ਯੂਕ੍ਰੇਨ ਨੂੰ ਹੋਰ ਹਥਿਆਰਾਂ ਦੀ ਲੋੜ ਹੈ : ਚੈੱਕ ਪੀ.ਐੱਮ. ਫਿਆਲਾ
Thursday, Mar 17, 2022 - 02:14 AM (IST)
ਵਾਰਸਾ-ਪੋਲੈਂਡ, ਚੈੱਕ ਗਣਰਾਜ ਅਤੇ ਸਲੋਵੇਨੀਆ ਦੇ ਪ੍ਰਧਾਨ ਮੰਤਰੀ ਯੂਕ੍ਰੇਨ ਲਈ ਸਮਰਥਨ ਦਿਖਾਉਣ ਲਈ ਕੀਵ ਦਾ ਦੌਰ ਕਰਨ ਤੋਂ ਬਾਅਦ ਬੁੱਧਵਾਰ ਨੂੰ ਸੁਰੱਖਿਆ ਰੂਪ ਨਾਲ ਮੱਧ ਯੂਰਪ ਪਰਤ ਆਏ। ਚੈੱਕ ਪ੍ਰਧਾਨ ਮੰਤਰੀ ਪੇਟ੍ਰ ਫਿਆਲਾ ਨੇ ਕਈ ਦੇਸ਼ਾਂ ਨੂੰ ਯੂਕ੍ਰੇਨ ਨੂੰ ਵੱਡੀ ਗਿਣਤੀ 'ਚ ਹਥਿਆਰ ਉਪਲੱਬਧ ਕਰਵਾਉਣ ਦੀ ਬੇਨਤੀ ਕੀਤੀ ਤਾਂ ਕਿ ਦੇਸ਼ ਰੂਸੀ ਫੌਜ ਨਾਲ ਲੜਨਾ ਜਾਰੀ ਰੱਖ ਸਕਣ ਜੋ ਰਾਜਧਾਨੀ ਕੀਵ ਅਤੇ ਹੋਰ ਸ਼ਹਿਰਾਂ 'ਤੇ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਮਿਆਂਮਾਰ 'ਚ ਜੇਲ੍ਹ ਤੋੜਨ ਦੀ ਕੋਸ਼ਿਸ਼ ਅਸਫ਼ਲ, ਗੋਲੀਬਾਰੀ 'ਚ 7 ਕੈਦੀਆਂ ਦੀ ਮੌਤ ਤੇ 12 ਜ਼ਖਮੀ
ਫਿਆਲਾ ਨੇ ਪ੍ਰਾਗ ਵਾਪਸ ਆਉਣ ਤੋਂ ਬਾਅਦ ਕਿਹਾ ਕਿ ਸਾਨੂੰ ਇਹ ਮਹਿਸੂਸ ਕਰਨਾ ਹੋਵੇਗਾ ਕਿ (ਯੂਕ੍ਰੇਨ) ਸਾਡੀ ਆਜ਼ਾਦੀ ਲਈ ਲੜ ਰਹੇ ਹਨ ਅਤੇ ਸਾਨੂੰ ਉਨ੍ਹਾਂ ਦਾ ਸਮਰਥਨ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕਾਰਨ ਹੈ ਕਿ ਅਸੀਂ ਇਥੇ ਦੀ ਯਾਤਰਾ ਕੀਤੀ ਤਾਂ ਕਿ ਉਨ੍ਹਾਂ ਨੂੰ ਦੱਸਿਆ ਜਾ ਸਕੇ ਕਿ ਉਹ ਇਕਲੇ ਨਹੀਂ ਹਨ। ਫਿਆਲਾ, ਪੋਲੈਂਡ ਦੇ ਪ੍ਰਧਾਨ ਮੰਤਰੀ ਮਾਟੁਸਜ ਮੋਰਾਵਿਏਕੀ ਅਤੇ ਸਲੋਵੇਨੀਆ ਦੇ ਪ੍ਰਧਾਨ ਮੰਤਰੀ ਜੇਨੇਜ ਜਾਨਸਾ ਨੇ ਮੰਗਲਵਾਰ ਨੂੰ ਕੀਵ ਦੀ ਆਪਣੀ ਯਾਤਰਾ ਦੌਰਾਨ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਸੀ।
ਇਹ ਵੀ ਪੜ੍ਹੋ : ਯੂਕ੍ਰੇਨ ਨਾਲ ਗੱਲਬਾਤ ਅਗੇ ਵਧ ਰਹੀ : ਰੂਸ
ਚੈੱਕ ਗਣਰਾਜ, ਪੋਲੈਂਡ ਅਤੇ ਸਲੋਵੇਨੀਆ ਯੂਰਪੀਅਨ ਯੂਨੀਅਨ ਅਤੇ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੋਵਾਂ ਦੇ ਮੈਂਬਰ ਹਨ। ਨਾਟੋ ਸਕੱਤਰ ਜਨਰਲਜੇਂਸ ਸਟੋਲਟੇਨਬਰਗ ਨੇ ਕਿਹਾ ਕਿ ਪੱਛਮੀ ਸਹਿਯੋਗੀਆਂ ਲਈ ਜ਼ੇਲੇਂਸਕੀ ਨਾਲ ਨੇੜਿਓਂ ਜੁੜਿਆ ਰਹਿਣਾ ਚੰਗਾ ਹੈ ਪਰ ਉਨ੍ਹਾਂ ਨੇ ਕੀਵ ਦੀ ਯਾਤਰਾ ਦਾ ਸਪੱਸ਼ਟ ਰੂਪ ਨਾਲ ਸਮਰਥ ਨਹੀਂ ਕੀਤਾ। ਯੂਰਪੀਅਨ ਕਮਿਸ਼ਨ ਦੇ ਬੁਲਾਰੇ ਐਰਿਕ ਮੈਮਰ ਨੇ ਕਿਹਾ ਕਿ ਯੂਕ੍ਰੇਨ ਨਾਲ ਸਾਡੀ ਏਕਤਾ ਪੂਰੀ ਹੈ। ਇਸ ਨੂੰ ਕਈ ਮੌਕਿਆਂ 'ਤੇ ਦੁਹਰਾਇਆ ਗਿਆ ਹੈ ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਬਹੁਤ ਮਜ਼ਬੂਤ ਹੈ।
ਇਹ ਵੀ ਪੜ੍ਹੋ : ਯੂਰਪ ਲਈ ਯੂਕ੍ਰੇਨ ਦੇ ਬਾਲ ਸ਼ਰਨਾਰਥੀ ਬਣੇ ਵੱਡੀ ਚੁਣੌਤੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ