ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਪਾਕਿਸਤਾਨ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ : ਯੋਸ਼ਿਤਾ ਸਿੰਘ

Thursday, Jan 14, 2016 - 02:43 PM (IST)

ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਪਾਕਿਸਤਾਨ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ : ਯੋਸ਼ਿਤਾ ਸਿੰਘ

ਸੰਯੁਕਤ ਰਾਸ਼ਟਰ — ਸੰਯੁਕਤ ਰਾਸ਼ਟਰ ਜਨਰਲ ਸਕੱਤਰ ਬਾਨ ਕੀ ਮੂਨ ਨੇ ਪਾਕਿਸਤਾਨ ਦੇ ਕਵੇਟਾ ਵਿਚ ਇਕ ਪੋਲੀਓ ਟੀਕੀਕਰਣ ਕੇਂਦਰ ਦੇ ਬਾਹਰ ਹੋਏ ਤਾਲੀਵਾਨ ਦੇ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਪਾਕਿਸਤਾਨੀ ਸਰਕਾਰ ਤੋਂ ਹਮਲਾਵਰਾਂ ਨੂੰ ਨਿਆਂ ਦੇ ਦਾਇਰੇ ਵਿਚ ਲਿਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪੀੜਿਤ ਪਰਿਵਾਰਾਂ ਦੇ ਲਈ ਸੰਵੇਦਨਾ ਦਿਖਾਈ ਹੈ ਅਤੇ ਜ਼ਖਮੀ ਲੋਕਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਹੈ। ਤਾਲੀਵਾਨ ਦੇ ਅੱਤਵਾਦੀਆਂ ਨਾਲ ਇਸਲਾਮੀ ਸਮੂਹ ਲੰਬੇ ਸਮੇਂ ਤੋਂ ਪਾਕਿਸਤਾਨ ਵਿਚ ਪੋਲੀਓ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਬਾਨ ਦੇ ਬੁਲਾਰੇ ਵਲੋਂ ਕੱਲ੍ਹ ਇੱਥੇ ਇਕ ਬਿਆਨ ਵਿਚ ਕਿਹਾ ਗਿਆ ਸੀ,''''ਜਨਰਲ ਸਕੱਤਰ ਨੇ ਇਹ ਗੱਲ ਦੁਹਰਾਈ ਹੈ ਕਿ ਅੱਤਵਾਦ ਨੂੰ ਕਿਸੇ ਵੀ ਤਰੀਕੇ ਨਾਲ ਨਿਆਂਇਕ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਸਭ ਠੀਕ ਕਰਨ ਲਈ ਤੇਜ਼ੀ ਨਾਲ ਕਦਮ ਚੁੱਕਣੇ ਚਾਹੀਦੇ ਹਨ। ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਵਿਚ ਇਕ ਪੋਲੀਓ ਟੀਕਾਕਰਨ ਕੇਂਦਰ ਦੇ ਬਾਹਰ ਖੜ੍ਹੀ ਵੈਨ ਨੂੰ ਉਡਾ ਦਿੱਤਾ ਸੀ। ਇਹ ਹਮਲਾ ਟੀਕਾਕਰਨ ਦੇ ਤੀਸਰੇ ਦਿਨ ਹੋਇਆ ਸੀ। ਇਸ ਹਮਲੇ ਵਿਚ 15 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਵਿਚ ਬੰਦੂਕਧਾਰੀਆਂ ਨੇ ਖੈਬਰ ਪਖਤੂਨਖਵਾ ਜਿਲ੍ਹੇ ਵਿਚ ਇਕ ਟੀਕਾਕਰਣ ਪ੍ਰੋਗਰਾਮ ਵਿਚ ਮੁਖੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।


Related News