ਯੂਕ੍ਰੇਨੀ ਫੌਜੀਆਂ ਦਾ ਦਲ ਸਿਖਲਾਈ ਲੈਣ ਲਈ ਪਹੁੰਚਿਆ ਬ੍ਰਿਟੇਨ
Sunday, Jul 10, 2022 - 09:12 PM (IST)
ਲੰਡਨ-ਰੂਸ ਵਿਰੁੱਧ ਜੰਗ ਲੜਨ ਲਈ ਸਿਖਲਾਈ ਲੈਣ ਲਈ ਯੂਕ੍ਰੇਨੀ ਫੌਜੀਆਂ ਦਾ ਪਹਿਲਾ ਦਲ ਬ੍ਰਿਟੇਨ ਪਹੁੰਚ ਗਿਆ ਹੈ। ਇਸ ਦਲ 'ਚ ਸ਼ਾਮਲ ਫੌਜੀਆਂ ਕੋਲ ਕੋਈ ਪਿਛਲਾ ਫੌਜੀ ਅਨੁਭਵ ਨਹੀਂ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਪ੍ਰੋਗਰਾਮ ਦੇ ਪਹਿਲੇ ਪੜਾਅ 'ਚ ਕੁਝ ਰੰਗਰੂਟ ਸਿਖਲਾਈ ਪ੍ਰਾਪਤ ਕਰ ਰਹੇ ਹਨ। ਉਸ ਨੇ ਕਿਹਾ ਕਿ ਇਸ ਸਿਖਲਾਈ ਦਾ ਉਦੇਸ਼ ਹਥਿਆਰਾਂ ਅਤੇ ਜੰਗੀ ਰਣਨੀਤੀਆਂ ਦੇ ਬਾਰੇ 'ਚ ਜਾਣਕਾਰੀ ਪ੍ਰਾਪਤ ਕਰਨਾ ਹੈ।
ਇਹ ਵੀ ਪੜ੍ਹੋ : ਪਹਿਲੀ ਛਿਮਾਹੀ ’ਚ ਦਿੱਲੀ-NCR ’ਚ ਘਰਾਂ ਦੀ ਵਿਕਰੀ ਹੋਈ ਢਾਈ ਗੁਣਾ
ਰੱਖਿਆ ਮੰਤਰੀ ਬੇਨ ਵਾਲੇਸ ਨੇ ਕਿਹਾ ਕਿ ਬ੍ਰਿਟਿਸ਼ ਫੌਜ ਦੀ ਵਿਸ਼ਵ ਪੱਧਰੀ ਮੁਹਾਰਤ ਦੀ ਵਰਤੋਂ ਕਰਦੇ ਹੋਏ, ਅਸੀਂ ਯੂਕ੍ਰੇਨ ਦੇ ਫੌਜੀਆਂ ਨੂੰ ਆਪਣੀ ਫੌਜ ਦੇ ਮੁੜ ਨਿਰਮਾਣ ਅਤੇ ਉਸ ਦੀ ਸਮਰੱਥਾ ਨੂੰ ਵਧਾਉਣ 'ਚ ਮਦਦ ਕਰਾਂਗੇ ਕਿਉਂਕਿ ਉਹ ਆਪਣੇ ਦੇਸ਼ ਦੀ ਪ੍ਰਭੂਸੱਤਾ ਅਤੇ ਉਸ ਦੀ ਰੱਖਿਆ ਲਈ ਲੜ ਰਹੇ ਹਨ। ਬ੍ਰਿਟੇਨ ਫੌਜੀਆਂ ਨੂੰ ਵਿਅਕਤੀਗਤ ਸੁਰੱਖਿਆ ਉਪਕਰਣ ਵੀ ਪ੍ਰਦਾਨ ਕਰੇਗਾ ਜਿਸ 'ਚ ਹੈਲਮੇਟ, ਵਿਅਕਤੀਗਤ ਮੈਡੀਕਟ ਕਿੱਟ ਦੇ ਨਾਲ-ਨਾਲ ਵਰਦੀ ਅਤੇ ਬੂਟ ਸ਼ਾਮਲ ਹਨ।
ਇਹ ਵੀ ਪੜ੍ਹੋ :ਯੂਕ੍ਰੇਨ ’ਚ ਅਪਾਰਟਮੈਂਟ ’ਤੇ ਰਾਕੇਟ ਨਾਲ ਹਮਲਾ, 15 ਦੀ ਮੌਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ