ਬੱਚੇ ਦੇ ਖੂਨ ’ਚ ਹੈ ਲੈੱਡ ਦੀ ਵਧੇਰੇ ਮਾਤਰਾ

7/31/2020 9:01:18 AM

ਵਾਸ਼ਿੰਗਟਨ– ਹਰ ਤਿੰਨ ਬੱਚਿਆਂ ’ਚੋਂ ਇਕ ਬੱਚੇ ਦੇ ਖੂਨ ’ਚ ਇਕ ਖਤਰਨਾਕ ਤੱਤ ਵੱਧ ਮਾਤਰਾ ’ਚ ਪਾਇਆ ਗਿਆ ਹੈ। ਇਸ ਦਾ ਦਾਅਵਾ ਬੱਚਿਆਂ ਲਈ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਏਜੰਸੀ ਯੂਨੀਸੈੱਫ ਨੇ ਕੀਤਾ ਹੈ। ਯੂਨੀਸੈੱਫ ਦੀ ਇਸ ਸਟੱਡੀ ਮੁਤਾਬਕ ਹਰ ਤਿੰਨ ’ਚੋਂ ਇਕ ਬੱਚੇ ਦੇ ਖੂਨ ’ਚ ਲੈੱਡ ਦੀ ਮਾਤਰਾ ਕਾਫੀ ਜਿਆਦਾ ਹੈ। ਇਸ ਕਾਰਣ ਉਨ੍ਹਾਂ ਦੀ ਮਾਨਸਿਕ ਸਿਹਤ ਵਿਗੜ ਰਹੀ ਹੈ। ਯੂਨੀਸੈੱਫ ਦੀ ਸਟੱਡੀ ਮੁਤਾਬਕ ਦੁਨੀਆ ਭਰ ’ਚ ਲਗਭਗ 80 ਕਰੋੜ ਬੱਚਿਆਂ ਦੇ ਸਰੀਰ ’ਚ ਲੈੱਡ ਦੀ ਮਾਤਰਾ 5 ਮਾਈਕ੍ਰੋਗ੍ਰਾਮ ਪ੍ਰਤੀ ਡੈਸੀਲਿਟਰ ਜਾਂ ਉਸ ਤੋਂ ਜਿਆਦਾ ਹੈ। ਇਸ ਸਟੱਡੀ ’ਚ ਯੂਨੀਸੈੱਫ ਦੀ ਮਦਦ ਕੀਤੀ ਵਾਤਾਵਰਣ ਲਈ ਕੰਮ ਕਰਨ ਵਾਲੀ ਸੰਸਥਾ ਪਿਓਰ ਅਰਥ ਨੇ।

ਉਨ੍ਹਾਂ ਦੱਸਿਆ ਕਿ ਖੂਨ ਦੇ ਅੰਦਰ ਇੰਨੀ ਜਿਆਦਾ ਮਾਤਰਾ ’ਚ ਲੈੱਡ ਦੀ ਮੌਜੂਦਗੀ ਨਾਲ ਬੱਚਿਆਂ ਦਾ ਮਾਨਸਿਕ ਵਿਕਾਸ ਪੂਰੀ ਤਰ੍ਹਾਂ ਨਹੀਂ ਹੁੰਦੀ ਹੈ। ਉਨ੍ਹਾਂ ਦਾ ਨਰਵ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਦਿਲ ਅਤੇ ਫੇਫੜਿਆਂ ਸਮੇਤ ਕਈ ਅੰਗ ਸਹੀ ਤਰ੍ਹਾਂ ਕੰਮ ਨਹੀਂ ਕਰਦੇ। ਇਸ ਕਾਰਣ ਹਰ ਸਾਲ ਲੱਖਾਂ ਬੱਚੇ ਬੁਰੀ ਤਰ੍ਹਾਂ ਬੀਮਾਰ ਹੋ ਜਾਂਦੇ ਹਨ। ਡਬਲਯੂ. ਐੱਚ. ਓ. ਅਤੇ ਅਮਰੀਕਾ ਦੀ ਸੈਂਟਰ ਫਾਰ ਡਿਜੀਸ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਵੀ ਇਸ ਸਮੱਸਿਆ ਨੂੰ ਬੇਹੱਦ ਗੰਭੀਰ ਦੱਸਿਆ ਹੈ। ਵੀਰਵਾਰ ਨੂੰ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੂਰੀ ਦੁਨੀਆ ਨੂੰ ਤੁਰੰਤ ਅਜਿਹੇ ਉਦਯੋਗਾਂ ਤੋਂ ਬੱਚਿਆਂ ਨੂੰ ਹਟਾਉਣਾ ਚਾਹੀਦਾ ਹੈ ਜਿਥੇ ਬਹੁਤ ਜਿਆਦਾ ਮਾਤਰਾ ’ਚ ਲੈੱਡ ਨਿਕਲਦਾ ਹੈ। ਜਿਵੇਂ ਇਲੈਕਟ੍ਰਾਨਿਕ ਕਚਰੇ, ਬੈਟਰੀ, ਆਟੋਮੋਬਾਈਲ ਪਾਰਟਸ, ਪਾਟਰੀ ਆਦਿ।
 


Lalita Mam

Content Editor Lalita Mam