ਸੰਯੁਕਤ ਰਾਸ਼ਟਰ ਸ਼ਾਂਤੀ ਮੁਹਿੰਮ ਦੇ ਮੁਖੀ ਕੋਰੋਨਾ ਨਾਲ ਪੀੜਤ
Thursday, Nov 12, 2020 - 08:14 AM (IST)
ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਦੀ ਸ਼ਾਂਤੀ ਮੁਹਿੰਮ ਦੇ ਅੰਡਰ ਸੈਕਰੇਟਰੀ ਜਨਰਲ ਜੀਨ ਪਿਅਰ ਲੈਕ੍ਰੋਈਕਸ ਜਾਂਚ ’ਚ ਕੋਰੋਨਾ ਵਾਇਰਸ ਪਾਜ਼ੀਟਿਵ ਨਿਕਲੇ ਹਨ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਦੇ ਬੁਲਾਰੇ ਟੀਫਨ ਡੁਜਾਰਿਕ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- EU ਨੇ ਫਾਈਜ਼ਰ ਤੋਂ 30 ਕਰੋੜ ਖ਼ੁਰਾਕਾਂ ਖਰੀਦਣ ਲਈ ਕੀਤਾ ਵੱਡਾ ਕਰਾਰ
ਖ਼ਬਰ ਮੁਤਾਬਕ ਡੁਜਾਰਿਕ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਲੈਕ੍ਰੋਈਕਸ ਨੂੰ ਕੋਰੋਨਾ ਪੀੜਤ ਹੋਣ ਬਾਰੇ ਉਦੋਂ ਪਤਾ ਲੱਗਾ ਕਿ ਜਦੋਂ ਉਹ ਪੁਰਤਗਾਲ ’ਚ ਸਨ, ਜਿੱਥੇ ਉਨ੍ਹਾਂ ਦਾ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ 1325 ’ਤੇ ਇਕ ਮੀਟਿੰਗ ’ਚ ਭਾਗ ਲੈਣਾ ਨਿਰਧਾਰਿਤ ਸੀ।
ਬੁਲਾਰੇ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਪਾਜ਼ੀਟਿਵ ਹੋਣ ਦਾ ਪਤਾ ਲੱਗਾ, ਉਨ੍ਹਾਂ ਨੇ ਸਥਾਨਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਲਿਸਬਨ ’ਚ ਖੁਦ ਨੂੰ ਇਕਾਂਤਵਾਸ ਕਰ ਲਿਆ।
ਡੁਜਾਰਿਕ ਨੇ ਕਿਹਾ ਕਿ ਅਸੀਂ ਪੁਰਤਗਾਲੀ ਸਰਕਾਰ ਵੱਲੋਂ ਉਨ੍ਹਾਂ ਦੀ ਜਾਂਚ ਅਤੇ ਹੋਰ ਚੀਜ਼ਾਂ ਵਿਚ ਕੀਤੀ ਸਹਾਇਤਾ ਲਈ ਧੰਨਵਾਦੀ ਹਾਂ। ਲੈਕ੍ਰੋਈਕਸ ਠੀਕ ਹਨ। ਉਸੇ ਸਮੇਂ, ਗੁਤਾਰੇਸ ਨੇ ਟਵੀਟ ਕੀਤਾ ਅਤੇ ਲੈਕ੍ਰੋਈਕਸ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕੀਤੀ।