ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਲਈ 5 ਅਰਬ ਡਾਲਰ ਦੀ ਮੰਗੀ ਮਦਦ
Tuesday, Jan 11, 2022 - 07:06 PM (IST)
ਜੇਨੇਵਾ-ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਦੀ ਮਦਦ ਲਈ ਰਿਕਾਰਡ ਪੰਜ ਅਰਬ ਡਾਲਰ ਦੀ ਮਦਦ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਸੰਯੁਕਤ ਰਾਸ਼ਟਰ ਨੇ ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਕਿ ਦਹਾਕਿਆਂ ਤੱਕ ਸੰਘਰਸ਼ ਨਾਲ ਜੂਝਣ ਅਤੇ ਅਗਸਤ ਮਹੀਨੇ 'ਚ ਤਾਲਿਬਾਨ ਦੇ ਕਬਜ਼ੇ 'ਚ ਜਾਣ ਤੋਂ ਬਾਅਦ ਭਲੇ ਹੀ ਅਫਗਾਨਿਸਤਾਨ ਸਥਿਰ ਨਜ਼ਰ ਆ ਰਿਹਾ ਹੈ ਤਾਂ ਵੀ ਉਥੇ ਦੀ ਅੱਧੀ ਆਬਾਦੀ ਗੰਭੀਰ ਭੁੱਖ ਦਾ ਸਾਹਮਣਾ ਕਰ ਰਹੀ ਹੈ, ਲੱਖਾਂ ਬੱਚੇ ਹੁਣ ਵੀ ਸਕੂਲ ਤੋਂ ਬਾਹਰ ਹਨ ਅਤੇ ਕਿਸਾਨ ਸੋਕੇ ਦਾ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ :ਬ੍ਰਿਟੇਨ 'ਚ ਕੋਰੋਨਾ ਕਾਰਣ ਹੁਣ ਤੱਕ 1,50,000 ਤੋਂ ਜ਼ਿਆਦਾ ਲੋਕਾਂ ਦੀ ਹੋਈ ਮੌਤ
ਇਹ ਅਪੀਲ ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦਫ਼ਤਰ (ਓ.ਸੀ.ਐੱਚ.ਏ.) ਅਤੇ ਸ਼ਰਨਾਰਥੀ ਏਜੰਸੀ ਯੂ.ਐੱਨ.ਐੱਚ.ਸੀ.ਆਰ. ਵੱਲੋਂ ਵੱਲੋਂ ਕੀਤੀ ਗਈ ਜੋ ਪਾਬੰਦੀਸ਼ੁਦਾ ਕਰਦਾ ਹੈ ਕਿ ਵਿਸ਼ਵ ਸੰਸਥਾ ਦੇਸ਼ ਦੇ ਆਮ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ ਜਿਸ 'ਤੇ ਇਕ ਕੱਟੜਪੰਥੀ ਸਮੂਹ ਦਾ ਸ਼ਾਸਨ ਹੈ ਜਿਸ ਨਾਲ ਪੱਛਮੀ ਦਾਨੀ ਦੇਸ਼ ਲੜਦੇ ਰਹਿੰਦੇ ਹਨ ਅਤੇ ਹੁਣ ਵੀ ਵਿਰੋਧ ਕਰਦੇ ਹਨ। ਓ.ਸੀ.ਐੱਚ.ਏ. ਨੇ ਅਫਗਾਨਿਸਤਾਨ 'ਚ ਆਉਣ ਵਾਲੀ 'ਤਬਾਹੀ' ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ 2.3 ਕਰੋੜ ਲੋਕਾਂ ਨੂੰ ਮਨੁੱਖੀ ਸਹਾਇਤਾ ਦੀ ਲੋੜ ਹੈ ਜੋ ਦੇਸ਼ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਹੈ।
ਇਹ ਵੀ ਪੜ੍ਹੋ : ਗਰੇਵਾਲ, ਸਿੰਗਲਾ, ਮੂਣਕ ਸਮੇਤ ਇਨ੍ਹਾਂ ਆਗੂਆਂ ਨੇ ਸਲਾਬਤਪੁਰਾ ਡੇਰੇ ’ਚ ਨਾਮ ਚਰਚਾ ਦੌਰਾਨ ਲਵਾਈ ਹਾਜ਼ਰੀ
ਸੰਯੁਕਤ ਰਾਸ਼ਟਰ ਦੀ ਸੰਸਥਾ ਨੇ ਕਿਹਾ ਕਿ ਜੇਕਰ ਮਦਦ ਨਹੀਂ ਕੀਤੀ ਗਈ ਤਾਂ ਪੰਜ ਸਾਲ ਤੋਂ ਘੱਟ ਉਮਰ ਦੇ ਕਰੀਬ 10 ਲੱਖ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋਣਗੇ। ਓ.ਸੀ.ਐੱਚ.ਏ. ਦੇ ਮੁਖੀ ਮਾਰਟਿਨ ਗ੍ਰਿਫਥ ਨੇ ਕਿਹਾ ਕਿ ਸਾਨੂੰ ਜਿਥੇ ਪਰਿਵਾਰ ਰਹਿੰਦੇ ਹਨ ਉਥੇ ਖਾਣਾ ਪਹੁੰਚਾਉਣ ਦੀ ਲੋੜ ਹੈ। ਸਾਨੂੰ ਉਨ੍ਹਾਂ ਕਿਸਾਨਾਂ ਤੱਕ ਬੀਜ ਮੁਹੱਈਆ ਕਰਵਾਉਣ ਦੀ ਲੋੜ ਹੈ ਜਿਥੇ ਉਹ ਖੇਤੀ ਕਰਦੇ ਹਨ। ਸਾਨੂੰ ਪੂਰੇ ਦੇਸ਼ 'ਚ ਸਿਹਤ ਸੇਵਾ ਲਈ ਕਲੀਨਿਕ ਦੀ ਲੋੜ ਹੈ, ਸਾਨੂੰ ਉਨ੍ਹਾਂ ਲੋਕਾਂ ਲਈ ਸੁਰੱਖਿਆ ਸੇਵਾ ਚਾਹੀਦੀ ਹੈ ਜੋ ਘਰ ਪਰਤਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਜਲੰਧਰ 'ਚ ਬੇਲਗਾਮ ਹੋ ਰਿਹੈ ਕੋਰੋਨਾ, ਸਿਰਫ 7 ਦਿਨਾਂ ’ਚ 141 ਤੋਂ 1400 ਹੋਏ ਐਕਟਿਵ ਕੇਸ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।