ਰੂਸ ਖ਼ਿਲਾਫ਼ UN ਦੀ ਸਿਖ਼ਰਲੀ ਅਦਾਲਤ ''ਚ ਪਹੁੰਚਿਆ ਯੂਕ੍ਰੇਨ, ਦਰਜ ਕਰਾਇਆ ਨਸਲਕੁਸ਼ੀ ਦਾ ਮਾਮਲਾ

Monday, Feb 28, 2022 - 12:30 PM (IST)

ਹੇਗ (ਭਾਸ਼ਾ)- ਯੂਕ੍ਰੇਨ ਨੇ ਰੂਸ ਖ਼ਿਲਾਫ਼ ਸੰਯੁਕਤ ਰਾਸ਼ਟਰ ਦੀ ਸਿਖਰਲੀ ਅਦਾਲਤ ਵਿਚ ਮਾਮਲਾ ਦਰਜ ਕਰਾਇਆ ਹੈ। ਯੂਕ੍ਰੇਨ ਨੇ ਰੂਸ 'ਤੇ ਨਸਲਕੁਸ਼ੀ ਦੀ ਯੋਜਨਾ ਬਣਾਉਣ ਦਾ ਦੋਸ਼ ਲਗਾਇਆ ਹੈ, ਨਾਲ ਹੀ ਅਦਾਲਤ ਨੂੰ ਯੁੱਧ ਨੂੰ ਰੋਕਣ ਲਈ ਦਖ਼ਲ ਦੇਣ ਅਤੇ ਰੂਸ ਨੂੰ ਮੁਆਵਜ਼ੇ ਦਾ ਭੁਗਤਾਨ ਕਰਨ ਲਈ ਹੁਕਮ ਦੇਣ ਦੀ ਵੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਰੂਸ ਕਦੇ ਹਮਲਾ ਨਾ ਕਰਦਾ : ਡੋਨਾਲਡ ਟਰੰਪ

ਐਤਵਾਰ ਨੂੰ ਦਰਜ ਕਰਾਏ ਗਏ ਮਾਮਲੇ ਵਿਚ ਅੰਤਰਰਾਸ਼ਟਰੀ ਟ੍ਰਿਬਿਊਨਲ ਨੂੰ ਮਾਸਕੋ ਨੂੰ 'ਫੌਜੀ ਕਾਰਵਾਈਆਂ ਨੂੰ ਤੁਰੰਤ ਖ਼ਤਮ ਕਰਦੇ' ਹੋਏ 'ਮਹੱਤਵਪੂਰਨ ਕਦਮ' ਚੁੱਕਣ ਸਬੰਧੀ ਹੁਕਮ ਦੇਣ ਦੀ ਅਪੀਲ ਕੀਤੀ ਗਈ ਹੈ। ਯੂਕ੍ਰੇਨ 'ਤੇ ਰੂਸ ਨੇ 24 ਫਰਵਰੀ ਨੂੰ ਹਮਲਾ ਕੀਤਾ ਸੀ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਰੂਸ ਨੇ ਪੂਰਬੀ ਯੂਕ੍ਰੇਨ ਦੇ ਲਹਾਂਸਕ ਅਤੇ ਡੋਨੇਟਸਕ ਖੇਤਰਾਂ ਵਿਚ ਨਸਲਕੁਸ਼ੀ ਦੇ ਝੂਠੇ ਦੋਸ਼ ਲਗਾਉਂਦੇ ਹੋਏ ਹਮਲਾ ਕੀਤਾ ਅਤੇ ਹੁਣ ਉਹ ਯੂਕ੍ਰੇਨ ਵਿਚ ਨਸਲਕੁਸ਼ੀ ਦੀ ਯੋਜਨਾ ਬਣਾ ਰਿਹਾ ਹੈ।

ਇਹ ਵੀ ਪੜ੍ਹੋ: ਯੂਕ੍ਰੇਨ 'ਚ ਫਸੇ ਭਾਰਤੀਆਂ ਲਈ ਵੱਡੀ ਰਾਹਤ,ਬਿਨਾਂ ਵੀਜ਼ਾ ਪੋਲੈਂਡ 'ਚ ਦਾਖ਼ਲ ਹੋ ਸਕਣਗੇ ਵਿਦਿਆਰਥੀ

ਅਦਾਲਤ ਨੇ ਇਕ ਬਿਆਨ ਵਿਚ ਕਿਹਾ, 'ਉਸ ਨੇ ਇਹ ਸਾਬਿਤ ਕਰਨ ਲਈ ਮਾਮਲਾ ਦਰਜ ਕਰਾਇਆ ਹੈ ਕਿ ਰੂਸ ਕੋਲ ਯੂਕ੍ਰੇਨ ਵਿਚ ਅਤੇ ਯੂਕ੍ਰੇਨ ਖ਼ਿਲਾਫ਼ ਕਾਰਵਾਈ ਕਰਨ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ।' ਅਦਾਲਤ ਇਸ ਮਾਮਲੇ 'ਤੇ ਜਲਦ ਸੁਣਵਾਈ ਕਰੇਗੀ। ਇਹ ਅਦਾਲਤ ਦੇਸ਼ਾਂ ਵਿਚਾਲੇ ਕਾਨੂੰਨ ਆਦਿ ਨਾਲ ਜੁੜੇ ਮਤਭੇਦ ਮਾਮਲਿਆਂ ਦੀ ਸੁਣਵਾਈ ਕਰਦੀ ਹੈ।

ਇਹ ਵੀ ਪੜ੍ਹੋ: ਯੂਕ੍ਰੇਨ ਸੰਕਟ 'ਤੇ ਸੁਰੱਖਿਆ ਪ੍ਰੀਸ਼ਦ 'ਚ ਭਾਰਤ ਨੇ ਇਕ ਵਾਰ ਫਿਰ ਵੋਟਿੰਗ ਤੋਂ ਬਣਾਈ ਦੂਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News