UN ਨੇ ਗਰੀਬ ਦੇਸ਼ਾਂ ਲਈ ਮੁਸ਼ਕਿਲ ਸਮੇਂ ਸਹਾਇਤਾ ਰਾਸ਼ੀ ਵਧਾਉਣ ਦੀ ਕੀਤੀ ਅਪੀਲ

Thursday, May 07, 2020 - 01:58 PM (IST)

UN ਨੇ ਗਰੀਬ ਦੇਸ਼ਾਂ ਲਈ ਮੁਸ਼ਕਿਲ ਸਮੇਂ ਸਹਾਇਤਾ ਰਾਸ਼ੀ ਵਧਾਉਣ ਦੀ ਕੀਤੀ ਅਪੀਲ

ਜਿਨੇਵਾ- ਸੰਯੁਕਤ ਰਾਸ਼ਟਰ ਨੇ ਕੋਰੋਨਾ ਵਾਇਰਸ ਸੰਕਟ ਕਾਰਣ ਆਉਣ ਵਾਲੇ ਦਿਨਾਂ ਵਿਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਵਿਚ ਇਸ ਮਹਾਮਾਰੀ ਤੋਂ ਨਿਪਟਣ ਦੇ ਲਈ ਸਹਾਇਤਾ ਰਾਸ਼ੀ ਨੂੰ 2 ਅਰਬ ਡਾਲਰ ਤੋਂ ਵਧਾ ਕੇ 6.7 ਅਰਬ ਡਾਲਰ ਕਰਨ ਦੀ ਵੀਰਵਾਰ ਨੂੰ ਅਪੀਲ ਕੀਤੀ।

ਸੰਯੁਕਤ ਰਾਸ਼ਟਰ ਦੀ ਮਨੁੱਖੀ ਮਾਮਲਿਆਂ ਦੀ ਏਜੰਸੀ ਦੇ ਮੁਖੀ ਮਾਰਕ ਲਾਕਾਕ ਨੇ ਦੋਹਰਾਇਆ ਕਿ ਇਸ ਮਹਾਮਾਰੀ ਦਾ ਸਭ ਤੋਂ ਬੁਰਾ ਦੌਰ ਤਿੰਨ ਤੋਂ 6 ਮਹੀਨਿਆਂ ਵਿਚ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿਚ ਆਉਣ ਦੀ ਸੰਭਾਵਨਾ ਨਹੀਂ ਹੈ। ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਗੱਲ ਦੇ ਸਬੂਤ ਹਨ ਕਿ ਇਹਨਾਂ ਦੇਸ਼ਾਂ ਵਿਚ ਆਮਦਨ 'ਤੇ ਅਸਰ ਪਿਆ ਹੈ। ਨੌਕਰੀਆਂ ਖਤਮ ਹੋਈਆਂ ਹਨ, ਭੋਜਨ ਸਪਲਾਈ ਪ੍ਰਭਾਵਿਤ ਹੋਈ ਹੈ ਤੇ ਕੀਮਤਾਂ ਵਧੀਆਂ ਹਨ। ਬੱਚਿਆਂ ਨੂੰ ਟੀਕੇ ਨਹੀਂ ਲੱਗ ਰਹੇ ਤੇ ਭੋਜਨ ਨਹੀਂ ਮਿਲ ਰਿਹਾ। ਸੰਯੁਕਤ ਰਾਸ਼ਟਰ ਦੀ ਨਵੀਂ ਅਪੀਲ ਵਿਚ 9 ਵਧੇਰੇ ਦੇਸ਼ ਬੇਨਿਨ, ਜਿਬੂਤੀ, ਲਾਈਬੇਰੀਆ, ਮੋਜ਼ਾਂਬਿਕ, ਪਾਕਿਸਤਾਨ, ਫਿਲਪੀਨ, ਸਿਏਰਾ ਲਿਓਨ, ਟੋਗੋ ਤੇ ਜ਼ਿੰਬਾਬਵੇ ਸ਼ਾਮਲ ਹਨ। ਲਾਕਾਕ ਨੇ ਕਿਹਾ ਕਿ ਵਧੇਰੇ ਗਰੀਬ ਦੇਸ਼ਾਂ ਵਿਚ ਅਸੀਂ ਪਹੀਲਾਂ ਹੀ ਅਰਥਵਿਵਸਥਾ ਕਮਜ਼ੋਰ ਹੁੰਦੇ ਦੇਖ ਸਕਦੇ ਹਾਂ। ਜੇਕਰ ਹੁਣੇ ਕਦਮ ਨਹੀਂ ਚੁੱਕਿਆ ਤਾਂ ਇਹਨਾਂ ਦੇਸ਼ਾਂ ਵਿਚ ਸੰਘਰਸ਼, ਭੁੱਖਮਰੀ ਤੇ ਗਰੀਬੀ ਵਧੇਗੀ।


author

Baljit Singh

Content Editor

Related News