ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ''ਚ ''ਵਿਕਾਸ ਦੇ ਅਧਿਕਾਰ'' ''ਤੇ ਪ੍ਰਸਤਾਵ ਪਾਸ
Saturday, Sep 28, 2019 - 04:26 PM (IST)

ਜਿਨੇਵਾ— ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਨੇ ਵਿਕਾਸ ਨੂੰ ਹਰ ਵਿਅਕਤੀ ਦੇ ਲਈ ਸਾਕਾਰ ਕਰਨ ਦੀ ਤੁਰੰਤ ਲੋੜ 'ਤੇ ਜ਼ੋਰ ਦਿੰਦੇ ਹੋਏ 'ਵਿਕਾਸ ਦੇ ਅਧਿਕਾਰ' 'ਤੇ ਪ੍ਰਸਤਾਵ ਪਾਸ ਕਰ ਦਿੱਤਾ। ਇਹ ਪ੍ਰਸਤਾਵ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ 42ਵੇਂ ਸੈਸ਼ਨ ਦੇ ਆਖਿਰੀ ਦਿਨ ਪਾਸ ਕੀਤਾ ਗਿਆ।
ਇਹ ਪ੍ਰਸਤਾਵ ਇਸ 'ਤੇ ਜ਼ੋਰ ਦਿੰਦਾ ਹੈ ਕਿ ਦੁਨੀਆ ਭਰ 'ਚ ਆਰਥਿਕ ਤੇ ਸਮਾਜਿਕ ਮੁੱਦਿਆਂ ਦੇ ਪ੍ਰਬੰਧਨ ਦੀ ਜ਼ਿੰਮੇਦਾਰੀ ਤੇ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ 'ਤੇ ਖਤਰਿਆਂ ਨੂੰ ਦੇਸ਼ਾਂ ਵਲੋਂ ਜ਼ਰੂਰ ਸਾਂਝਾ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਨੂੰ ਬਹੁ-ਪੱਖੀ ਤਰੀਕੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਇਹ ਪ੍ਰਸਤਾਵ ਲਗਾਤਾਰ ਵਿਕਾਸ ਦੇ 2030 ਦੇ ਏਜੰਡੇ ਨੂੰ ਅਪਣਾਉਣ ਤੇ ਉਸ ਨੂੰ ਲਾਗੂ ਕਰਨ ਦਾ ਸਵਾਗਤ ਕਰਦਾ ਹੈ ਤੇ ਇਸ 'ਤੇ ਜ਼ੋਰ ਦਿੰਦਾ ਹੈ ਕਿ ਵਿਕਾਸ ਦਾ ਅਧਿਕਾਰ ਲਗਾਤਾਰ ਵਿਕਾਸ ਟੀਚਿਆਂ ਨੂੰ ਪੂਰਾ ਕਰਨ ਦੇ ਅਨੁਕੂਲ ਮਾਹੌਲ ਮਹੱਈਆ ਕਰਵਾਉਂਦਾ ਹੈ। ਪ੍ਰਸਤਾਵ ਦੇ ਮੁਤਾਬਕ ਗਰੀਬੀ ਦੂਰ ਕਰਨ ਲਈ ਵਿਕਾਸ ਦੇ ਅਧਿਕਾਰ ਨੂੰ ਉਤਸ਼ਾਹਿਤ ਤੇ ਸਾਕਾਰ ਕਰਨ 'ਚ ਮਹੱਤਵਪੂਰਨ ਭੂਮਿਕਾ ਹੈ। ਇਹ ਸਭ ਤੋਂ ਵੱਡੀ ਗਲੋਬਲ ਚੁਣੌਤੀ ਹੈ ਤੇ ਲਗਾਤਾਰ ਵਿਕਾਸ ਦੇ ਲਈ ਇਸ ਨਾਲ ਨਿਪਟਣਾ ਲਾਜ਼ਮੀ ਹੈ।