ਸੰਯੁਕਤ ਰਾਸ਼ਟਰ ਨੇ ਸੂਰਜੀ ਊਰਜਾ ’ਤੇ ਭਾਰਤ ਦੀ ਕੀਤੀ ਪ੍ਰਸ਼ੰਸਾ

Monday, Dec 07, 2020 - 05:31 PM (IST)

ਸੰਯੁਕਤ ਰਾਸ਼ਟਰ ਨੇ ਸੂਰਜੀ ਊਰਜਾ ’ਤੇ ਭਾਰਤ ਦੀ ਕੀਤੀ ਪ੍ਰਸ਼ੰਸਾ

ਸੰਯੁਕਤ ਰਾਸ਼ਟਰ– ਭਾਰਤ ਵਿਚ ਸੂਰਜੀ ਊਰਜਾ ਨੂੰ ਲੈ ਕੇ ਕੀਤੇ ਜਾ ਰਹੇ ਕੰਮਾਂ ਅਤੇ ਉਦਯੋਗਾਂ ਸਬੰਧੀ ਹੋ ਰਹੀਆਂ ਤਬਦੀਲੀਆਂ ਦੀ ਸੰਯੁਕਤ ਰਾਸ਼ਟਰ ਵਿਚ ਪ੍ਰਸ਼ੰਸਾ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਇਹ ਉਮੀਦ ਹੈ ਕਿ ਚੌਗਿਰਦੇ ਨੂੰ ਲੈ ਕੇ ਵਿਸ਼ਵ ਆਪਣੇ ਟੀਚੇ ਸਮੇਂ ’ਤੇ ਹਾਸਲ ਕਰਨ ਵਿਚ ਸਫਲ ਹੋਵੇਗਾ।

ਸੰਯੁਕਤ ਰਾਸ਼ਟਰ ’ਚ ਜਨਤਾ ਤੇ ਜਲਵਾਯੂ ’ਤੇ ਵੈਬੀਨਾਰ ਵਿਚ ਸੰਯੁਕਤ ਰਾਸ਼ਟਰ ਦੀ ਉੱਪ-ਜਨਰਲ ਸਕੱਤਰ ਅਮੀਨਾ ਮੁਹੰਮਦ ਨੇ ਕਿਹਾ ਕਿ ਚੌਗਿਰਦੇ ਸਬੰਧੀ ਵਿਸ਼ਵ ਭਰ ਵਿਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਉਤਸ਼ਾਹ-ਵਧਾਊ ਹਨ। ਜਾਪਾਨ ਤੇ ਕੋਰੀਆ 110 ਦੇਸ਼ਾਂ ਨਾਲ ਜਲਵਾਯੂ ’ਚੋਂ ਕਾਰਬਨ ਘੱਟ ਕਰਨ ਲਈ ਚੰਗਾ ਕੰਮ ਕਰ ਰਹੇ ਹਨ। ਇਨ੍ਹਾਂ ਦੋਵਾਂ ਦੇਸ਼ਾਂ ਦਾ ਕਹਿਣਾ ਹੈ ਕਿ 2050 ਤਕ ਅਸੀਂ ਆਪਣੇ ਟੀਚੇ ਨੂੰ ਹਾਸਲ ਕਰ ਲਵਾਂਗੇ। ਚੀਨ ਨੇ ਇਹ ਸਮਾਂ 2060 ਤਕ ਦੱਸਿਆ ਹੈ।

ਉਨ੍ਹਾਂ ਕਿਹਾ ਕਿ ਯੂਰਪੀਅਨ ਯੂਨੀਅਨ 2030 ਤਕ 55 ਫੀਸਦੀ ਕਾਰਬਨ ਰਿਸਾਅ ਘੱਟ ਕਰਨ ’ਤੇ ਕੰਮ ਕਰ ਰਿਹਾ ਹੈ। ਉਸ ਨੂੰ ਸੂਰਜੀ ਊਰਜਾ ’ਤੇ ਵੀ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ।


author

Lalita Mam

Content Editor

Related News