ਮਾਲੀ ''ਚ ਸੰਯੁਕਤ ਰਾਸ਼ਟਰ ਦੇ ਫੌਜੀ ਕੈਂਪ ''ਤੇ ਹਮਲਾ, ਇਕ ਦੀ ਮੌਤ

09/21/2017 2:48:23 PM

ਬਮਾਕੋ— ਉੱਤਰੀ ਮਾਲੀ 'ਚ ਵੀਰਵਾਰ ਨੂੰ ਇਕ ਬੰਦੂਕਧਾਰੀ ਹਮਲਾਵਰ ਨੇ ਸੰਯੁਕਤ ਰਾਸ਼ਟਰ ਮਿਸ਼ਨ ਸਮੇਤ ਫੌਜ ਦੇ ਦੋ ਕੈਂਪਾਂ 'ਤੇ ਸੰਨ੍ਹ ਲਗਾ ਕੇ ਹਮਲਾ ਕਰ ਦਿੱਤਾ, ਜਿਸ 'ਚ ਮਾਲੀ ਦੇ ਇਕ ਫੌਜੀ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਲੋਕ ਜ਼ਖਮੀ ਹੋ ਗਏ। ਫੌਜੀ ਸੂਤਰਾਂ ਨੇ ਦੱਸਿਆ ਕਿ ਇਹ ਹਮਲਾ ਮੇਨਾਕਾ ਤੋਂ 55 ਕਿਮੀ ਦੂਰ ਉਸ ਸਮੇਂ ਹੋਇਆ, ਜਦੋਂ ਫੌਜ ਦੀ ਟੁਕੜੀ ਦਾ ਇਕ ਵਾਹਨ ਬਾਰੂਦੀ ਸੁਰੰਗ ਦੀ ਲਪੇਟ 'ਚ ਆ ਗਿਆ। ਫੌਜ ਨਾਲ ਜੁੜੇ ਇਕ ਹੋਰ ਸੂਤਰ ਨੇ ਦੱਸਿਆ ਕਿ ਉਸੇ ਦੌਰਾਨ ਕਿਦਾਲ ਦੇ ਉੱਤਰੀ ਇਲਾਕੇ 'ਚ ਇਕ ਬੰਦੂਕਧਾਰੀ ਨੇ ਸੰਯੁਕਤ ਰਾਸ਼ਟਰ ਵਲੋਂ ਚਲਾਏ ਜਾ ਰਹੇ ਫੌਜੀ ਕੈਂਪ 'ਤੇ ਹਮਲਾ ਕਰ ਦਿੱਤਾ। ਇਸ ਫੌਜੀ ਕੈਂਪ ਨੂੰ 'ਮਿਨੁਸਮਾ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਦੂਜਾ ਹਮਲਾ ਗਸ਼ਤ ਕਰ ਰਹੀ ਟੀਮ ਦੀ ਮੇਜ਼ਬਾਨੀ ਲਈ ਬਣਾਏ ਗਏ ਕੈਂਪ 'ਤੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਕਟਗ੍ਰਸਤ ਖੇਤਰ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਵਾਲੇ ਗਸ਼ਤੀ ਦਸਤੇ 'ਚ ਰੈਗੂਲਰ ਫੌਜੀ, ਸਰਕਾਰ ਦੇ ਹਮਾਇਤੀ ਹਥਿਆਰਬੰਦ ਧੜੇ ਜਿਨ੍ਹਾਂ ਨੂੰ ਪਲੇਟਫਾਰਮ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਅਤੇ ਟਾਰੈਗ ਬਾਗੀ ਧੜੇ ਦੇ ਪਹਿਲੇ ਮੈਂਬਰ ਸ਼ਾਮਲ ਹਨ।


Related News