ਯੂਕ੍ਰੇਨ ਦਾ ਰੂਸ ''ਤੇ ਵੱਡਾ ਹਵਾਈ ਹਮਲਾ, 2 ਅਹਿਮ ਪੁਲਾਂ ਨੂੰ ਕੀਤਾ ਤਬਾਹ

Monday, Aug 19, 2024 - 04:04 AM (IST)

ਇੰਟਰਨੈਸ਼ਨਲ ਡੈਸਕ : ਯੂਕ੍ਰੇਨ ਨੇ ਰੂਸ ਦੇ ਕੁਰਸਕ ਖੇਤਰ ਵਿਚ 2 ਅਹਿਮ ਪੁਲਾਂ ਨੂੰ ਤਬਾਹ ਕਰ ਦਿੱਤਾ ਹੈ। ਇਹ ਹਮਲਾ ਸਰਹੱਦ ਪਾਰ ਤੋਂ ਘੁਸਪੈਠ ਦੇ 2 ਹਫਤਿਆਂ ਤੋਂ ਵੀ ਘੱਟ ਸਮੇਂ ਬਾਅਦ ਹੋਇਆ ਹੈ। ਇਸ ਹਮਲੇ ਨਾਲ ਰੂਸੀ ਸਪਲਾਈ ਰੂਟ ’ਚ ਵੀ ਰੁਕਾਵਟ ਪੈਦਾ ਹੋ ਗਈ ਹੈ। ਰੂਸ ਦੇ ਕ੍ਰੈਮਲਿਨ ਹਮਾਇਤੀ ਫੌਜੀ ‘ਬਲਾਗਰਜ਼’ ਨੇ ਮੰਨਿਆ ਹੈ ਕਿ ਗਲੁਸ਼ਕੋਵੋ ਕਸਬੇ ਨੇੜੇ ਸੇਇਮ ਨਦੀ ’ਤੇ ਪਹਿਲੇ ਪੁਲ ਦੀ ਤਬਾਹੀ ਯੂਕ੍ਰੇਨ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਰੂਸੀ ਬਲਾਂ ਦੀ ਸਪਲਾਈ ’ਚ ਵਿਘਨ ਪਾਵੇਗੀ, ਹਾਲਾਂਕਿ ਮਾਸਕੋ ਅਜੇ ਵੀ ਖੇਤਰ ’ਚ ਛੋਟੇ ਪੁਲਾਂ ਦੀ ਵਰਤੋਂ ਕਰ ਸਕਦਾ ਹੈ।

ਇਹ ਵੀ ਪੜ੍ਹੋ- ਜ਼ਮੀਨ ਵਿਕਣ ਦਾ ਦੁੱਖ ਨਾ ਸਹਿ ਸਕਿਆ ਕਿਸਾਨ, ਅੰਤ ਦੁਖ਼ੀ ਹੋ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ

ਯੂਕ੍ਰੇਨੀ ਹਵਾਈ ਫੌਜ ਦੇ ਮੁਖੀ ਲੈਫਟੀਨੈਂਟ ਮਾਈਕੋਲਾ ਓਲੇਸ਼ਚੁਕ ਨੇ ਯੂਕ੍ਰੇਨੀ ਹਵਾਈ ਹਮਲੇ ਦਾ ਇਕ ਵੀਡੀਓ ਜਾਰੀ ਕੀਤਾ, ਜਿਸ ’ਚ ਪੁਲ ਨੂੰ ਦੋ ਹਿੱਸਿਆਂ ’ਚ ਵੰਡਿਆ ਗਿਆ ਸੀ। ਓਲੇਸ਼ਚੁਕ ਅਤੇ ਰੂਸ ਦੇ ਖੇਤਰੀ ਗਵਰਨਰ ਅਲੈਕਸੀ ਸਮਿਰਨੋਵ ਅਨੁਸਾਰ 2 ਦਿਨਾਂ ਤੋਂ ਵੀ ਘੱਟ ਸਮੇਂ ਬਾਅਦ ਯੂਕ੍ਰੇਨੀ ਫੌਜਾਂ ਨੇ ਰੂਸ ’ਚ ਦੂਜੇ ਪੁਲ ’ਤੇ ਹਮਲਾ ਕੀਤਾ।

ਐਤਵਾਰ ਸਵੇਰ ਤੱਕ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਸੀ ਕਿ ਦੂਜੇ ਪੁਲ ’ਤੇ ਹਮਲਾ ਕਿੱਥੇ ਹੋਇਆ। ਰੂਸੀ ਟੈਲੀਗ੍ਰਾਮ ਚੈਨਲਾਂ ਨੇ ਦਾਅਵਾ ਕੀਤਾ ਕਿ ਝਵਾਨੋਏ ਪਿੰਡ ’ਚ ਸੇਇਮ ਨਦੀ ’ਤੇ ਬਣਏ ਦੂਜੇ ਪੁਲ ’ਤੇ ਹਮਲਾ ਹੋਇਆ ਹੈ। ਹਮਲਿਆਂ ਤੋਂ ਬਾਅਦ ਇਲਾਕੇ ’ਚ ਸਿਰਫ਼ ਇਕ ਪੁਲ ਬਚਿਆ ਹੈ।

ਇਹ ਵੀ ਪੜ੍ਹੋ- ਮੌਤ ਕਦੋਂ, ਕਿੱਥੇ ਤੇ ਕਿਵੇਂ ਆ ਜਾਵੇ, ਕੌਣ ਜਾਣਦੈ ? ਜਗਰਾਤੇ ਦੌਰਾਨ ਹੀ ਭਜਨ ਗਾਇਕ ਨੇ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News