ਰੂਸੀ ਫੌਜਾਂ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ 'ਚ ਯੂਕ੍ਰੇਨ, ਲੋਕਾਂ ਨੂੰ ਗੁਰੀਲਾ ਯੁੱਧ ਸ਼ੁਰੂ ਕਰਨ ਦਾ ਸੱਦਾ
Friday, Mar 04, 2022 - 12:43 PM (IST)
ਲਵੀਵ (ਭਾਸ਼ਾ)- ਰੂਸੀ ਫੌਜਾਂ ਦੱਖਣੀ ਯੂਕ੍ਰੇਨ ਵਿਚ ਰਣਨੀਤਕ ਬਿੰਦੂਆਂ ਵੱਲ ਅੱਗੇ ਵਧ ਰਹੀਆਂ ਹਨ, ਅਜਿਹੇ ਵਿਚ ਯੂਕ੍ਰੇਨ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਹਮਵਤਨਾਂ ਨੂੰ ਰੂਸੀ ਫੌਜਾਂ ਵਿਰੁੱਧ ਗੁਰੀਲਾ ਯੁੱਧ ਸ਼ੁਰੂ ਕਰਨ ਦਾ ਸੱਦਾ ਦਿੱਤਾ। ਆਨਲਾਈਨ ਪੋਸਟ ਕੀਤੇ ਗਏ ਇਕ ਵੀਡੀਓ ਸੰਦੇਸ਼ ਵਿਚ ਯੂਕ੍ਰੇਨ ਦੇ ਰਾਸ਼ਟਰਪਤੀ ਦੇ ਸਹਿਯੋਗੀ ਓਲੇਕਸੀ ਇਰਾਸਤੋਵਿਚ ਨੇ ਪੁਰਸ਼ਾਂ ਨੂੰ ਰੁੱਖਾਂ ਨੂੰ ਕੱਟ ਕੇ ਸੁੱਟਣ ਅਤੇ ਰੂਸੀ ਫ਼ੌਜਾਂ ਦੀਆਂ ਪਿਛਲੀਆਂ ਟੁੱਕੜੀਆਂ ਨੂੰ ਨਿਸ਼ਾਨਾ ਬਣਾਉਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਬਾਈਡੇਨ ਨੇ ਪਹਿਲੇ 'ਸਟੇਟ ਦਿ ਆਫ ਯੂਨੀਅਨ' ਸੰਬੋਧਨ ’ਚ ਤੋੜਿਆ ਟਰੰਪ ਦਾ ਰਿਕਾਰਡ
ਇਰਾਸਤੋਵਿਚ ਨੇ ਕਿਹਾ, 'ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਬਜ਼ੇ ਵਾਲੇ ਖੇਤਰਾਂ ਵਿਚ ਦੁਸ਼ਮਣ ਨੂੰ ਪੂਰੀ ਤਰ੍ਹਾਂ ਨਾਲ ਲੋਕਪ੍ਰਿਯ ਵਿਰੋਧ ਦੇਣਾ ਸ਼ੁਰੂ ਕਰ ਦੇਣ।' ਉਨ੍ਹਾਂ ਕਿਹਾ, 'ਰੂਸੀ ਫੌਜਾਂ ਦਾ ਕਮਜ਼ੋਰ ਪੱਖ ਪਿੱਛੇ ਦੀਆਂ ਟੁੱਕੜੀਆਂ ਹਨ- ਜੇ ਅਸੀਂ ਉਨ੍ਹਾਂ ਨੂੰ ਹੁਣੇ ਸਾੜ ਦਿੰਦੇ ਹਾਂ ਅਤੇ ਪਿੱਛੇ ਦੀਆਂ ਟੁੱਕੜੀਆਂ ਨੂੰ ਰੋਕ ਦਿੰਦੇ ਹਾਂ, ਤਾਂ ਯੁੱਧ ਕੁਝ ਹੀ ਦਿਨਾਂ ਵਿਚ ਬੰਦ ਹੋ ਜਾਵੇਗਾ।'
ਇਹ ਵੀ ਪੜ੍ਹੋ: ਦੂਜੇ ਦੌਰ ਦੀ ਗੱਲਬਾਤ 'ਚ ਵੀ ਨਹੀਂ ਨਿਕਲਿਆ ਹੱਲ, ਯੂਕ੍ਰੇਨ ਨੇ ਰੂਸ ਦੇ ਸਾਹਮਣੇ ਰੱਖੀਆਂ 3 ਸ਼ਰਤਾਂ
ਇਰਾਸਤੋਵਿਚ ਨੇ ਕਿਹਾ ਕਿ ਇਸ ਤਰ੍ਹਾਂ ਦੀ ਰਣਨੀਤੀ ਪਹਿਲਾਂ ਤੋਂ ਹੀ ਉੱਤਰ-ਪੂਰਬੀ ਯੂਕ੍ਰੇਨ ਵਿਚ ਕੋਨੋਟੋਪ ਅਤੇ ਆਜ਼ੋਵ ਸਾਗਰ ਦੇ ਨੇੜੇ ਮੇਲੀਟੋਪੋਲ ਵਿਚ ਵਰਤੀ ਜਾ ਰਹੀ ਹੈ, ਜਿੱਥੇ ਰੂਸੀ ਫ਼ੌਜਾਂ ਨੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਨੇ ਲੋਕਾਂ ਨੂੰ ਸ਼ਹਿਰਾਂ ਵਿਚ ਰੁਕਾਵਟਾਂ ਪੈਦਾ ਕਰਨ, ਯੂਕ੍ਰੇਨੀ ਝੰਡਿਆਂ ਨਾਲ ਰੈਲੀਆਂ ਕਰਨ ਅਤੇ ਆਨਲਾਈਨ ਨੈਟਵਰਕਿੰਗ ਸਮੂਹ ਬਣਾਉਣ ਲਈ ਕਿਹਾ। ਇਰਾਸਤੋਵਿਚ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ-ਕਬਜੇ ਵਾਲੇ ਯੂਕ੍ਰੇਨ ਵਿਚ ਗੁਰੀਲਾ ਕਾਰਵਾਈ ਨੂੰ ਯਾਦ ਕਰਦੇ ਹੋਏ ਕਿਹਾ, 'ਪੂਰਾ ਵਿਰੋਧ ... ਇਹ ਸਾਡਾ ਯੂਕ੍ਰੇਨੀ ਟਰੰਪ ਕਾਰਡ ਹੈ ਅਤੇ ਇਹ ਸਭ ਤੋਂ ਵਧੀਆ ਹੈ ਜੋ ਅਸੀਂ ਦੁਨੀਆ ਵਿਚ ਕਰ ਸਕਦੇ ਹਾਂ।'
ਇਹ ਵੀ ਪੜ੍ਹੋ: ਬਾਈਡੇਨ ਨੇ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ 3 ਕਰੋੜ ਬੈਰਲ ਤੇਲ ਦੇਣ ਦਾ ਕੀਤਾ ਐਲਾਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।