ਸੂਡਾਨ ''ਚ ਹਿੰਸਕ ਪ੍ਰਦਰਸ਼ਨਾਂ ਕਾਰਨ UN ਨੇ ਕੁੱਝ ਕਰਮਚਾਰੀਆਂ ਨੂੰ ਹਟਾਇਆ

Thursday, Jun 06, 2019 - 09:25 AM (IST)

ਸੂਡਾਨ ''ਚ ਹਿੰਸਕ ਪ੍ਰਦਰਸ਼ਨਾਂ ਕਾਰਨ UN ਨੇ ਕੁੱਝ ਕਰਮਚਾਰੀਆਂ ਨੂੰ ਹਟਾਇਆ

ਸੰਯੁਕਤ ਰਾਸ਼ਟਰ— ਸੂਡਾਨ 'ਚ ਫੌਜੀ ਕਾਰਵਾਈ ਕਾਰਨ 100 ਤੋਂ ਵਧੇਰੇ ਪ੍ਰਦਰਸ਼ਨਕਾਰੀਆਂ ਦੇ ਮਾਰੇ ਜਾਣ ਦੀ ਘਟਨਾ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਨੇ ਉੱਥੋਂ ਆਪਣੇ ਕੁੱਝ ਕਰਮਚਾਰੀਆਂ ਨੂੰ ਹਟਾ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਮਹਿਲਾ ਬੁਲਾਰਾ ਇਰਾ ਕਾਨੇਕੋ ਨੇ ਬੁੱਧਵਾਰ ਨੂੰ ਦੱਸਿਆ ਕਿ ਸੰਗਠਨ ਨੇ ਕੁਝ ਕਰਮਚਾਰੀਆਂ ਨੂੰ ਹਟਾਉਣ ਦਾ ਫੈਸਲਾ ਲਿਆ ਹੈ ਪਰ ਸੂਡਾਨ 'ਚ ਸੰਯੁਕਤ ਰਾਸ਼ਟਰ ਦਾ ਕੰਮਕਾਜ ਜਾਰੀ ਰਹੇਗਾ। ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਕਿੰਨੇ ਕਰਮਚਾਰੀਆਂ ਨੂੰ ਹਟਾਇਆ ਜਾ ਰਿਹਾ ਹੈ।

ਤੁਹਾਨੂੰ ਦੱਸ ਦਈਏ ਕਿ 6 ਅਪ੍ਰੈਲ ਤੋਂ ਹੀ ਪ੍ਰਦਰਸ਼ਨਕਾਰੀ ਫੌਜ ਦੇ ਹੈੱਡਕੁਆਟਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਹਨ। 30 ਸਾਲ ਸੱਤਾ 'ਚ ਰਹਿਣ ਮਗਰੋਂ ਫੌਜ ਨੇ ਰਾਸ਼ਟਰਪਤੀ ਉਮਰ ਅਲ ਬਸ਼ੀਰ ਦਾ ਤਖਤਾਲਪਟ ਕਰਕੇ ਉਨ੍ਹਾਂ ਨੂੰ ਹਟਾ ਦਿੱਤਾ, ਜਿਸ ਦੇ ਬਾਅਦ ਤੋਂ ਹੀ ਪ੍ਰਦਰਸ਼ਨਕਾਰੀ ਫੌਜ ਨਾਲ ਸਮਝੌਤੇ ਦੀ ਕੋਸ਼ਿਸ਼ ਕਰ ਰਹੇ ਸਨ ਕਿ ਹੁਣ ਸੂਡਾਨ ਦੀ ਸੱਤਾ ਕਿਸ ਦੇ ਹੱਥ ਰਹੇਗੀ। ਉਨ੍ਹਾਂ ਵਿਚਕਾਰ ਇਕ ਸਮਝੌਤਾ ਵੀ ਹੋਇਆ ਸੀ ਕਿ 3 ਸਾਲ ਬਾਅਦ ਸੂਡਾਨ 'ਚ ਚੋਣਾਂ ਹੋਣਗੀਆਂ ਪਰ ਸੋਮਵਾਰ ਨੂੰ ਹੀ ਫੌਜ ਨੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਮਗਰੋਂ ਕਿਹਾ ਗਿਆ ਕਿ 9 ਮਹੀਨੇ ਬਾਅਦ ਚੋਣਾਂ ਹੋਣਗੀਆਂ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਚੋਣਾਂ ਲਈ ਲੰਬਾ ਸਮਾਂ ਮਿਲੇ ਤਾਂ ਕਿ ਚੋਣਾਂ ਨਿਰਪੱਖ ਤਰੀਕੇ ਨਾਲ ਹੋਣ।


Related News