ਰੂਸੀ ਫੌਜ ਨੂੰ ਫਿਊਲ ਸਪਲਾਈ ਕਰਨ ਵਾਲੀ ਮੁੱਖ ਪਾਈਪਲਾਈਨ ’ਤੇ ਯੂਕ੍ਰੇਨ ਵੱਲੋਂ ਹਮਲਾ

Saturday, Nov 01, 2025 - 09:29 PM (IST)

ਰੂਸੀ ਫੌਜ ਨੂੰ ਫਿਊਲ ਸਪਲਾਈ ਕਰਨ ਵਾਲੀ ਮੁੱਖ ਪਾਈਪਲਾਈਨ ’ਤੇ ਯੂਕ੍ਰੇਨ ਵੱਲੋਂ ਹਮਲਾ

ਕੀਵ, (ਭਾਸ਼ਾ)- ਯੂਕ੍ਰੇਨ ਦੀਆਂ ਫੌਜਾਂ ਨੇ ਮਾਸਕੋ ਖੇਤਰ ’ਚ ਇਕ ਉਸ ਮੁੱਖ ਫਿਊਲ ਪਾਈਪਲਾਈਨ ’ਤੇ ਹਮਲਾ ਕੀਤਾ ਹੈ ਜੋ ਰੂਸੀ ਫੌਜ ਨੂੰ ਤੇਲ ਸਪਲਾਈ ਕਰਦੀ ਹੈ। ਯੂਕ੍ਰੇਨ ਦਾ ਇਹ ਦਾਅਵਾ ਰੂਸ ਵੱਲੋਂ ਊਰਜਾ ਬੁਨਿਆਦੀ ਢਾਂਚੇ ’ਤੇ ਡਰੋਨ ਤੇ ਮਿਜ਼ਾਈਲ ਦੇ ਹਮਲਿਆਂ ਦਰਮਿਆਨ ਆਇਆ ਹੈ।

ਟੈਲੀਗ੍ਰਾਮ ਮੈਸੇਜਿੰਗ ਚੈਨਲ ’ਤੇ ਪੋਸਟ ਕੀਤੇ ਗਏ ਇਕ ਬਿਆਨ ਅਨੁਸਾਰ ਇਹ ਹਮਲਾ ਸ਼ੁੱਕਰਵਾਰ ਦੇਰ ਰਾਤ ਹੋਇਆ। ਇਕ ਨਿਊਜ਼ ਏਜੰਸੀ ਅਨੁਸਾਰ ਹਮਲਾ ਰੂਸੀ ਫੌਜ ਲਈ ਇਕ ਗੰਭੀਰ ਝਟਕਾ ਹੈ।

ਯੂਕ੍ਰੇਨ ਦੀਆਂ ਫੌਜਾਂ ਨੇ ਕੋਲਤਸੇਵੋਏ ਪਾਈਪਲਾਈਨ ’ਤੇ ਹਮਲਾ ਕੀਤਾ, ਜੋ 400 ਕਿਲੋਮੀਟਰ ਤੱਕ ਫੈਲੀ ਹੋਈ ਹੈ ਤੇ ਰਿਆਜ਼ਾਨ, ਨਿਜ਼ਨੀ ਨੋਵਗੋਰੋਡ ਅਤੇ ਮਾਸਕੋ ’ਚ ਰਿਫਾਇਨਰੀਆਂ ਤੋਂ ਰੂਸੀ ਫੌਜ ਨੂੰ ਗੈਸੋਲੀਨ, ਡੀਜ਼ਲ ਅਤੇ ਜੈੱਟ ਫਿਊਲ ਸਪਲਾਈ ਕਰਦੀ ਹੈ।

ਨਿਊਜ਼ ਏਜੰਸੀ ਨੇ ਕਿਹਾ ਕਿ ਇਹ ਪਾਈਪਲਾਈਨ ਹਰ ਸਾਲ 30 ਲੱਖ ਟਨ ਜੈੱਟ ਫਿਊਲ, 28 ਲੱਖ ਟਨ ਡੀਜ਼ਲ ਤੇ 16 ਲੱਖ ਟਨ ਗੈਸੋਲੀਨ ਸਪਲਾਈ ਕਰਨ ਦੇ ਸਮਰੱਥ ਹੈ।


author

Rakesh

Content Editor

Related News