ਯੂਕ੍ਰੇਨ ਦਾ ਮਿਲਟਰੀ ਜਹਾਜ਼ ਖਾਰਕਿਵ ਨੇੜੇ ਹਾਦਸੇ ਦਾ ਸ਼ਿਕਾਰ, 20 ਲੋਕਾਂ ਦੀ ਮੌਤ

Saturday, Sep 26, 2020 - 01:25 AM (IST)

ਯੂਕ੍ਰੇਨ ਦਾ ਮਿਲਟਰੀ ਜਹਾਜ਼ ਖਾਰਕਿਵ ਨੇੜੇ ਹਾਦਸੇ ਦਾ ਸ਼ਿਕਾਰ, 20 ਲੋਕਾਂ ਦੀ ਮੌਤ

ਮਾਸਕੋ (ਸਪੁਤਨਿਕ): ਯੂਕ੍ਰੇਨ ਹਵਾਈ ਫੌਜ ਦਾ ਜਹਾਜ਼ ਏ.ਐੱਨ.-26 ਖਾਰਕਿਵ ਖੇਤਰ ਦੇ ਚੁਗੁਏਵ ਸ਼ਹਿਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 20 ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਇਸ ਦੀ ਜਾਣਕਾਰੀ ਸਥਾਨਕ ਨਿਊਜ਼ ਏਜੰਸੀ ਵਲੋਂ ਯੂਕ੍ਰੇਨੀਅਨ ਰੱਖਿਆ ਮੰਤਰਾਲੇ ਦੇ ਇਕ ਸਰੋਤ ਦੇ ਹਵਾਲੇ ਨਾਲ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਯੂਕ੍ਰੇਨ ਦੇ ਗ੍ਰਹਿ ਮੰਤਰਾਲਾ ਨੇ ਦੱਸਿਆ ਕਿ ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚ ਕੈਡੇਟ ਤੇ ਕਰੂ ਮੈਂਬਰ ਸ਼ਾਮਲ ਹਨ। ਇਸ ਦੌਰਾਨ ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਵਿਚ 21 ਕੈਡੇਟ ਤੇ 7 ਕਰੂ ਮੈਂਬਰ ਸਵਾਰ ਸਨ। ਨਿਊਜ਼ ਏਜੰਸੀ ਡੇਪੋ ਦੇ ਸਰੋਤ ਦੇ ਮੁਤਾਬਕ, ਇਹ ਹਾਦਸਾ ਚੁਗੁਏਵ ਸ਼ਹਿਰ ਦੇ ਨੇੜੇ ਸਥਾਨਕ ਸਮੇਂ ਮੁਤਾਬਕ ਲਗਭਗ 20:45 ਵਜੇ ਵਾਪਰਿਆ। ਸੂਤਰ ਨੇ ਦੱਸਿਆ ਕਿ ਘਟਨਾ ਦੌਰਾਨ ਖਾਰਕਿਵ ਏਅਰਫੋਰਸ ਯੂਨੀਵਰਸਿਟੀ ਦੇ ਕੈਡੇਟਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਸੀ। ਘਟਨਾ ਬਾਰੇ ਅਜੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ ਹੈ।


author

Baljit Singh

Content Editor

Related News