ਰੂਸ ਦੇ ਹਮਲਿਆਂ ਦਰਮਿਆਨ ਯੂਕ੍ਰੇਨ ਨੂੰ ਮਿਲਿਆ EU ''ਚ ਸ਼ਾਮਲ ਹੋਣ ਦਾ ਸੰਭਾਵਿਤ ਰਸਤਾ

06/17/2022 10:56:20 PM

ਕੀਵ-ਯੂਰਪੀਅਨ ਯੂਨੀਅਨ ਦੀ ਕਾਰਜਕਾਰੀ ਸ਼ਾਖਾ ਨੇ ਸ਼ੁੱਕਰਵਾਰ ਨੂੰ ਸਿਫਾਰਿਸ਼ ਕੀਤੀ ਕਿ ਯੂਕ੍ਰੇਨ ਨੂੰ 27 ਦੇਸ਼ਾਂ ਦੇ ਬਲਾਕ 'ਚ ਸ਼ਾਮਲ ਹੋਣ ਲਈ ਦਾਅਵੇਦਾਰ ਦਾ ਦਰਜਾ ਦਿੱਤਾ ਜਾਵੇ। ਮਹਾਂਦੀਪ 'ਚ ਸ਼ਾਂਤੀ ਦੀ ਰੱਖਿਆ ਲਈ ਬਣਾਏ ਗਏ ਸੰਘ 'ਚ ਮੈਂਬਰਸ਼ਿਪ ਦਾ ਵਾਅਦਾ ਯੁੱਧਗ੍ਰਸਤ ਰਾਸ਼ਟਰ ਲਈ ਕਾਫ਼ੀ ਮਾਈਨੇ ਰੱਖਦਾ ਹੈ ਪਰ ਇਹ ਪ੍ਰਕਿਰਿਆ 'ਚ ਪਹਿਲਾ ਕਦਮ ਹੈ ਜਿਸ ਨੂੰ ਦਹਾਕੇ ਲੱਗ ਸਕਦੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕਿਹਾ- ਆਪਣੀ ਇੰਡਸਟਰੀ ਨੂੰ ਹੈ ਯੂਨਿਟੀ ਦੀ ਲੋੜ

ਇਸ ਦਰਮਿਆਨ, ਰੂਸ ਨੇ ਯੂਕ੍ਰੇਨ ਦੇ ਪੂਰਬੀ ਡੋਨਾਬਾਸ ਖੇਤਰ ਦੇ ਸ਼ਹਿਰਾਂ 'ਤੇ ਆਪਣੇ ਹਮਲੇ ਜਾਰੀ ਰੱਖੇ ਹਨ ਅਤੇ ਇਨ੍ਹਾਂ 'ਚ ਕੋਈ ਕਮੀ ਨਹੀਂ ਆਈ ਹੈ। ਉਥੇ, ਯੂਕ੍ਰੇਨ ਦੀ ਫੌਜ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਕਾਲਾ ਸਾਗਰ 'ਚ ਇਕ ਰਣਨੀਤਿਕ ਟਾਪੂ 'ਤੇ ਹਵਾਈ ਰੱਖਿਆ ਪ੍ਰਣਾਲੀ ਲਿਜਾ ਰਹੀ ਇਕ ਰੂਸੀ ਕਿਸ਼ਤੀ ਨੂੰ ਨਿਸ਼ਾਨਾ ਬਣਾਇਆ ਹੈ। ਯੂਕ੍ਰੇਨ ਦੇ ਦਾਅਵੇ ਦੇ ਬਾਰੇ 'ਚ ਰੂਸੀ ਅਧਿਕਾਰੀਆਂ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਇਹ ਵੀ ਪੜ੍ਹੋ : ਬਿਹਾਰ ਦੇ 12 ਜ਼ਿਲ੍ਹਿਆਂ 'ਚ ਇੰਟਰਨੈੱਟ ਸੇਵਾਵਾਂ ਬੰਦ, ਫੇਸਬੁੱਕ, ਵਟਸਐਪ ਸਮੇਤ ਕਈ ਐਪਸ ਬੈਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News