ਸਾਵਧਾਨ! ਕੋਰੋਨਾ ਦਾ ਫਾਇਦਾ ਚੁੱਕ ਰਹੇ ਹਨ ਅੱਤਵਾਦੀ, UN ਰਿਪੋਰਟ ''ਚ ਖੁਲਾਸਾ

08/08/2020 1:43:49 AM

ਜਿਨੇਵਾ: ਸੰਯੁਕਤ ਰਾਸ਼ਟਰ ਦੇ ਅੱਤਵਾਦ ਰੋਕੂ ਦਫਤਰ ਦੇ ਮੁਖੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਧੋਖਾਧੜੀ ਵਾਲੀਆਂ ਵੈੱਬਸਾਈਟਾਂ ਵਿਚ 350 ਫੀਸਦੀ ਦਾ ਵਾਧਾ ਦੇਖਿਆ ਗਿਆ। ਇਨ੍ਹਾਂ ਵਿਚ ਜ਼ਿਆਦਾਤਰ ਨੇ ਹਸਪਤਾਲਾਂ ਤੇ ਸਿਹਤ ਦੇਖਭਾਲ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ ਤੇ ਕੋਵਿਡ-19 ਗਲੋਬਲ ਮਹਾਮਾਰੀ ਦੀ ਦਿਸ਼ਾ ਵਿਚ ਉਨ੍ਹਾਂ ਦੇ ਕੰਮ ਨੂੰ ਰੋਕਿਆ ਹੈ। ਵਲਾਦੀਮੀਰ ਵੋਰੋਨਕੋਵ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਵੀਰਵਾਰ ਨੂੰ ਦੱਸਿਆ ਕਿ ਧੋਖੇਬਾਜ਼ੀ ਕਰਨ ਵਾਲੀਆਂ ਇਨ੍ਹਾਂ ਸਾਈਟਾਂ ਵਿਚ ਵਾਧਾ ਹਾਲ ਦੇ ਮਹੀਨਿਆਂ ਵਿਚ ਸਾਈਬਰ ਅਪਰਾਧਾਂ ਵਿਚ ਹੋਏ ਜ਼ਬਰਦਸਤ ਵਾਧੇ ਦਾ ਹਿੱਸਾ ਹੈ, ਜਿਸ ਦੀ ਜਾਣਕਾਰੀ ਸੰਯੁਕਤ ਜਾਣਕਾਰੀ ਸੰਯੁਕਤ ਰਾਸ਼ਟਰ ਵਿਚ ਪਿਛਲੇ ਮਹੀਨੇ ਆਯੋਜਿਤ ਪਹਿਲੇ ਅੱਤਵਾਦ ਰੋਕੂ ਹਫਤੇ ਦੌਰਾਨ ਡਿਜੀਟਲ ਪ੍ਰੋਗਰਾਮਾਂ ਵਿਚ ਬੁਲਾਰੇ ਨੇ ਦਿੱਤੀ ਸੀ।

ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਤੇ ਗਲੋਬਲ ਮਾਹਰ ਹੁਣ ਵੀ ਗਲੋਬਲ ਸ਼ਾਂਤੀ ਤੇ ਸੁਰੱਖਿਆ ਤੇ ਖਾਸਕਰਕੇ ਸੰਗਠਿਤ ਅਪਰਾਧ ਤੇ ਅੱਤਵਾਦ 'ਤੇ ਗਲੋਬਲ ਮਹਾਮਾਰੀ ਦੇ ਨਤੀਜਿਆਂ ਤੇ ਅਸਰ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਰਹੇ ਹਨ। ਵੋਰੋਨਕੋਵ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਅੱਤਵਾਦੀ ਡਰ, ਨਫਰਤ ਤੇ ਵੰਡ ਨੂੰ ਫੈਲਾਉਣ ਤੇ ਆਪਣੇ ਨਵੇਂ ਸਮਰਥਕਾਂ ਨੂੰ ਕੱਟੜ ਬਣਾਉਣ ਤੇ ਨਿਯੁਕਤ ਕਰਨ ਦੇ ਲਈ ਕੋਵਿਡ-19 ਦੇ ਕਾਰਣ ਪੈਦਾ ਹੋਈਆਂ ਆਰਥਿਕ ਮੁਸ਼ਕਿਲਾਂ ਤੇ ਰੁਕਾਵਟ ਦਾ ਫਾਇਦਾ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਗਲੋਬਲ ਮਹਾਮਾਰੀ ਦੌਰਾਨ ਇੰਟਰਨੈੱਟ ਵਰਤੋਂ ਤੇ ਸਾਈਬਰ ਅਪਰਾਧ ਵਿਚ ਹੋਇਆ ਵਾਧਾ ਇਸ ਸਮੱਸਿਆ ਨੂੰ ਹੋਰ ਵਧਾਉਂਦਾ ਹੈ। ਉਨ੍ਹਾਂ ਦੱਸਿਆ ਕਿ ਹਫਤੇ ਭਰ ਚੱਲੀ ਬੈਠਕ ਵਿਚ 134 ਦੇਸ਼ਾਂ, 88 ਨਾਗਰਿਕ ਸਮਾਜ ਤੇ ਨਿੱਜੀ ਖੇਤਰ ਦੇ ਸੰਗਠਨਾਂ, 47 ਅੰਤਰਰਾਸ਼ਟਰੀ ਤੇ ਖੇਤਰੀ ਸੰਗਠਨਾਂ ਤੇ 40 ਸੰਯੁਕਤ ਰਾਸ਼ਟਰ ਨਿਗਮਾਂ ਦੇ ਪ੍ਰਤੀਨਿਧ ਸ਼ਾਮਲ ਹੋਏ ਸਨ।

ਚਰਚਾ ਵਿਚ ਦਿਖੀ ਚਿੰਤਾ
ਵਧੇਰੇ ਜਨਰਲ ਸਕੱਤਰ ਵੋਰੋਨਕੋਵ ਨੇ ਕਿਹਾ ਕਿ ਚਰਚਾ ਵਿਚ ਇਕ ਸਾਂਝੀਦਾਰੀ ਤੇ ਚਿੰਤਾ ਦਿਖੀ ਕਿ ਅੱਤਵਾਦੀ ਨਸ਼ੀਲੀਆਂ ਦਵਾਈਆਂ, ਸਾਮਾਨਾਂ, ਕੁਦਰਤੀ ਸੰਸਾਦਨਾਂ ਤੇ ਪ੍ਰਾਚੀਨ ਵਸਤਾਂ ਦੀ ਤਸਕਰੀ ਦੇ ਨਾਲ ਹੀ ਕਿਡਨੈਪਿੰਗ, ਵਸੂਲੀ ਤੇ ਹੋਰ ਵੱਡੇ ਅਪਰਾਧਾਂ ਨੂੰ ਅੰਜਾਮ ਦੇਕੇ ਫੰਡ ਇਕੱਠੇ ਕਰ ਰਹੇ ਹਨ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਸੰਯੁਕਤ ਰਾਸ਼ਟਰ ਮੈਂਬਰ ਕੋਵਿਡ-19 ਦੇ ਕਾਰਣ ਪੈਦਾ ਹੋਈ ਸਿਹਤ ਆਪਦਾ ਤੇ ਮਨੁੱਖੀ ਸੰਕਟ ਨਾਲ ਨਿਪਟਣ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ ਪਰ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਉਹ ਅੱਤਵਾਦ ਦੇ ਖਤਰੇ ਨੂੰ ਵੀ ਨਾ ਭੁੱਲਣ।


Baljit Singh

Content Editor

Related News