ਯੂਕ੍ਰੇਨ ਦਾ ਦਾਅਵਾ, ਰੂਸ ਦੇ ਹਮਲੇ ''ਚ ਇਕ ਫ਼ੌਜੀ ਦੀ ਮੌਤ ਅਤੇ 6 ਜ਼ਖਮੀ

Wednesday, Feb 23, 2022 - 02:47 PM (IST)

ਯੂਕ੍ਰੇਨ ਦਾ ਦਾਅਵਾ, ਰੂਸ ਦੇ ਹਮਲੇ ''ਚ ਇਕ ਫ਼ੌਜੀ ਦੀ ਮੌਤ ਅਤੇ 6 ਜ਼ਖਮੀ

ਕੀਵ (ਬਿਊਰੋ): ਯੂਕ੍ਰੇਨ 'ਤੇ ਰੂਸ ਦੇ ਹਮਲੇ ਦਾ ਖਦਸ਼ਾ ਵਧਦਾ ਜਾ ਰਿਹਾ ਹੈ। ਇਸ ਦੌਰਾਨ ਯੂਕ੍ਰੇਨ ਨੇ ਵੱਡਾ ਦਾਅਵਾ ਕੀਤਾ ਹੈ। ਯੂਕ੍ਰੇਨ ਨੇ ਕਿਹਾ ਕਿ ਰੂਸ ਦੇ ਹਮਲੇ 'ਚ ਉਸ ਦਾ ਇਕ ਫ਼ੌਜੀ ਮਾਰਿਆ ਗਿਆ ਅਤੇ ਛੇ ਫ਼ੌਜੀ ਜ਼ਖਮੀ ਹੋ ਗਏ। ਯੂਕਰੇਨ ਦੀ ਫ਼ੌਜ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਪੂਰਬੀ ਯੂਕਰੇਨ ਵਿੱਚ ਜੰਗਬੰਦੀ ਦੀ ਉਲੰਘਣਾ ਹੋਈ ਹੈ। ਗੋਲੀਬਾਰੀ 'ਚ ਇਕ ਫ਼ੌਜੀ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਹੋ ਗਏ।

ਫ਼ੌਜ ਨੇ ਆਪਣੇ ਫੇਸਬੁੱਕ ਪੇਜ 'ਤੇ ਕਿਹਾ ਕਿ ਉਸ ਨੇ 24 ਘੰਟਿਆਂ 'ਚ ਵੱਖਵਾਦੀਆਂ ਵੱਲੋਂ ਗੋਲੀਬਾਰੀ ਦੀਆਂ 96 ਘਟਨਾਵਾਂ ਦਰਜ ਕੀਤੀਆਂ ਹਨ। ਇਸ ਤੋਂ ਇਕ ਦਿਨ ਪਹਿਲਾਂ ਗੋਲੀਬਾਰੀ ਦੀਆਂ 84 ਘਟਨਾਵਾਂ ਵਾਪਰੀਆਂ ਸਨ। ਫ਼ੌਜ ਨੇ ਕਿਹਾ ਕਿ ਵੱਖਵਾਦੀ ਬਲਾਂ ਨੇ ਭਾਰੀ ਤੋਪਖਾਨੇ, ਮੋਰਟਾਰ ਅਤੇ ਗ੍ਰੇਡ ਰਾਕੇਟ ਪ੍ਰਣਾਲੀਆਂ ਦੀ ਵਰਤੋਂ ਕੀਤੀ।ਯੂਕ੍ਰੇਨ ਨੇ ਰੂਸ 'ਤੇ ਹਿੰਸਾ ਭੜਕਾਉਣ ਦਾ ਦੋਸ਼ ਲਗਾਇਆ ਹੈ। ਯੂਕ੍ਰੇਨ ਨੇ ਕਿਹਾ ਕਿ ਰੂਸ ਪੂਰਬੀ ਯੂਕ੍ਰੇਨ ਨੂੰ ਰਸਮੀ ਤੌਰ 'ਤੇ ਮਾਨਤਾ ਦੇਣ ਦੇ ਬਹਾਨੇ ਹਮਲਾ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਤਣਾਅ ਦਰਮਿਆਨ ਕੈਨੇਡਾ ਨੇ ਵੀ ਰੂਸ 'ਤੇ ਲਾਈਆਂ ਪਾਬੰਦੀਆਂ 

ਕਈ ਦੇਸ਼ਾਂ ਨੇ ਲਗਾਈ ਪਾਬੰਦੀ
ਗੌਰਤਲਬ ਹੈ ਕਿ ਕਈ ਦੇਸ਼ਾਂ ਨੇ ਰੂਸ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕਾ, ਆਸਟ੍ਰੇਲੀਆ, ਜਾਪਾਨ, ਬ੍ਰਿਟੇਨ, ਜਰਮਨੀ ਅਤੇ ਕੈਨੇਡਾ ਵਰਗੇ ਦੇਸ਼ਾਂ ਨੇ ਰੂਸ 'ਤੇ ਪਾਬੰਦੀਆਂ ਲਗਾ ਚੁੱਕੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਹੁਣ ਤੱਕ ਰੂਸ ਪੱਛਮੀ ਦੇਸ਼ਾਂ ਤੋਂ ਹੋਰ ਆਰਥਿਕ ਮਦਦ ਨਹੀਂ ਲੈ ਸਕੇਗਾ। ਬਾਈਡੇਨ ਨੇ ਕਿਹਾ ਕਿ ਅਸੀਂ ਰੂਸ ਦੀਆਂ ਦੋ ਸਭ ਤੋਂ ਵੱਡੀਆਂ ਵਿੱਤੀ ਸੰਸਥਾਵਾਂ ਵੀ.ਈ.ਬੀ. ਅਤੇ ਮਿਲਟਰੀ ਬੈਂਕ 'ਤੇ ਪਾਬੰਦੀਆਂ ਲਾਗੂ ਕਰ ਰਹੇ ਹਾਂ। ਰੂਸ ਦਾ ਪ੍ਰਭੂਸੱਤਾ ਕਰਜ਼ਾ 'ਤੇ ਪਾਬੰਦੀਆਂ ਲਗਾ ਰਹੇ ਹਾਂ। ਇਸ ਤੋਂ ਇਲਾਵਾ ਬਾਈਡੇਨ ਨੇ ਚੋਟੀ ਦੇ ਰੂਸੀ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਵੀ ਪਾਬੰਦੀਆਂ ਦਾ ਐਲਾਨ ਕੀਤਾ ਹੈ।ਇਸ ਦੇ ਨਾਲ ਹੀ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਬੁੱਧਵਾਰ ਨੂੰ ਕਿਹਾ ਕਿ ਸਾਡੀ ਸਰਕਾਰ ਜਾਪਾਨ ਵਿੱਚ ਰੂਸੀ ਸਰਕਾਰੀ ਬਾਂਡ ਜਾਰੀ ਕਰਨ ਅਤੇ ਵੰਡਣ 'ਤੇ ਪਾਬੰਦੀ ਲਗਾਵੇਗੀ। ਬ੍ਰਿਟੇਨ ਨੇ ਪੰਜ ਰੂਸੀ ਬੈਂਕਾਂ ਅਤੇ ਤਿੰਨ ਅਰਬਪਤੀਆਂ ਵਿਰੁੱਧ ਪਾਬੰਦੀਆਂ ਦਾ ਐਲਾਨ ਵੀ ਕੀਤਾ ਹੈ।
 


author

Vandana

Content Editor

Related News