ਯੂਕ੍ਰੇਨ ਨੇ ਡਰੋਨ ਨਾਲ ਰੂਸ ਦੇ ਇੱਕ ਹੋਰ ਹਥਿਆਰ ਡਿਪੂ ਨੂੰ ਬਣਾਇਆ ਨਿਸ਼ਾਨਾ

Wednesday, Oct 09, 2024 - 06:46 PM (IST)

ਯੂਕ੍ਰੇਨ ਨੇ ਡਰੋਨ ਨਾਲ ਰੂਸ ਦੇ ਇੱਕ ਹੋਰ ਹਥਿਆਰ ਡਿਪੂ ਨੂੰ ਬਣਾਇਆ ਨਿਸ਼ਾਨਾ

ਕੀਵ (ਏਜੰਸੀ): ਯੂਕ੍ਰੇਨ ਦੀ ਫੌਜ ਨੇ ਬੁੱਧਵਾਰ ਨੂੰ ਕਿਹਾ ਕਿ ਯੂਕ੍ਰੇ੍ਨ ਦੇ ਇਕ ਡਰੋਨ ਨੇ ਰੂਸ ਦੇ ਇਕ ਮਹੱਤਵਪੂਰਨ ਹਥਿਆਰਾਂ ਦੇ ਡਿਪੂ ਨੂੰ ਨਿਸ਼ਾਨਾ ਬਣਾਇਆ। ਇਹ ਹਮਲਾ ਇੱਕ ਹੋਰ ਡਰੋਨ ਵੱਲੋਂ ਇੱਕ ਪ੍ਰਮੁੱਖ ਰੂਸੀ ਹਥਿਆਰਾਂ ਦੇ ਡਿਪੂ ਨੂੰ ਉਡਾਉਣ ਦੇ 3 ਹਫ਼ਤਿਆਂ ਬਾਅਦ ਹੋਇਆ ਹੈ। ਜਦੋਂਕਿ ਤਿੰਨ ਦਿਨ ਪਹਿਲਾਂ ਹੀ ਇੱਕ ਡਰੋਨ ਨੇ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਵਿੱਚ ਇੱਕ ਪ੍ਰਮੁੱਖ ਤੇਲ ਟਰਮੀਨਲ ਨੂੰ ਨਿਸ਼ਾਨਾ ਬਣਾਇਆ ਸੀ।

ਇਹ ਵੀ ਪੜ੍ਹੋ: ਕਿੰਗਸਟਨ ਪੁਲਸ ਨੇ ਫੇਂਟੇਨਾਇਲ ਦੀ ਵੱਡੀ ਖੇਪ ਕੀਤੀ ਜ਼ਬਤ, 3 ਗ੍ਰਿਫ਼ਤਾਰ

ਯੂਕ੍ਰੇਨ ਦੇ ਜਨਰਲ ਸਟਾਫ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਗਲਵਾਰ ਰਾਤ ਨੂੰ ਕੀਤੇ ਗਏ ਹਮਲੇ ਵਿਚ ਰੂਸ ਦੇ ਬ੍ਰਾਇੰਸਕ ਸਰਹੱਦੀ ਖੇਤਰ ਵਿੱਚ ਇੱਕ ਹਥਿਆਰਾਂ ਦੇ ਡਿਪੂ ਨੂੰ ਨਿਸ਼ਾਨਾ ਬਣਾਇਆ, ਜਿੱਥੇ ਮਿਜ਼ਾਈਲਾਂ ਅਤੇ ਤੋਪਖ਼ਾਨੇ ਦਾ ਸਾਮਾਨ ਰੱਖਿਆ ਹੋਇਆ ਸੀ, ਜਿਨ੍ਹਾਂ ਵਿੱਚੋਂ ਕੁਝ ਉੱਤਰੀ ਕੋਰੀਆ ਵੱਲੋਂ ਪ੍ਰਦਾਨ ਕੀਤੇ ਗਏ ਸਨ। ਬਿਆਨ 'ਚ ਕਿਹਾ ਗਿਆ ਹੈ ਕਿ ਯੂਕ੍ਰੇਨ ਦੇ ਨਾਗਰਿਕ ਖੇਤਰਾਂ ਵਿਚ ਦਹਿਸ਼ਤ ਮਚਾਉਣ ਵਾਲੇ ਅਤੇ ਯੂਕ੍ਰੇਨੀ ਫੌਜ ਨੂੰ ਨਿਸ਼ਾਨਾ ਬਣਾਉਣ ਵਾਲੇ ਬੇਹੱਦ ਸ਼ਕਤੀਸ਼ਾਲੀ 'ਗਲਾਈਡ ਬੰਬ'ਵੀ ਹਥਿਆਰਾਂ ਦੇ ਡਿਪੂ 'ਚ ਰੱਖੇ ਗਏ ਸਨ। ਇਹ ਹਥਿਆਰ ਡਿਪੂ ਯੁਕ੍ਰੇਨ ਦੀ ਸਰਹੱਦ ਤੋਂ 115 ਕਿਲੋਮੀਟਰ ਦੂਰ ਸਥਿਤ ਹੈ। ਯੂਕ੍ਰੇਨ ਦੀ ਫੌਜ ਨੇ ਕਿਹਾ, "ਅਜਿਹੇ ਹਥਿਆਰਾਂ 'ਤੇ ਹਮਲਾ ਰੂਸੀ ਫੌਜ ਲਈ ਗੰਭੀਰ ਫੌਜੀ ਸਮੱਸਿਆਵਾਂ ਪੈਦਾ ਕਰੇਗਾ, ਜਿਸ ਨਾਲ ਉਸਦੀ ਹਮਲਾਵਰ ਸਮਰੱਥਾ ਕਾਫ਼ੀ ਘੱਟ ਹੋ ਜਾਵੇਗੀ।" ਰੂਸ ਅਤੇ ਯੂਕ੍ਰੇਨ ਦੋਵੇਂ ਆਪਣੇ ਹਥਿਆਰਾਂ ਦੇ ਭੰਡਾਰ ਨੂੰ ਵਧਾਉਣ ਲਈ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚੋਂ 2 ਹਿੰਦੂ ਵਪਾਰੀ ਅਗਵਾ, ਗੈਂਗਸਟਰਾਂ ਨੇ ਰੱਖੀ ਇਹ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News