ਬੱਚਿਆਂ ਦੀ ਸਿਹਤ ਤੇ ਖੁਸ਼ਹਾਲੀ ਦੇ ਮਾਮਲੇ ''ਚ 131ਵੇਂ ਸਥਾਨ ''ਤੇ ਭਾਰਤ

02/20/2020 4:14:57 PM

ਸੰਯੁਕਤ ਰਾਸ਼ਟਰ (ਭਾਸ਼ਾ): ਸੰਯੁਕਤ ਰਾਸ਼ਟਰ ਸਮਰਥਿਤ ਇਕ ਰਿਪੋਰਟ ਆਈ ਹੈ ਜਿਸ ਦੇ ਮੁਤਾਬਕ ਸਥਿਰਤਾ ਇੰਡੈਕਸ (Sustainability Index) ਦੇ ਮਾਮਲੇ ਵਿਚ ਭਾਰਤ 77ਵੇਂ ਸਥਾਨ 'ਤੇ ਹੈ ਅਤੇ ਬੱਚਿਆਂ ਦੇ ਬਚਾਅ, ਪਾਲਣ-ਪੋਸ਼ਣ ਅਤੇ ਖੁਸ਼ਹਾਲੀ ਨਾਲ ਸਬੰਧਤ ਇੰਡੈਕਸ (Flourishing index)ਵਿਚ ਉਸ ਦਾ ਸਥਾਨ 131ਵਾਂ ਹੈ। ਸਥਿਰਤਾ ਇੰਡੈਕਸ ਪ੍ਰਤੀ ਵਿਅਕਤੀ ਕਾਰਬਨ ਨਿਕਾਸੀ ਨਾਲ ਜੁੜਿਆ ਹੈ ਜਦਕਿ ਖੁਸ਼ਹਾਲੀ ਇੰਡੈਕਸ ਦਾ ਸੰਬੰਧ ਕਿਸੇ ਵੀ ਰਾਸ਼ਟਰ ਵਿਚ ਮਾਂ-ਬੱਚੇ ਦਾ ਬਚਾਅ, ਵਿਕਾਸ, ਪਾਲਣ-ਪੋਸ਼ਣ ਅਤੇ ਭਲਾਈ ਨਾਲ ਹੈ।

ਦੁਨੀਆ ਭਰ ਦੇ 40 ਤੋਂ ਵੱਧ ਬੱਚਿਆਂ ਅਤੇ ਨਾਬਾਲਗ ਸਿਹਤ ਮਾਹਰਾਂ ਦੇ ਇਕ ਕਮਿਸ਼ਨ ਨੇ ਬੁੱਧਵਾਰ ਨੂੰ ਇਕ ਰਿਪੋਰਟ ਜਾਰੀ ਕੀਤੀ ਹੈ। ਇਹ ਸ਼ੋਧ ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.), ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੈੱਫ) ਅਤੇ ਦੀ ਲਾਂਸੇਟ ਮੈਡੀਕਲ ਜਰਨਲ ਦੇ ਸੰਯੁਕਤ ਆਯੋਜਨ ਅਧੀਨ ਹੋਈ ਹੈ।ਰਿਪੋਰਟ ਵਿਚ 180 ਦੇਸ਼ਾਂ ਦੀ ਸਮੱਰਥਾ ਦਾ ਮੁਲਾਂਕਣ ਕੀਤਾ ਗਿਆ ਹੈ ਕਿ ਇਹ ਯਕੀਨੀ ਕਰ ਪਾਉਂਦੇ ਹਨ ਜਾਂ ਨਹੀਂ ਕਿ ਉਹਨਾਂ ਦੇ ਦੇਸ਼ ਦੇ ਬੱਚੇ ਵੱਡੇ ਹੋਣ ਅਤੇ ਖੁਸ਼ਹਾਲ ਰਹਿਣ। ਰਿਪੋਰਟ ਦੇ ਮੁਤਾਬਕ ਸਥਿਰਤਾ ਇੰਡੈਕਸ ਦੇ ਮਾਮਲੇ ਵਿਚ ਭਾਰਤ ਦਾ ਸਥਾਨ 77ਵਾਂ ਅਤੇ ਖੁਸ਼ਹਾਲੀ ਦੇ ਮਾਮਲੇ ਵਿਚ 131ਵਾਂ ਹੈ।

ਖੁਸ਼ਹਾਲੀ ਇੰਡੈਕਸ ਵਿਚ ਮਾਂ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਬਚਾਅ, ਖੁਦਕੁਸ਼ੀ ਦਰ, ਮਾਂ ਅਤੇ ਬੱਚਾ ਸਿਹਤ ਸਹੂਲਤ, ਬੁਨਿਆਦੀ ਸਾਫ-ਸਫਾਈ ਅਤੇ ਭਿਆਨਕ ਗਰੀਬੀ ਤੋਂ ਮੁਕਤੀ ਅਤੇ ਬੱਚੇ ਦਾ ਵਿਕਾਸ ਆਦਿ ਆਉਂਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਦੀ ਸਥਿਰਤਾ ਬੱਚਿਆਂ ਦੇ ਵਿਕਾਸ ਦੀ ਸਮੱਰਥਾ 'ਤੇ ਨਿਰਭਰ ਕਰਦੀ ਹੈ ਪਰ ਕੋਈ ਵੀ ਦੇਸ਼ ਆਪਣੇ ਬੱਚਿਆਂ ਨੂੰ ਟਿਕਾਊ ਭੱਵਿਖ ਦੇਣ ਦੀਆਂ ਲੋੜੀਂਦੀਆਂ ਕੋਸ਼ਿਸ਼ਾਂ ਨਹੀਂ ਕਰ ਪਾ ਰਿਹਾ ਹੈ। 

ਰਿਪੋਰਟ ਦੇ ਮੋਹਰੀ ਸ਼ੋਧਕਰਤਾਵਾਂ ਵਿਚੋਂ ਇਕ ਯੂਨੀਵਰਸਿਟੀ ਕਾਲੇਜ ਲੰਡਨ ਵਿਚ ਵਿਸ਼ਵ ਸਿਹਤ ਅਤੇ ਸਥਿਰਤਾ ਦੇ ਪ੍ਰੋਫੈਸਰ ਐਨਥਨੀ ਕੋਟੇਲੋ ਨੇ ਕਿਹਾ,''ਦੁਨੀਆ ਦਾ ਕੋਈ ਵੀ ਦੇਸ਼ ਅਜਿਹੀਆਂ ਹਾਲਤਾਂ ਮੁਹੱਈਆ ਨਹੀਂ ਕਰਵਾ ਰਿਹਾ ਹੈ ਜੋ ਹਰੇਕ ਬੱਚੇ ਦੇ ਵਿਕਸਿਤ ਹੋਣ ਅਤੇ ਸਿਹਤਮੰਦ ਭੱਵਿਖ ਲਈ ਜ਼ਰੂਰੀ ਹਨ।'' ਉਹਨਾਂ ਨੇ ਕਿਹਾ,''ਸਗੋਂ ਉਹਨਾਂ ਨੂੰ ਤਾਂ ਜਲਵਾਯੂ ਤਬਦੀਲੀ ਅਤੇ ਕਾਰੋਬਾਰੀ ਮਾਰਕੀਟਿੰਗ ਦਾ ਸਿੱਧੇ-ਸਿੱਧੇ ਖਤਰਾ ਹੈ।'' 

ਸਥਿਰਤਾ, ਸਿਹਤਮੰਦ ਸਿੱਖਿਆ ਅਤੇ ਪੋਸ਼ਣ ਦਰਾਂ ਦੇ ਮਾਮਲਿਆਂ ਵਿਚ ਨਾਰਵੇ ਪਹਿਲੇ ਸਥਾਨ 'ਤੇ ਹੈ। ਇਸ ਦੇ ਬਾਅਦ ਦੱਖਣੀ ਕੋਰੀਆ, ਨੀਦਰਲੈਂਡ, ਮੱਧ ਅਫਰੀਕੀ ਗਣਰਾਜ ਅਤੇ ਚਾਡ ਹਨ। ਭਾਵੇਂਕਿ ਪ੍ਰਤੀ ਵਿਅਕਤੀ ਕਾਰਬਨ ਨਿਕਾਸੀ ਦੇ ਮਾਮਲੇ ਵਿਚ ਚਾਡ ਨੂੰ ਛੱਡ ਕੇ ਬਾਕੀ ਇਹ ਦੇਸ਼ ਬਹੁਤ ਪਿੱਛੇ ਹਨ। ਜਿਹੜੇ ਦੇਸ਼ 2030 ਦੇ ਪ੍ਰਤੀ ਵਿਅਕਤੀ ਕਾਰਬਨ ਨਿਕਾਸੀ ਦੇ ਟੀਚੇ ਦੇ ਮੁਤਾਬਕ ਚੱਲ ਰਹੇ ਹਨ ਉਹ ਅਲਬੀਨੀਆ, ਆਰਮੇਨੀਆ, ਗ੍ਰੇਂਡਾ, ਜੌਰਜਨ, ਮੋਲਦੋਵਾ, ਸ਼੍ਰੀਲੰਕਾ, ਟਿਊਨੀਸ਼ੀਆ, ਉਰੂਗਵੇ ਅਤੇ ਵੀਅਤਨਾਮ ਹਨ।
 


Vandana

Content Editor

Related News