ਕਸ਼ਮੀਰ ''ਤੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਮਨੁੱਖੀਅਧਿਕਾਰ ਕਮਿਸ਼ਨ ਦੇ ਮੈਂਬਰਾਂ ਦੇ ਵਿਚਾਰਯੋਗ ਨਹੀਂ : ਭਾਰਤ

07/10/2018 2:32:25 PM

ਸੰਯੁਕਤ ਰਾਸ਼ਟਰ (ਭਾਸ਼ਾ)- ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਕਸ਼ਮੀਰ 'ਤੇ ਸੰਯੁਕਤ ਰਾਸ਼ਟਰ ਦੀ ਵਿਵਾਦਪੂਰਨ ਰਿਪੋਰਟ ਦਾ ਜ਼ਿਕਰ ਪਾਕਿਸਤਾਨ ਵਲੋਂ ਕੀਤੇ ਜਾਣ 'ਤੇ ਭਾਰਤ ਨੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਥੋਪੀ ਹੋਈ ਰਿਪੋਰਟ ਸਪੱਸ਼ਟ ਤੌਰ 'ਤੇ ਪੱਖਪਾਤ ਪੂਰਣ ਹੈ ਅਤੇ ਮਨੁੱਖੀ ਅਧਿਕਾਰ ਸੰਸਥਾ ਦੇ ਮੈਂਬਰਾਂ ਨੂੰ ਇਹ ਵਿਚਾਰਯੋਗ ਤੱਕ ਨਹੀਂ ਲੱਗੀ, ਜਿਥੇ ਇਸ ਨੂੰ ਪੇਸ਼ ਕੀਤਾ ਗਿਆ ਸੀ। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੇ ਸੈਸ਼ਨ ਵਿਚ ਕਲ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕਿਆ। ਇਸ 'ਤੇ ਭਾਰਤ ਨੇ ਪਲਟਵਾਰ ਕਰਦਿਆਂ ਕਿਹਾ ਕਿ ਅਜਿਹੀ ਸਥਿਤੀ ਦਾ ਜ਼ਿਕਰ ਕਰਕੇ ਜੋ ਚਰਚਾ ਤੋਂ ਬਾਹਰ ਹਨ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮੰਚ ਦੀ ਦੁਰਵਰਤੋਂ ਕਰਨ ਦੀ ਇਕ ਹੋਰ ਕੋਸ਼ਿਸ਼ ਕੀਤੀ ਹੈ। ਸੰਯੁਕਤ ਰਾਸ਼ਰਟਰ 'ਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧੀ ਮਲੀਹਾ ਲੋਧੀ ਨੇ ਬੱਚਿਆਂ ਅਤੇ ਹਥਿਆਰ ਸੰਘਰਸ਼ 'ਤੇ ਸੁਰੱਖਿਆ ਕੌਂਸਲ ਵਿਚ ਚਰਚਾ ਦੌਰਾਨ ਕਸ਼ਮੀਰ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਤੇ 14 ਜੂਨ ਦੀ ਰਿਪੋਰਟ ਦਾ ਜ਼ਿਕਰ ਕੀਤਾ।
ਇਸ 'ਤੇ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਉਪ ਪ੍ਰਤੀਨਿਧੀ ਤਨਮਯ ਲਾਲ ਨੇ ਤਿੱਖੇ ਲਹਿਜ਼ੇ 'ਚ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਦੇ ਸੂਬੇ ਜੰਮੂ-ਕਸ਼ਮੀਰ 'ਤੇ ਥੋਪੀ ਹੋਈ ਰਿਪੋਰਟ ਇਕ ਅਧਿਕਾਰੀ ਦੇ ਸਪੱਸ਼ਟ ਤੌਰ 'ਤੇ ਪੱਖਪਾਤਪੂਰਣ ਰਵੱਈਏ ਨੂੰ ਦਰਸ਼ਾਉਂਦੀ ਹੈ, ਜੋ ਕਿਸੇ ਅਧਿਕਾਰ-ਪੱਤਰ ਤੋਂ ਬਿਨਾਂ ਕੰਮ ਕਰ ਰਹੇ ਸਨ ਅਤੇ ਜਿਨ੍ਹਾਂ ਨੇ ਸੂਚਨਾ ਲਈ ਝੂਠੇ ਸੂਤਰਾਂ 'ਤੇ ਭਰੋਸਾ ਕੀਤਾ। ਲਾਲ ਨੇ ਕਿਹਾ ਕਿ ਮਨੁੱਖੀ ਅਧਿਕਾਰ ਸੰਸਥਾ ਦੇ ਸਾਰੇ ਮੈਂਬਰਾਂ ਨੂੰ ਇਹ ਰਿਪੋਰਟ ਵਿਚਾਰਯੋਗ ਤੱਕ ਨਹੀਂ ਲੱਗੀ, ਜਿੱਥੇ ਇਸ ਨੂੰ ਪੇਸ਼ ਕੀਤਾ ਗਿਆ ਸੀ। ਭਾਰਤ ਨੇ ਇਸ ਰਿਪੋਰਟ ਨੂੰ ਰੱਦ ਕੀਤਾ ਹੈ। ਪਾਕਿਸਤਾਨ ਵਲੋਂ ਸੰਯੁਕਤ ਰਾਸ਼ਟਰ ਦੇ ਸੂਤਰਾਂ ਅਤੇ ਮੰਚਾਂ 'ਤੇ ਲਗਾਤਾਰ ਇਸ ਮੁੱਦੇ ਨੂੰ ਚੁੱਕੇ ਜਾਣ 'ਤੇ ਲਾਲ ਨੇ ਕਿਹਾ ਕਿ ਅਜਿਹੀ ਕੋਸ਼ਿਸ਼ ਚਰਚਾ ਦੀ ਦਿਸ਼ਾ ਨੂੰ ਭਟਕਾਉਂਦੇ ਹਨ।


Related News