ਕੋਰੋਨਾ ਆਫ਼ਤ ਦਰਮਿਆਨ ਏਡਜ਼ ਦੇ ਖ਼ਾਤਮੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਦਾ ਅਹਿਮ ਸੰਕਲਪ

06/09/2021 2:24:50 PM

ਇੰਟਰਨੈਸ਼ਨਲ ਡੈਸਕ : ਸੰਯੁਕਤ ਰਾਸ਼ਟਰ ਮਹਾਸਭਾ ਨੇ 2030 ਤੱਕ ਏਡਜ਼ ਦੇ ਖ਼ਾਤਮੇ ਲਈ ਤੁਰੰਤ ਕਾਰਵਾਈ ਕਰਨ ਦਾ ਸੱਦਾ ਦਿੰਦਿਆਂ ਇਕ ਮਤਾ ਪਾਸ ਕੀਤਾ ਹੈ ਤੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਕੋਰੋਨਾ ਮਹਾਮਾਰੀ ਨੇ ਅਸਮਾਨਤਾਵਾਂ ਨੂੰ ਹੋਰ ਵਧਾ ਦਿੱਤਾ ਹੈ ਅਤੇ ਏਡਜ਼ ਦੀਆਂ ਦਵਾਈਆਂ, ਇਲਾਜ ’ਤੇ ਅਸਰ ਪਿਆ ਹੈ। 18 ਪੰਨਿਆਂ ਦੇ ਇਸ ਮਤੇ ਨੂੰ ਜਨਰਲ ਅਸੈਂਬਲੀ ਦੇ ਸਾਰੇ 193 ਮੈਂਬਰ ਰਾਜਾਂ ਨੂੰ ਲਾਗੂ ਕਰਨਾ ਹੋਵੇਗਾ। ਇਸ ’ਚ 2025 ਤਕ ਐੱਚ. ਆਈ. ਵੀ. ਦੀ ਲਾਗ ਦੇ ਨਵੇਂ ਕੇਸਾਂ ਨੂੰ ਪ੍ਰਤੀ ਸਾਲ 3,70,000 ਤੋਂ ਘੱਟ ਕਰਨ ਤੇ ਏਡਜ਼ ਨਾਲ ਹੋਣ ਵਾਲੀਆਂ ਮੌਤਾਂ ਪ੍ਰਤੀ ਸਾਲ 2,50,000 ਤੋਂ ਵੀ ਘੱਟ ਕਰਨ ਦਾ ਸੰਕਲਪ ਲਿਆ ਹੈ। ਇਸ ’ਚ ਐੱਚ. ਆਈ. ਵੀ. ਨਾਲ ਜੁੜੇ ਕਲੰਕ ਅਤੇ ਵਿਤਕਰੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਦਿਸ਼ਾ ’ਚ ਤਰੱਕੀ ਦਾ ਸੱਦਾ ਦਿੱਤਾ ਗਿਆ ਹੈ ਅਤੇ ਐੱਚ. ਆਈ. ਵੀ. ਰੋਕੂ ਟੀਕੇ ਅਤੇ ਬੀਮਾਰੀ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।

 ਇਹ ਵੀ ਪੜ੍ਹੋ : ਅਫਗਾਨਿਸਤਾਨ ’ਚੋਂ ਫੌਜੀਆਂ ਦੀ ਵਾਪਸੀ ਸਬੰਧੀ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਦਿੱਤਾ ਵੱਡਾ ਬਿਆਨ

ਮਹਾਸਭਾ ਨੇ ਚੇਤਾਵਨੀ ਦਿੱਤੀ ਕਿ ਵੱਡੇ ਸਰੋਤਾਂ ਨੂੰ ਵਧਾਏ ਬਿਨਾਂ ਅਤੇ ਸੰਵੇਦਨਸ਼ੀਲ ਤੇ ਪਾਜ਼ੇਟਿਵ ਲੋਕਾਂ ਤੱਕ ਪਹੁੰਚ ਕੀਤੇ ਬਿਨਾਂ ਅਸੀਂ 2030 ਤੱਕ ਏਡਜ਼ ਦੀ ਮਹਾਮਾਰੀ ਨੂੰ ਖ਼ਤਮ ਨਹੀਂ ਕਰ ਸਕਾਂਗੇ। ਏਡਜ਼ ਬਾਰੇ ਤਿੰਨ ਦਿਨਾ ਉੱਚ ਪੱਧਰੀ ਬੈਠਕ ਦੇ ਸ਼ੁਰੂਆਤੀ ਸੈਸ਼ਨ ’ਚ ਅਸੈਂਬਲੀ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ। ਰੂਸ, ਬੇਲਾਰੂਸ, ਸੀਰੀਆ ਅਤੇ ਨਿਕਾਰਾਗੁਆ ਨੇ ਇਸ ਦੇ ਖ਼ਿਲਾਫ ਵੋਟ ਦਿੱਤੀ, ਜਦਕਿ 165 ਦੇਸ਼ਾਂ ਨੇ ਮਤੇ ਦੇ ਹੱਕ ’ਚ ਵੋਟ ਦਿੱਤੀ। ਵੋਟ ਪਾਉਣ ਤੋਂ ਪਹਿਲਾਂ ਰੂਸ ਵੱਲੋਂ ਮਤੇ ’ਚ ਸੁਝਾਈਆਂ ਗਈਆਂ ਤਿੰਨ ਸੋਧਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ। ਏਡਜ਼ ਨੂੰ ਰੋਕਣ ਲਈ ਵਿਸ਼ਵਵਿਆਪੀ ਯਤਨਾਂ ਦੀ ਅਗਵਾਈ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਏਜੰਸੀ ਯੂ. ਐੱਨ .ਆਈ. ਡੀ. ਐੱਸ. ਦੇ ਕਾਰਜਕਾਰੀ ਨਿਰਦੇਸ਼ਕ ਵਿਨੀ ਬਿਆਨੀਮਾ ਨੇ ਮਤੇ ਨੂੰ ਅਪਣਾਉਣ ਦਾ ਸਵਾਗਤ ਕਰਦਿਆਂ ਮਹਾਸਭਾ ਨੂੰ ਦੱਸਿਆ ਕਿ ਇਹ ਮਹਾਮਾਰੀ ਨੂੰ ਖਤਮ ਕਰਨ ਦੀ ਦਿਸ਼ਾ ’ਚ ਸਾਡੇ ਕੰਮਾਂ ਦਾ ਆਧਾਰ ਬਣੇਗਾ, ਜਿਸ ਨੇ 40 ਸਾਲਾਂ ਤੋਂ ਦੁਖੀ ਕੀਤਾ ਹੋਇਆ ਹੈ।

 ਇਹ ਵੀ ਪੜ੍ਹੋ : ਚੀਨ ਨਹੀਂ ਆ ਰਿਹਾ ਬਾਜ਼, ਪੂਰਬੀ ਲੱਦਾਖ ਨੇੜੇ ਲੜਾਕੂ ਜਹਾਜ਼ਾਂ ਨਾਲ ਵੱਡੀ ਪੱਧਰ ’ਤੇ ਕੀਤਾ ਅਭਿਆਸ

ਏਡਜ਼ ਨੂੰ ਆਧੁਨਿਕ ਸਮੇਂ ਦੀ ਸਭ ਤੋਂ ਖਤਰਨਾਕ ਮਹਾਮਾਰੀ ਦੱਸਦਿਆਂ ਉਨ੍ਹਾਂ ਕਿਹਾ ਕਿ 1981 ’ਚ ਏਡਜ਼ ਦਾ ਪਹਿਲਾ ਸਾਹਮਣੇ ਆਉਣ ਤੋਂ ਬਾਅਦ ਤੋਂ ਹੁਣ ਤਕ 7.75 ਕਰੋੜ ਲੋਕ ਇਸ ਤੋਂ ਪੀੜਤ ਹੋ ਚੁੱਕੇ ਹਨ ਅਤੇ ਲੱਗਭਗ ਸਾਢੇ ਤਿੰਨ ਕਰੋੜ ਲੋਕਾਂ ਦੀ ਮੌਤ ਏਡਜ਼ ਕਾਰਨ ਹੋਈ ਹੈ। ਬਿਆਨੀਮਾ ਨੇ ਕਿਹਾ ਕਿ ਕੋਵਿਡ-19 ਨੇ ਸਾਨੂੰ ਦਿਖਾਇਆ ਕਿ ਵਿਗਿਆਨ ਰਾਜਨੀਤਕ ਇੱਛਾ-ਸ਼ਕਤੀ ਦੀ ਰਫਤਾਰ ਨਾਲ ਚਲਦਾ ਹੈ। ਉਨ੍ਹਾਂ ਏਡਜ਼ ਦੇ ਇਲਾਜ, ਰੋਕਥਾਮ, ਦੇਖਭਾਲ ਅਤੇ ਟੀਕਿਆਂ ਲਈ ਨਵੇਂ ਕੰਮਾਂ ’ਤੇ ਖਰਚੇ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਇੱਕ ਦੇਸ਼ ਜਾਂ ਇੱਕ ਮਹਾਦੀਪ ’ਚ ਏਡਜ਼ ਖਤਮ ਨਹੀਂ ਕਰ ਸਕਦੇ। ਅਸੀਂ ਏਡਜ਼ ਨੂੰ ਇਕੱਠੇ ਮਿਲ ਕੇ ਹਰ ਜਗ੍ਹਾ ਖ਼ਤਮ ਕਰ ਸਕਦੇ ਹਾਂ।


Manoj

Content Editor

Related News