ਬ੍ਰਿਟੇਨ ਜਾ ਰਹੇ ਯੂਕ੍ਰੇਨ ਦੇ ਦਿਵਿਆਂਗ ਬੱਚਿਆਂ ਨੂੰ ਦਸਤਾਵੇਜ਼ ਦੀ ਕਮੀ ਕਾਰਨ ਪੋਲੈਂਡ ਰੁਕਣਾ ਪਿਆ
Tuesday, Mar 22, 2022 - 11:12 PM (IST)
ਵਾਰਸਾ-ਯੂਕ੍ਰੇਨ ਦੇ ਦਰਜਨਾਂ ਦਿਵਿਆਂਗ ਬੱਚਿਆਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਮੰਗਲਵਾਰ ਨੂੰ ਪੋਲੈਂਡ 'ਚ ਫਸ ਗਏ ਕਿਉਂਕਿ ਯੂਕ੍ਰੇਨ ਦੀ ਸਰਕਾਰ ਨੇ ਉਨ੍ਹਾਂ ਨੂੰ ਲੋੜੀਂਦੇ ਦਸਤਾਵੇਜ਼ ਨਹੀਂ ਦਿੱਤੇ ਸਨ। ਇਹ ਲੋਕ ਬ੍ਰਿਟੇਨ 'ਚ ਸ਼ਰਨ ਲੈਣ ਜਾ ਰਹੇ ਸਨ। ਮੱਧ ਯੂਕ੍ਰੇਨ ਦੇ ਸ਼ਹਿਰ ਦਨਿਪ੍ਰੋ ਦੇ ਅਨਾਥ ਆਸ਼ਰਮਾਂ ਦੇ ਲਗਭਗ 50 ਬੱਚੇ ਸੋਮਵਾਰ ਨੂੰ ਜਹਾਜ਼ ਤੋਂ ਲੰਡਨ ਅਤੇ ਉਸ ਤੋਂ ਬਾਅਦ ਸਕਾਟਲੈਂਡ ਜਾਣ ਵਾਲੇ ਸਨ ਪਰ ਉਨ੍ਹਾਂ ਨੂੰ ਇਕ ਲਗਜ਼ਰੀ ਹੋਟਲ 'ਚ ਰੁਕਣਾ ਪਿਆ।
ਇਹ ਵੀ ਪੜ੍ਹੋ : PM ਮੋਦੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਫੋਨ 'ਤੇ ਕੀਤੀ ਗੱਲਬਾਤ
ਹੋਟਲ ਨੇ ਦਸਤਾਵੇਜ਼ ਦਾ ਮੁੱਦਾ ਸੁਲਝਣ ਤੱਕ ਉਨ੍ਹਾਂ ਨੂੰ ਮੁਫ਼ਤ 'ਚ ਰਹਿਣ ਦੀ ਇਜਾਜ਼ਤ ਦਿੱਤੀ ਹੈ। ਅਨਾਥ ਬੱਚਿਆਂ ਦੀ ਇਸ ਯਾਤਰਾ ਨੂੰ ਸਕਾਟਲੈਂਡ ਦੀ ਇਕ ਚੈਰੀਟੇਬਲ ਸੰਸਥਾ 'ਦਨਿਪ੍ਰੋ ਕਿਡਜ਼' ਨੇ ਆਯੋਜਿਤ ਕੀਤਾ ਹੈ। ਬ੍ਰਿਟੇਨ ਦੀ ਸਰਕਾਰ ਨੇ ਯੁੱਧ ਦੇ ਖਾਤਮੇ ਤੱਕ ਉਨ੍ਹਾਂ ਨੂੰ ਅਸਥਾਈ ਰੂਪ ਨਾਲ ਸ਼ਰਨ ਦੇਣ ਦੀ ਵਿਵਸਥਾ ਕੀਤੀ ਹੈ। ਨਿਕਾਸੀ 'ਚ ਸਹਾਇਤਾ ਕਰਨ ਵਾਲੀ ਸੰਸਥਾ 'ਸੇਵ ਏ ਚਾਈਲਡ' ਦੀ ਕਾਰਜਕਾਰੀ ਨਿਰਦੇਸ਼ਕ ਸੈਲੀ ਬੇਕਰ ਨੇ ਕਿਹਾ ਕਿ ਯੂਕ੍ਰੇਨ ਦੀ ਸਰਕਾਰ ਨੇ ਇਕ ਦਸਤਾਵੇਜ਼ ਉਪਲੱਬਧ ਨਹੀਂ ਕਰਵਾਇਆ ਸੀ ਇਸ ਲਈ ਪ੍ਰਕਿਰਿਆ 'ਚ ਦੇਰੀ ਹੋਈ ਹੈ।
ਇਹ ਵੀ ਪੜ੍ਹੋ : ਨਾਰਵੇ ਦੇ ਰਾਜਾ ਹੋਏ ਕੋਰੋਨਾ ਪਾਜ਼ੇਟਿਵ, ਜਾਂਚ 'ਚ ਹੋਈ ਪੁਸ਼ਟੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ