ਪੁਲਾੜ ’ਚ ਬੇਕਾਬੂ ਹੋਏ ਚੀਨੀ ਰਾਕੇਟ ਨੇ ਵਧਾਈ ਅਮਰੀਕਾ ਦੀ ਟੈਨਸ਼ਨ

Friday, May 07, 2021 - 02:18 PM (IST)

ਪੁਲਾੜ ’ਚ ਬੇਕਾਬੂ ਹੋਏ ਚੀਨੀ ਰਾਕੇਟ ਨੇ ਵਧਾਈ ਅਮਰੀਕਾ ਦੀ ਟੈਨਸ਼ਨ

ਇੰਟਰਨੈਸ਼ਨਲ ਡੈਸਕ : ਪੁਲਾੜ ’ਚ ਬੇਕਾਬੂ ਹੋ ਚੁੱਕਾ ਚੀਨ ਦਾ 21 ਹਜ਼ਾਰ ਕਿਲੋ ਟਨ ਭਾਰਾ ਰਾਕੇਟ ਅਮਰੀਕਾ ਲਈ ਮੁਸੀਬਤ ਬਣ ਗਿਆ ਹੈ। ਵਿਗਿਆਨੀਆਂ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਇਹ ਬੇਕਾਬੂ ਚੀਨੀ ਰਾਕੇਟ ਲਾਂਗ ਮਾਰਚ 5ਬੀ ਨਿਊਯਾਰਕ ਜਾਂ ਅਮਰੀਕਾ ਦੇ ਕਿਸੇ ਸ਼ਹਿਰ ’ਚ ਡਿੱਗ ਸਕਦਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇੰਨਾ ਭਾਰੀ ਇਹ ਰਾਕੇਟ ਧਰਤੀ ’ਤੇ ਡਿਗਣ ਤੋਂ ਬਾਅਦ ਕਿੰਨੀ ਤਬਾਹੀ ਮਚਾਏਗਾ, ਇਸ ਦਾ ਅੰਦਾਜ਼ਾ ਲਾਉਣਾ ਮੁ਼ਸ਼ਕਿਲ ਹੈ।

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦੌਰਾਨ ਲੱਗੀਆਂ ਪਾਬੰਦੀਆਂ ’ਚ  ਘਿਰੇ ਅਮਰੀਕੀ ਉਪ-ਰਾਸ਼ਟਰਪਤੀ ਦੇ ਰਿਸ਼ਤੇਦਾਰ

ਫਿਲਹਾਲ ਅਮਰੀਕਾ ਨੇ ਇਸ ਬੇਕਾਬੂ ਰਾਕੇਟ ਨੂੰ ਟ੍ਰੈਕ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਅਜੇ ਤਕ ਇਸ ’ਚ ਸਫਲਤਾ ਨਹੀਂ ਮਿਲੀ ਹੈ। ਯੂ. ਐੱਸ. ਡਿਫੈਂਸ ਡਿਪਾਰਟਮੈਂਟ ਨੇ ਕਿਹਾ ਹੈ ਕਿ ਉਹ ਚੀਨ ਦੇ ਬੇਕਾਬੂ ਹੋ ਚੁੱਕੇ ਰਾਕੇਟ ਲਾਂਗ ਮਾਰਚ 5ਬੀ ਨੂੰ ਟ੍ਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਧਰਤੀ ’ਤੇ ਕਿਤੇ ਵੀ ਡਿਗਣ ਵਾਲਾ ਹੈ।

ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਚੀਨ ਦਾ ਇਹ ਰਾਕੇਟ 8 ਮਈ ਨੂੰ ਧਰਤੀ ਦੇ ਵਾਤਾਵਰਣ ’ਚ ਆ ਜਾਵੇਗਾ ਪਰ ਇਹ ਧਰਤੀ ’ਤੇ ਕਿੱਥੇ ਡਿੱਗੇਗਾ, ਇਸ ਨੂੰ ਲੈ ਕੇ ਅਜੇ ਕੁਝ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ ਹੈ। ਸੀ. ਐੱਨ. ਐੱਨ. ਦੀ ਰਿਪੋਰਟ ਮੁਤਾਬਕ 21 ਹਜ਼ਾਰ ਕਿਲੋ ਦੇ ਇਸ ਰਾਕੇਟ ਦਾ ਮਲਬਾ ਧਰਤੀ ’ਤੇ ਜਿਥੇ ਵੀ ਡਿੱਗੇਗਾ, ਉਥੇ ਬਹੁਤ ਜ਼ਿਆਦਾ ਨੁਕਸਾਨ ਪਹੁੰਚ ਸਕਦਾ ਹੈ। ਅਜਿਹੀ ਹਾਲਤ ’ਚ ਯੂ. ਐੱਸ. ਸਪੇਸ ਕਮਾਂਡ ਲਗਾਤਾਰ ਰਾਕੇਟ ਦੀ ਸਥਿਤੀ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।


author

Manoj

Content Editor

Related News