UN ਨੇ ਤਬਾਹੀ ਅਤੇ ਯੂਕ੍ਰੇਨ ਯੁੱਧ ਦੇ ਪੀੜਤਾਂ ਦੀ ਲਈ ਮਾਨਵਤਾਵਾਦੀ ਸਹਾਇਤਾ ਦੀ ਕੀਤੀ ਅਪੀਲ
Thursday, Dec 01, 2022 - 06:20 PM (IST)

ਬਰਲਿਨ(ਏਜੰਸੀ): ਸੰਯੁਕਤ ਰਾਸ਼ਟਰ ਨੇ ਵੀਰਵਾਰ ਨੂੰ ਮੈਂਬਰ ਦੇਸ਼ਾਂ ਨੂੰ ਅਗਲੇ ਸਾਲ ਲਈ ਰਿਕਾਰਡ 51.5 ਬਿਲੀਅਨ ਡਾਲਰ ਦੀ ਮਦਦ ਦੇਣ ਦੀ ਅਪੀਲ ਕੀਤੀ ਹੈ। ਇਹ ਅਪੀਲ ਯੂਕ੍ਰੇਨ 'ਚ ਤਬਾਹੀ ਅਤੇ ਚੱਲ ਰਹੇ ਯੁੱਧ ਦੇ ਮੱਦੇਨਜ਼ਰ ਵਿਸ਼ਵ ਪੱਧਰ 'ਤੇ ਮਨੁੱਖੀ ਸਹਾਇਤਾ ਦੀ ਵਧਦੀ ਲੋੜ ਦੇ ਮੱਦੇਨਜ਼ਰ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਦੀ ਮਾਨਵਤਾਵਾਦੀ ਸਹਾਇਤਾ ਸੰਸਥਾ ਨੇ ਕਿਹਾ ਕਿ 69 ਦੇਸ਼ਾਂ ਦੇ 33.9 ਕਰੋੜ ਲੋਕਾਂ ਦੀ ਮਦਦ ਲਈ ਇਸ ਰਾਸ਼ੀ ਦੀ ਜ਼ਰੂਰਤ ਹੈ ਅਤੇ ਲੋਕਾਂ ਦੀ ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 6.5 ਕਰੋੜ ਜ਼ਿਆਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ : ਬਰਫੀਲੇ ਤੂਫਾਨ 'ਚ ਫਸੇ ਡਰਾਈਵਰਾਂ ਦੀ ਮਦਦ ਲਈ ਅੱਗੇ ਆਏ 'ਸਿੱਖ ਵਾਲੰਟੀਅਰ' (ਵੀਡੀਓ)
ਵਿਸ਼ਵ ਸੰਸਥਾ ਨੇ 2022 ਦੇ ਮੁਕਾਬਲੇ 2023 ਲਈ 25 ਫੀਸਦੀ ਜ਼ਿਆਦਾ ਰਾਸ਼ੀ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਐਮਰਜੈਂਸੀ ਕੋਆਰਡੀਨੇਟਰ ਮਾਰਟਿਨ ਗ੍ਰਿਫਿਥਸ ਨੇ ਕਿਹਾ ਕਿ ਮਾਨਵਤਾਵਾਦੀ ਸਹਾਇਤਾ ਦੀ ਜ਼ਰੂਰਤ ਚਿੰਤਾਜਨਕ ਪੱਧਰ ਤੱਕ ਵਧ ਗਈ ਹੈ, ਇਸ ਸਾਲ ਦੀਆਂ ਘਟਨਾਵਾਂ 2023 ਵਿੱਚ ਵੀ ਜਾਰੀ ਰਹਿਣਗੀਆਂ। ਉਸਨੇ ਹਾਰਨ ਆਫ ਅਫਰੀਕਾ ਵਿੱਚ ਸੋਕੇ, ਪਾਕਿਸਤਾਨ 'ਚ ਹੜ੍ਹ ਅਤੇ ਯੂਕ੍ਰੇਨ ਵਿੱਚ ਸੰਘਰਸ਼ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਵਿਸਥਾਪਿਤ ਲੋਕਾਂ ਦੀ ਗਿਣਤੀ 10 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ।