ਟਰੰਪ ਦਾ ਈਰਾਨ ''ਤੇ ਵੱਡਾ ਹਮਲਾ, ਕਿਹਾ- ਹੋਰਮੁਜ਼ ਦੀ ਘੇਰਾਬੰਦੀ ਨਾਲ ਰੋਜ਼ਾਨਾ ਪੈ ਰਿਹਾ 500 ਮਿਲੀਅਨ ਦਾ ਘਾਟਾ!

Wednesday, Apr 22, 2026 - 08:09 AM (IST)

ਟਰੰਪ ਦਾ ਈਰਾਨ ''ਤੇ ਵੱਡਾ ਹਮਲਾ, ਕਿਹਾ- ਹੋਰਮੁਜ਼ ਦੀ ਘੇਰਾਬੰਦੀ ਨਾਲ ਰੋਜ਼ਾਨਾ ਪੈ ਰਿਹਾ 500 ਮਿਲੀਅਨ ਦਾ ਘਾਟਾ!

ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਮੁੱਦੇ 'ਤੇ ਇੱਕ ਵਾਰ ਫਿਰ ਹਮਲਾਵਰ ਰੁਖ਼ ਅਪਣਾਇਆ ਹੈ। ਸੋਸ਼ਲ ਮੀਡੀਆ 'ਤੇ ਜਾਰੀ ਇੱਕ ਤਾਜ਼ਾ ਬਿਆਨ ਵਿੱਚ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹੋਰਮੁਜ਼ ਦੀ ਜਲਡਮਰੂਮੱਧ (Strait of Hormuz) ਨੂੰ ਪੂਰੀ ਤਰ੍ਹਾਂ ਬਲਾਕ ਕਰ ਦਿੱਤਾ ਹੈ, ਜਿਸ ਕਾਰਨ ਈਰਾਨ ਨੂੰ ਰੋਜ਼ਾਨਾ ਕਰੋੜਾਂ ਡਾਲਰਾਂ ਦਾ ਨੁਕਸਾਨ ਹੋ ਰਿਹਾ ਹੈ। 

ਈਰਾਨ ਸਿਰਫ਼ 'ਨੱਕ' ਬਚਾਉਣ ਦੀ ਕਰ ਰਿਹਾ ਹੈ ਕੋਸ਼ਿਸ਼ 

ਟਰੰਪ ਨੇ ਸਪੱਸ਼ਟ ਕੀਤਾ ਕਿ ਈਰਾਨ ਅਸਲ ਵਿੱਚ ਹੋਰਮੁਜ਼ ਦੀ ਜਲਡਮਰੂਮੱਧ ਨੂੰ ਬੰਦ ਨਹੀਂ ਕਰਨਾ ਚਾਹੁੰਦਾ, ਸਗੋਂ ਉਹ ਚਾਹੁੰਦਾ ਹੈ ਕਿ ਇਹ ਖੁੱਲ੍ਹੀ ਰਹੇ ਤਾਂ ਜੋ ਉਹ ਰੋਜ਼ਾਨਾ 500 ਮਿਲੀਅਨ ਡਾਲਰ ਦੀ ਕਮਾਈ ਕਰ ਸਕੇ। ਉਨ੍ਹਾਂ ਮੁਤਾਬਕ, ਮੌਜੂਦਾ ਨਾਕਾਬੰਦੀ ਕਾਰਨ ਈਰਾਨ ਨੂੰ ਹਰ ਰੋਜ਼ ਏਨੀ ਵੱਡੀ ਰਕਮ ਦਾ ਨੁਕਸਾਨ ਹੋ ਰਿਹਾ ਹੈ। ਟਰੰਪ ਨੇ ਕਿਹਾ, "ਉਹ ਸਿਰਫ਼ ਆਪਣੀ ਇੱਜ਼ਤ ਬਚਾਉਣ ਲਈ ਇਹ ਕਹਿ ਰਹੇ ਹਨ ਕਿ ਉਹ ਇਸ ਨੂੰ ਬੰਦ ਰੱਖਣਾ ਚਾਹੁੰਦੇ ਹਨ, ਕਿਉਂਕਿ ਮੈਂ ਇਸ ਦੀ ਪੂਰੀ ਤਰ੍ਹਾਂ ਘੇਰਾਬੰਦੀ (BLOCKADED) ਕਰ ਦਿੱਤੀ ਹੈ।'' 

ਇਹ ਵੀ ਪੜ੍ਹੋ : ਜੰਗਬੰਦੀ ਦੌਰਾਨ ਫਿਰ ਭੜਕੀ ਜੰਗ! ਹਿਜ਼ਬੁੱਲਾ ਨੇ ਇਜ਼ਰਾਈਲੀ ਫੌਜ 'ਤੇ ਦਾਗੀਆਂ ਮਿਜ਼ਾਈਲਾਂ

'ਸਮਝੌਤਾ ਨਹੀਂ, ਸਿਰਫ਼ ਸਖ਼ਤ ਕਾਰਵਾਈ' 

ਟਰੰਪ ਨੇ ਇੱਕ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਚਾਰ ਦਿਨ ਪਹਿਲਾਂ ਕੁਝ ਲੋਕਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਅਤੇ ਕਿਹਾ ਸੀ ਕਿ ਈਰਾਨ ਤੁਰੰਤ ਇਸ ਜਲਮਾਰਗ ਨੂੰ ਖੋਲ੍ਹਣਾ ਚਾਹੁੰਦਾ ਹੈ। ਹਾਲਾਂਕਿ, ਟਰੰਪ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਈਰਾਨ ਦੇ ਨੇਤਾਵਾਂ ਅਤੇ ਬਾਕੀ ਦੇਸ਼ਾਂ ਵਿਰੁੱਧ ਬੇਹੱਦ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਕੋਈ ਨਵਾਂ ਸਮਝੌਤਾ (Deal) ਸੰਭਵ ਨਹੀਂ ਹੈ। ਉਨ੍ਹਾਂ ਨੇ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਅਜਿਹੀ ਸਖ਼ਤ ਕਾਰਵਾਈ ਤੋਂ ਬਿਨਾਂ ਈਰਾਨ ਨਾਲ ਕੋਈ ਵੀ ਸਮਝੌਤਾ ਕਦੇ ਨਹੀਂ ਹੋ ਸਕਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News