ਰਾਸ਼ਟਰਪਤੀ ਜੇਲੇਂਸਕੀ ਦੇ ਤੇਵਰ ਪਏ ਨਰਮ, ਕਿਹਾ- ਨਾਟੋ ਦੀ ਮੈਂਬਰਸ਼ਿਪ ਨਹੀਂ ਮੰਗੇਗਾ ਯੂਕ੍ਰੇਨ
Thursday, Mar 10, 2022 - 05:33 PM (IST)
ਮਾਸਕੋ (ਭਾਸ਼ਾ)- ਯੂਕ੍ਰੇਨੀ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਦੇ ਤੇਵਰ ਨਰਮ ਹੁੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਯੂਕ੍ਰੇਨ ਹੁਣ ਨਾਟੋ ਦੀ ਮੈਂਬਰਸ਼ਿਪ ਦੀ ਮੰਗ ਨਹੀਂ ਕਰੇਗਾ। ਅਮਰੀਕੀ ਮੀਡੀਆ ਨੂੰ ਦਿੱਤੇ ਗਏ ਇੰਟਰਵਿਊ ’ਚ ਇਸ ਦੇ ਸੰਕੇਤ ਮਿਲੇ ਹਨ। ਰੂਸ ਦੇ ਹਮਲਾਵਰ ਰਵੱਈਏ ਨੂੰ ਵੇਖਦੇ ਹੋਏ ਜੇਲੇਂਸਕੀ ਨੇ ਕਿਹਾ ਕਿ, ‘‘ਉਨ੍ਹਾਂ ਦਾ ਦੇਸ਼ ਨਾਟੋ ’ਚ ਸ਼ਾਮਲ ਹੋਣ ’ਤੇ ਜ਼ੋਰ ਨਹੀਂ ਦੇਵੇਗਾ।’’ ਉਨ੍ਹਾਂ ਇਹ ਵੀ ਕਿਹਾ, ‘‘ਨਾਟੋ ਉਨ੍ਹਾਂ ਨੂੰ ਹੁਣ ਨਹੀਂ ਚਾਹੁੰਦਾ।’’ ਨਾਲ ਹੀ ਉਨ੍ਹਾਂ ਨੇ ਡੋਨੇਸਕ ਅਤੇ ਲੁਹਾਂਸਕ ਸਮਝੌਤੇ ’ਤੇ ਵੀ ਵਿਚਾਰ ਦੇ ਸੰਕੇਤ ਦਿੱਤੇ ਹਨ।
ਇਹ ਵੀ ਪੜ੍ਹੋ: 2 ਮਹੀਨੇ ਪਹਿਲਾਂ ਸੂਰ ਦਾ ਦਿਲ ਲਵਾਉਣ ਵਾਲੇ ਅਮਰੀਕੀ ਨਾਗਰਿਕ ਦੀ ਮੌਤ
ਉੱਥੇ ਹੀ ਜੰਗਬੰਦੀ ਨੂੰ ਲੈ ਕੇ 3 ਦੌਰ ਦੀ ਗੱਲਬਾਤ ਦੇ ਬਾਵਜੂਦ ਰੂਸ ਦੇ ਤੇਵਰ ਨਰਮ ਨਹੀਂ ਹੋ ਰਹੇ ਹਨ। ਬੁੱਧਵਾਰ ਨੂੰ ਰੂਸ ਨੇ ਅਮਰੀਕਾ ਅਤੇ ਪੋਲੈਂਡ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਨੇ ਯੂਕ੍ਰੇਨ ਨੂੰ ਜੈੱਟ ਜਹਾਜ਼ ਮੁਹੱਈਆ ਕਰਵਾਏ ਤਾਂ ਉਨ੍ਹਾਂ ਨੂੰ ਅੰਜਾਮ ਭੁਗਤਣਾ ਪਵੇਗਾ। ਰੂਸ ਨੇ ਇਸ ਤੋਂ ਇਲਾਵਾ ਕਿਹਾ ਕਿ ਨਾਟੋ ਦਾ ਅਸਲ ਮਕਸਦ ਉਸ ਨੂੰ ਰੋਕਣਾ ਹੈ। ਨਾਲ ਹੀ ਰੂਸੀ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਅਸੀਂ ਨਾਟੋ ਨੂੰ ਮੂੰਹਤੋੜ ਜਵਾਬ ਦੇਵਾਂਗੇ। ਰੂਸ ਨੇ ਦਾਅਵਾ ਕੀਤਾ ਹੈ ਕਿ ਪੂਰਬੀ ਹਿੱਸੇ ’ਚ ਨਾਟੋ ਦੀ ਫੌਜ ਜੁੜ ਰਹੀ ਹੈ। ਰੂਸ ਨੇ ਨਾਟੋ ਦੇ ਇਸ ਕਦਮ ਨੂੰ ਭੜਕਾਊ ਦੱਸਿਆ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬਣ ਸਮੇਤ 3 ਲੋਕਾਂ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।