ਕੋਰੋਨਾ ਨੂੰ ਜਾਅਲੀ ਦੱਸਣ ਵਾਲੇ ਮਸ਼ਹੂਰ ਬਾਡੀ ਬਿਲਡਰ ਦੀ ''ਕੋਰੋਨਾ'' ਨਾਲ ਮੌਤ

Thursday, Oct 22, 2020 - 05:32 PM (IST)

ਕੋਰੋਨਾ ਨੂੰ ਜਾਅਲੀ ਦੱਸਣ ਵਾਲੇ ਮਸ਼ਹੂਰ ਬਾਡੀ ਬਿਲਡਰ ਦੀ ''ਕੋਰੋਨਾ'' ਨਾਲ ਮੌਤ

ਸਪੋਰਟ ਡੈਸਕ : ਸੋਸ਼ਲ ਮੀਡੀਆ ਸਟਾਰ ਅਤੇ ਯੂਕ੍ਰੇਨ ਦੇ ਮਸ਼ਹੂਰ ਬਾਡੀ ਬਿਲਡਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਬਾਡੀ ਬਿਲਡਰ ਦਮੈਤਰੀ ਟੂਜਹੁਕ ਨੇ ਕੋਰੋਨਾ ਨੂੰ 'ਜਾਅਲੀ' ਦੱਸਿਆ ਸੀ ਅਤੇ ਉਹ ਮੰਣਦਾ ਸੀ ਕਿ ਕੋਰੋਨਾ ਨਹੀਂ ਹੁੰਦਾ। 33 ਸਾਲਾ ਦਮੈਤਰੀ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਿਤ ਸੀ ਅਤੇ ਇੰਸਟਾਗ੍ਰਾਮ 'ਤੇ ਉਨ੍ਹਾਂ ਨੇ 1 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਸਨ। ਦਮੈਤਰੀ ਫਿਟਨੈਟ ਨਾਲ ਸਬੰਧ ਵੀਡੀਓ ਸਾਂਝਾ ਕਰਦਾ ਰਹਿੰਦਾ ਸੀ।

ਇਹ ਵੀ ਪੜ੍ਹੋ: ਹੁਣ ਸਲਮਾਨ ਖਾਨ ਦੀ ਟੀਮ 'ਚ ਖੇਡੇਗਾ ਕ੍ਰਿਸ ਗੇਲ

PunjabKesari

ਹਾਲ ਹੀ ਵਿਚ ਦਮੈਤਰੀ ਤੁਰਕੀ ਗਿਆ ਸੀ ਅਤੇ ਤੁਰਕੀ ਤੋਂ ਯੂਕ੍ਰੇਨ ਵਾਪਸ ਪਰਤਣ ਤੋਂ ਬਾਅਦ ਜਾਂਚ ਵਿਚ ਦਮੈਤਰੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਇਸ ਤੋਂ ਬਾਅਦ ਤੁਰੰਤ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਹਸਪਤਾਲ ਵਿਚ 8 ਦਿਨਾਂ ਬਾਅਦ ਉਸ ਨੂੰ 15 ਅਕਤੂਬਰ ਨੂੰ ਘਰੇਲੂ ਇਲਾਜ ਦੀ ਇਜਾਜ਼ਤ ਦਿੱਤੀ ਗਈ। ਇਸ ਦੌਰਾਨ ਅਗਲੇ ਹੀ ਦਿਨ ਉਸ ਨੂੰ ਦਿਲ ਦੀ ਤਕਲੀਫ਼ ਹੋਣ ਕਰਕੇ ਹਸਪਤਾਲ ਲਿਜਾਇਆ ਗਿਆ ਪਰ ਕੋਵਿਡ -19 ਦੀ ਗੰਭੀਰ ਬਿਮਾਰੀ ਕਾਰਨ 17 ਅਕਤੂਬਰ ਨੂੰ ਮੌਤ ਹੋ ਗਈ। 33 ਸਾਲਾ ਸੋਸ਼ਲ ਮੀਡੀਆ ਸਟਾਰ ਦੀ ਪਤਨੀ ਨੇ ਸ਼ਨੀਵਾਰ ਨੂੰ ਇੰਸਟਾਗ੍ਰਾਮ 'ਤੇ ਇਮੋਸ਼ਨਲ ਪੋਸਟ ਸਾਂਝੀ ਕੀਤੀ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ : ਸੂਪ ਪੀਣ ਨਾਲ ਇਕੋ ਪਰਿਵਾਰ ਦੇ 9 ਜੀਆਂ ਦੀ ਮੌਤ

ਹਾਲਾਂਕਿ ਬੀਮਾਰ ਪੈਣ ਤੋਂ ਬਾਅਦ ਦਮੈਤਰੀ ਨੇ ਕੋਰੋਨਾ ਨੂੰ ਲੈ ਕੇ ਆਪਣਾ ਵਿਚਾਰ ਬਦਲ ਲਿਆ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ, “ਤੁਸੀਂ ਮੇਰੀ ਕਹਾਣੀ ਤੋਂ ਜਾਣੂ ਹੋਵੋਗੇ ਕਿ ਮੈਨੂੰ ਕੋਰੋਨਾ ਹੋ ਗਿਆ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿਵੇਂ ਬੀਮਾਰ ਹੋ ਗਿਆ ਅਤੇ ਸਾਰਿਆਂ ਨੂੰ ਸਾਵਧਾਨ ਕਰਦਾ ਹਾਂ ਕਿ ਜਦੋਂ ਤੱਕ ਮੈਂ ਬੀਮਾਰ ਨਹੀਂ ਹੋਇਆ, ਮੈਂ ਇਹ ਮੰਨਦਾ ਸੀ ਕਿ ਕੋਈ ਕੋਵਿਡ ਨਹੀਂ ਹੈ।“

ਇਹ ਵੀ ਪੜ੍ਹੋ:  ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ


author

cherry

Content Editor

Related News